05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੈਨਸ਼ਨਰਜ਼ ਐਸੋਸੀਏਸ਼ਨ ਆਪਣੇ ਸਾਥੀਆਂ ਨਾਲ ਮੋਢਾ ਜੋੜ ਕੇ ਖੜ੍ਹੀ-ਫ਼ਤਿਹ ਚੱਕ, ਲਾਲਪੁਰਾ <br/>

ਅਜੀਤ ਡੈਸਕ 13-04-2026
ਤਰਨ ਤਾਰਨ, 12 ਅਪ੍ਰੈਲ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਕਾਰਜਕਾਰਣੀ ਦੀ ਮੀਟਿੰਗ ਉਪਰੰਤ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਸੂਬਾਈ ਸਰਪ੍ਰਸਤ ਅਜੀਤ ਸਿੰਘ ਫ਼ਤਿਹ ਚੱਕ, ਜ਼ਿਲ੍ਹਾ ਆਗੂ ਸ਼ਮੀਰ ਸਿੰਘ ਲਾਲਪੁਰਾ ਅਤੇ ਤਹਿਸੀਲ ਇਕਾਈ ਦੇ ਪ੍ਰਧਾਨ ਧਰਮ ਸਿੰਘ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਬਜਾਇ ਪਿਛਲੇ ਚਾਰ ਸਾਲ ਤੋਂ ਲਗਾਤਾਰ ਟਾਲਮਟੌਲ ਅਤੇ ਸਮਾਂ ਪਾਸ ਕਰ ਰਹੀ ਹੈ | ਬਜ਼ੁਰਗ ਪੈਨਸ਼ਨਰਜ ਸਰਕਾਰ ਦੀ ਪੈਨਸ਼ਨਰਜ ਪ੍ਰਤੀ ਬੇਰੁਖ਼ੀ ਤੋਂ ਡਾਹਢੇ ਖਫਾ ਹਨ | ਛੇਵੇਂ ਤਨਖਾਹ ਕਮਿਸ਼ਨ ਦੀ ਸ਼ਿਫਾਰਸ਼ ਦੇ ਬਾਵਜੂਦ ਪੈਨਸ਼ਨਰਜ ਨੂੰ ਮੁਲਾਜ਼ਮਾਂ ਦੇ ਬਰਾਬਰ ਵਾਧੇ ਦਾ ਲਾਭ ਦੇਣ ਅਤੇ ਨੈਸ਼ਨਲ ਪੇ ਦੇ ਅਧਾਰ 'ਤੇ ਪੈਨਸ਼ਨਾਂ ਸੋਧਣ ਤੋਂ ਪਾਸਾ ਵੱਟ ਰਹੀ ਹੈ | ਨਵੀਂ 10 ਲੱਖ ਦੀ ਕੈਸ਼ਲੈੱਸ ਸਕੀਮ ਪੈਨਸ਼ਨਰਜ਼ ਲਈ ਅਸਪੱਸ਼ਟ, ਅਣਉਚਿਤ ਅਤੇ ਉਲਝਣ ਭਰੀ ਸਰਕਾਰੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀ ਬਿਮਾਰੀ ਦੇ ਇਲਾਜ ਲਈ ਪੂਰਾ ਖਰਚ ਜਾਂ ਮੁਕੰਮਲ ਮੁਫਤ ਇਲਾਜ ਨਹੀਂ ਮਿਲੇਗਾ | ਪ੍ਰਾਈਵੇਟ ਹਸਪਤਾਲ ਵਾਲੇ ਤਾਂ ਇਸ ਤੋਂ ਸਾਫ਼ ਇਨਕਾਰ ਕਰ ਰਹੇ ਹਨ | ਆਮ ਨਾਗਰਿਕਾਂ ਨਾਲ ਬਜ਼ੁਰਗ ਪੈਨਸ਼ਨਰਜ ਵੀ ਇਸ ਨੂੰ ਲੈ ਕੇ ਡਾਹਢੇ ਪ੍ਰੇਸ਼ਾਨ ਹਨ | ਇਕ ਸਵਾਲ ਦੇ ਜਵਾਬ ਵਿਚ ਸੂਬਾਈ ਆਗੂ ਅਜੀਤ ਸਿੰਘ ਫ਼ਤਿਹਚੱਕ ਨੇ ਦੱਸਿਆ ਕਿ ਇਸ ਨਵੀਂ ਕੈਸ਼ਲੈਸ ਮੈਡੀਕਲ ਸਹੂਲਤ ਨੂੰ ਕਾਗਜ਼ਾਤ ਤੇ ਦਿਖਾਵੇ ਲਈ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਦੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ, ਪਰ ਅਮਲੀ ਤੌਰ 'ਤੇ ਇਸ ਅਧੀਨ ਮੈਡੀਕਲ ਖਰਚ ਦੀ 100 ਫ਼ੀਸਦੀ ਕੋਈ ਲਾਭ ਨਹੀਂ ਮਿਲੇਗਾ | ਅੱਜ ਤੱਕ ਸ਼ਾਇਦ ਹੀ ਕਿਸੇ ਮਰੀਜ਼ ਨੂੰ ਇਸ ਸਕੀਮ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਿਆ ਹੋਵੇ | ਪ੍ਰੈੱਸ ਸਕੱਤਰ ਜੋਧਬੀਰ ਸ਼ਰਮਾ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਸੂਬਾਈ ਸਰਪ੍ਰਸਤ ਅਜੀਤ ਸਿੰਘ ਫ਼ਤਿਹ ਚੱਕ ਨੇ ਆਖਿਆ ਕਿ ਭਾਵੇਂ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ, ਪਰ ਅਸੀਂ ਆਪਣੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਜ਼ੁਰਗ ਪੈਨਸ਼ਨਰਜ ਦੀ ਸਹਾਇਤਾ ਅਤੇ ਸਹਿਯੋਗ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ | ਉਨ੍ਹਾਂ ਕਿਹਾ ਕਿ 20 ਅਪ੍ਰੈਲ ਨੂੰ ਗਾਂਧੀ ਪਾਰਕ ਤਰਨ ਤਾਰਨ ਵਿਸ਼ੇਸ਼ ਜਥੇਬੰਦਕ ਯਤਨ ਕਰਨ ਜਾ ਰਹੇ ਹਾਂ | ਪੈਨਸ਼ਨਰ ਆਗੂਅਆਂ ਨੇ ਪੈਨਸ਼ਨ ਸੰਬੰਧੀ ਸਾਰੇ ਕੰਮ ਕਰਾਉਣ ਲਈ ਲੋੜ ਪੈਣ 'ਤੇ ਬੇਝਿਜਕ ਪੈਨਸ਼ਨਰਜ ਐਸੋਸੀਏਸ਼ਨ ਨਾਲ ਸੰਪਰਕ ਕਰਨ ਦੀ ਪੁਰਜ਼ੋਰ ਅਪੀਲ ਕੀਤੀ | ਇਸ ਮੌਕੇ ਸਰਪ੍ਰਸਤ ਸੁਰਜੀਤ ਸਿੰਘ ਅਤੇ ਰਸ਼ਪਾਲ ਸਿੰਘ ਰੰਧਾਵਾ ਮੀਤ ਪ੍ਰਧਾਨ, ਜਗਤਾਰ ਸਿੰਘ ਸਰਲੀ ਅਤੇ ਸਰਬਜੀਤ ਸਿੰਘ ਸ਼ੀਂਹ, ਵਿੱਤ ਸਕੱਤਰ ਕੁਲਵੰਤ ਸਿੰਘ ਅਤੇ ਰਕੇਸ਼ ਕੁਮਾਰ ਸ਼ਰਮਾ, ਵਧੀਕ ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਚਰਨਜੀਤ ਸਿੰਘ, ਸਵਰਨ ਸਿੰਘ, ਅਰਜਨ ਸਿੰਘ, ਬਲਰਾਮ ਕੁਮਾਰ, ਬਲਬੀਰ ਸਿੰਘ, ਪ੍ਰੇਮ ਪ੍ਰਕਾਸ਼, ਪਿ੍ਥੀਪਾਲ, ਲਾਲ ਸਿੰਘ ਆਦਿ ਨੇ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾ ਵਲੋਂ ਵਿਸਾਖੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਫੂਡ ਸੇਫਟੀ ਟੀਮ ਵਲੋਂ ਪੰਦ੍ਹਰਵਾੜੇ ਤਹਿਤ ਕੀਤੀ ਵੱਖ-ਵੱਖ ਪਿੰਡਾਂ ਵਿਚ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।