15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਾਝਾ ਕਾਲਜ 'ਚ ਵਿਦਾਇਗੀ ਪਾਰਟੀ ਸੰਬੰਧੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਹਰਿੰਦਰ ਸਿੰਘ)-ਮਾਝਾ ਕਾਲਜ ਫਾਰ ਵੁਮੈਨ ਤਰਨ ਤਾਰਨ 'ਚ ਛੇਵੇੇੇਂ ਸਮੈਸਟਰ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਬੀ.ਏ, ਬੀ.ਕਾਮ, ਬੀ.ਬੀ.ਏ. ਅਤੇ ਬੀ.ਐੱਸ.ਸੀ. ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਵਲੋਂ ਸੀਨੀਅਰ ਵਿਦਿਆਰਥਣਾਂ ਪ੍ਰਤੀ ਮੋਹ ਅਤੇ ਸਤਿਕਾਰ ਦੀ ਪੇਸ਼ਕਾਰੀ ਲਈ ਇਹ ਪਾਰਟੀ ਆਯੋਜਿਤ ਕੀਤੀ ਗਈ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਸਮੂਹ ਸਟਾਫ ਸਮੇਤ ਇਸ ਪਾਰਟੀ ਵਿਚ ਸ਼ਾਮਿਲ ਹੋਏ | ਇਸ ਖੁਸ਼ੀ ਦੇ ਮੌਕੇ ਦਾ ਆਰੰਭ ਸ਼ਬਦ ਗਾਇਨ ਰਾਹੀ ਹੋਇਆ | ਇਸ ਉਪਰੰਤ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਭੰਗੜੇ, ਗਿੱਧੇ ਅਤੇ ਮੌਲਿਕ ਗੀਤਾ ਅਤੇ ਕਵਿਤਾਵਾਂ ਰਾਹੀਂ ਵਿਦਿਆਰਥਣਾਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਪੇਸ਼ ਕੀਤੀਆਂ | ਛੇਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਦੇ ਵਿਚਕਾਰ ਕਲਾਤਮਕ ਅਤੇ ਬੌਧਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੇ ਅਧਾਰ ਉਤੇ ਪੰਜ ਵਿਦਿਆਰਥਣਾਂ ਦੀ ਮਿਸ ਫੇਅਰਵੈੱਲ, ਬੈਸਟ ਡਰੈਸਅੱਪ, ਬੈਸਟ ਪਰਫਾਰਮਰ, ਬੈਸਟ ਇਨ ਕੈਟਵਾਕ, ਮਿਸ ਕਾਨਫੀਡੈਟ ਦੀ ਚੋਣ ਕੀਤੀ ਗਈ | ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਦਿਤੇ ਗਏ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਅਨੁਸਾਰ ਵਿਦਾਇਗੀ ਲੈ ਰਹੇ ਵਿਦਿਆਰਥੀਆਂ ਦੀ ਜਿੰਦਗੀ ਦਾ ਇਕ ਅਕਾਦਮਿਕ ਪੱਧਰ ਸਮਾਪਤ ਹੋਇਆ ਹੈ |
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ ਦੇ ਡੇਰਾ ਠਾਣੇ ਵਾਲਾ ਵਿਖੇ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਸਮਾਗਮ ਅੱਜ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਫਤਿਆਬਾਦ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।