14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਮੁਰਮਰੇ ਵਾਂਗ ਭੁਰ ਰਹੀ ਨਵੀਂ ਬਣੀ ਸੜਕ, ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਗਟ <br/>

ਅਜੀਤ ਡੈਸਕ 30-04-2026
ਹਰੀਕੇ ਪੱਤਣ, 29 ਅਪ੍ਰੈਲ (ਸੰਜੀਵ ਕੁੰਦਰਾ)—ਕਸਬਾ ਹਰੀਕੇ ਪੱਤਣ ਇਲਾਕੇ ਦੀਆਂ ਸੰਪਰਕ ਸੜਕਾਂ, ਜੋ ਕਿ ਖਸਤਾ ਹਾਲਤ ਕਾਰਨ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ ਤੇ ਪਿਛਲੇ ਕਈ ਸਾਲਾਂ ਤੋਂ ਇਨ•ਾਂ ਦੀ ਮੁਰੰਮਤ ਹੀ ਨਹੀਂ ਕੀਤੀ ਗਈ ਤੇ ਜੇਕਰ ਹੁਣ ਇਨ•ਾਂ ਸੜਕਾਂ ਵੱਲ ਧਿਆਨ ਕੀਤਾ ਗਿਆ ਤਾਂ ਉਹ ਵੀ ਡੰਗ ਟਪਾਊ ਕੰਮ ਨਾਲ ਹੀ ਸਾਰਿਆ ਜਾ ਰਿਹਾ ਹੈ | ਪਿੰਡ ਬੂਹ ਤੋਂ ਬੂਹ ਹਥਾੜ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਦਾ ਕੰਮ ਅੱਜ ਕੀਤਾ ਜਾ ਰਿਹਾ ਸੀ ਤਾਂ ਬਹੁਤ ਹੀ ਘਟੀਆ ਦਰਜੇ ਦੇ ਪਾਏ ਜਾ ਮਟੀਰੀਅਲ ਕਾਰਨ ਲੋਕਾਂ ਵਿਚ ਰੋਸ ਜਾਗ ਗਿਆ | ਸੜਕ 'ਤੇ ਪਾਇਆ ਜਾ ਰਿਹਾ ਮਟੀਰੀਅਲ ਏਨਾ ਮਾੜਾ ਹੈ ਕਿ ਪਿੰਡ ਵਾਸੀਆਂ ਨੇ ਜਦ ਇਸ ਨੂੰ ਚੈਕ ਕੀਤਾ ਤਾਂ ਹੱਥ ਨਾਲ ਸੜਕ ਉੱਖੜਦੀ ਜਾ ਰਹੀ ਸੀ | ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬੂਹ ਹਥਾੜ ਨੂੰ ਜਾਂਦੀ ਸੜਕ ਦੀ ਮੁਰੰਮਤ ਲਈ ਬਹੁਤ ਹੀ ਘਟੀਆ ਦਰਜੇ ਦਾ ਮਟੀਰੀਅਲ ਵਰਤਿਆ ਜਾ ਰਿਹਾ ਹੈ ਤੇ ਇਹ ਸੜਕ ਮੁਰਮੁਰੇ ਵਾਂਗ ਭੁਰਦੀ ਜਾ ਰਹੀ ਹੈ | ਨਾ ਤਾਂ ਸਹੀ ਮਟੀਰੀਅਲ ਪਾਇਆ ਜਾ ਰਿਹਾ ਹੈ ਤੇ ਨਾ ਹੀ ਸੜਕ ਦੇ ਕਿਨਾਰੇ ਬਣਾਏ ਗਏ ਹਨ | ਉਨ•ਾਂ ਕਿਹਾ ਕਿ ਇਸ ਨਾਲੋਂ ਤਾਂ ਕੱਚਾ ਰਸਤਾ ਬਿਹਤਰ ਹੈ | ਉਨ•ਾਂ ਕਿਹਾ ਕਿ ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਸਹੀ ਤਰੀਕੇ ਨਾਲ ਕਰਵਾਈ ਜਾਵੇ ਅਤੇ ਘਟੀਆ ਮਟੀਰੀਅਲ ਪਾਉਣ ਵਾਲਿਆਂ ਖ਼ਿਲਾਫ਼

ਪਿਛਲੀ ਖ਼ਬਰ ਬਿਜਲੀ ਕੱਟਾਂ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਘਰ ਖਡੂਰ ਸਾਹਿਬ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ- ਸਰ... ਅਗਲੀ ਖ਼ਬਰ ਘਟੀਆ ਮਟੀਰੀਅਲ ਵਰਤਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ <br/> ਮੁਰਮਰੇ ਵਾਂਗ ਭੁਰ ਰਹੀ ਨਵੀਂ ਬਣੀ ਸੜਕ, ਪਿੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।