14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪਿੰਡ ਕੋਟ ਮੁਹੰਮਦ ਖਾਂ ਵਿਖੇ ਗਰਾਊਾਡ ਦੇ ਉਦਘਾਟਨ ਮੌਕੇ ਖੇਡ ਟੂਰਨਾਮੈਂਟ ਕਰਵਾਇਆ ਗਿਆ <br/>

ਅਜੀਤ ਡੈਸਕ 30-04-2026
ਫਤਿਆਬਾਦ, 29 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪਿੰਡ ਕੋਟ ਮੁਹੰਮਦ ਖਾਂ ਵਿਖੇ ਗਰਾਊਾਡ ਦੇ ਉਦਘਾਟਨ ਮੌਕੇ ਪਿੰਡ ਤੁੜ ਤੇ ਕੋਟ ਮੁਹੰਮਦ ਖਾਂ ਦੇ ਬੱਚਿਆਂ ਵਿਚਕਾਰ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ | ਜਿਸ ਵਿਚ ਤੁੜ ਦੀ ਟੀਮ 3 ਦੇ ਮੁਕਾਬਲੇ 4 ਗੋਲਾਂ ਨਾਲ ਜੇਤੂ ਰਹੀ | ਇਸ ਮੌਕੇ 'ਤੇ 3 ਗੋਲ ਟੀਮ ਦੇ ਕਪਤਾਨ ਰਾਜਬੀਰ ਸਿੰਘ ਨੇ ਕੀਤੇ, 1 ਗੋਲ ਅਰਮਾਨ ਸਿੰਘ ਦੁਆਰਾ ਕੀਤਾ ਗਿਆ | ਇਸੇ ਤਰ੍ਹਾਂ ਹੀ ਵਾਲੀਬਾਲ ਵਿਚ ਵੀ ਨੌਜਵਾਨਾਂ ਵਲੋਂ ਅਖੀਰਲੇ ਸੈੱਟ ਵਿਚ 9 ਦੇ ਮੁਕਾਬਲੇ 13 ਅੰਕ ਪ੍ਰਾਪਤ ਕਰਕੇ ਫਾਈਨਲ ਜਿੱਤਿਆ | ਪਿੰਡ ਦੀ ਪੰਚਾਇਤ ਵਲੋਂ ਜਿੱਥੇ ਦੋਵਾਂ ਟੀਮਾਂ ਨੂੰ ਸ਼ਾਨਦਾਰ ਕੱਪ ਤੇ ਨਕਦ ਰਾਸ਼ੀ ਦਿੱਤੀ, ਉੱਥੇ ਹੀ ਦਵਿੰਦਰ ਸਿੰਘ ਕੁਵੈਤ ਵਾਲਿਆਂ ਵਲੋਂ ਆਪਣੇ ਤੌਰ 'ਤੇ ਵੱਖਰੀ ਰਾਸ਼ੀ ਦੇ ਕੇ ਸਨਮਾਨ ਕੀਤਾ | ਜਿਸਦਾ ਸਿਹਰਾ ਫ੍ਰੀ ਟ੍ਰੇਨਿੰਗ ਦੇ ਰਹੇ ਸਾਹਿਬ ਸਿੰਘ, ਗੁਰਮੇਜ ਸਿੰਘ ਤੇ ਬੰਟੀ ਭਲਵਾਨ ਕੋਚ ਨੂੰ ਜਾਂਦਾ ਹੈ, ਜਿਨ੍ਹਾਂ ਸਖ਼ਤ ਮਿਹਨਤ ਕਰਵਾ ਕੇ ਇਸਦੇ ਕਾਬਿਲ ਬਣਾਇਆ | ਇਸ ਮੌਕੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ ਦਵਿੰਦਰ ਸਿੰਘ ਕੋਟ ਮੁਹੰਮਦ ਖਾਂ, ਹਰਦਲੇਰ ਸਿੰਘ ਨੇ ਵਿਸ਼ੇਸ਼ ਤੌਰ ਗਰਾਂਊਾਡ ਵਿਚ ਜਾ ਕੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਤੇ ਬੱਚਿਆਂ ਨੂੰ ਕੇਲੇ ਖਵਾ ਕੇ ਵਧਾਈਆਂ ਦਿੰਦਿਆਂ ਹੋਇਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਆਪਸੀ ਪ੍ਰੇਮ ਪਿਆਰ ਏਕਤਾ ਇਤਫ਼ਾਕ ਨਾਲ ਰਹਿਣ ਦਾ ਸੁਨੇਹਾ ਦਿੱਤਾ | ਇਸ ਉਪਲੱਬਧੀ ਲਈ ਮੇਰਾ ਪਿੰਡ ਮੇਰੀ ਸੋਚ ਲੋਕ ਭਲਾਈ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ <br/> ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਕੂਲ 'ਚ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।