03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਜਪਾ ਵਲੋਂ ਫਤਿਆਬਾਦ 'ਚ ਵੱਖ-ਵੱਖ ਪਾਰਟੀਆਂ ਨੂੰ ਝਟਕਾ, ਪ੍ਰਮੁੱਖ ਸਮਰਥਕ ਸਾਥੀਆਂ ਸਮੇਤ ਪਾਰਟੀ ਹੋਏ ਸ਼ਾਮਿਲ <br/>

ਅਜੀਤ ਡੈਸਕ 02-05-2026
ਫਤਿਆਬਾਦ, 1 ਮਈ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਜਨਤਾ ਪਾਰਟੀ ਦੀਆਂ ਲੋਕ-ਹਿਤੈਸ਼ੀ ਅਤੇ ਵਿਕਾਸਮੁੱਖ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਫਤਿਆਬਾਦ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਪ੍ਰਮੁੱਖ ਸਮਰਥਕਾਂ ਨੇ ਸਾਥੀਆਂ ਸਮੇਤ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਦੀ ਅਗਵਾਈ 'ਚ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਭਰੋਵਾਲ ਨੇ ਕਿਹਾ ਕਿ ਉਹ ਅਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਆਪਣੇ ਵਲੋਂ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਜ਼ੋਰਦਾਰ ਸਵਾਗਤ ਕਰਦੇ ਹਨ, ਜੋ ਨਿਰੋਏ ਸਮਾਜ ਨੂੰ ਸਿਰਜਣ 'ਚ ਯੋਗਦਾਨ ਪਾ ਰਹੇ ਹਨ | ਇਨ੍ਹਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਖਡੂਰ ਸਾਹਿਬ ਵਿਧਾਨ ਸਭਾ ਹਲਕੇ 'ਚ ਵੱਡਾ ਬਲ ਮਿਲਿਆ ਹੈ | ਇਸ ਮੌਕੇ ਰਮਨਦੀਪ ਸਿੰਘ ਭਰੋਵਾਲ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਜਪਾ ਹੀ ਇਕ ਪਾਰਟੀ ਹੈ, ਜੋ ਸੱਚੇ ਅਰਥਾਂ ਵਿਚ ਪੰਜਾਬ 'ਚੋਂ ਨਸ਼ਿਆਂ ਤੇ ਗੈਂਗਸਟਰਵਾਦ ਦਾ ਸਫ਼ਾਇਆ ਕਰ ਵਿਕਾਸ ਲਈ ਕੰਮ ਕਰ ਸਕਦੀ ਹੈ | ਭਰੋਵਾਲ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਹਨ ਤੇ ਗ਼ਰੀਬ ਤੇ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹਨ | ਇਸ ਮੌਕੇ ਪ੍ਰਧਾਨ ਸਵਰਨਜੀਤ ਸੋਨੀ, ਰਾਕੇਸ਼ ਚੋਪੜਾ, ਰਕੇਸ਼ ਕੁਮਾਰ ਸੋਨੀ, ਤਜਿੰਦਰਪਾਲ ਸੋਬਤੀ, ਰੋਹਿਤ ਸੋਨੀ, ਸ਼ਾਮ ਮੁਰਾਰੀ, ਅਸ਼ੋਕ ਕੁਮਾਰ, ਰਾਜੀਵ ਚੋਪੜਾ, ਅਰੁਣ ਕੁਮਾਰ ਗੋਰੂ, ਦਮਨ ਕੁਮਾਰ, ਰਜਤ ਚੋਪੜਾ, ਵਿੱਕੀ ਮਹਾਜਨ, ਸੁਰਿੰਦਰ ਕੁਮਾਰ, ਪਵਨ ਸੋਨੀ, ਸ਼ਿੰਦਰ, ਦਮਨ ਕੁਮਾਰ, ਮਹੇਸ਼ ਸੋਨੀ, ਆਸ਼ੂ ਚੋਪੜਾ ਨੂੰ ਭਰੋਵਾਲ ਨੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪਾਰਟੀ ਆਗੂ ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ, ਜਥੇਦਾਰ ਅਮਰਜੀਤ ਸਿੰਘ ਭਰੋਵਾਲ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਦੋ ਨੌਜਵਾਨ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਨਗਰ ਕੌਂਸਲ ਦੇ ਠੇਕੇ 'ਤੇ ਕੰਮ ਕਰਦੇ ਸਫ਼ਾਈ ਕਰਮਚਾਰੀ ਸੜਕਾਂ ਤੋਂ ਕੂੜਾ ਕਰਕਟ ਚੁੱਕ ਕੇ ਕੰਮ ਕਰਦੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।