30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੀ. ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਲਾਲ ਝੰਡਾ ਲਹਿਰਾਇਆ <br/>

ਹਰੀਕੇ ਹੈੱਡ ਵਰਕਸ ਤੋਂ ਮਜ਼ਦੂਰ ਦਿਵਸ ਮਨਾਉਣ ਮੌਕੇ ਐਕਸੀਅਨ ਸੰਦੀਪ ਕੰਬੋਜ, ਐਸ.ਡੀ.ਓ. ਨਵਨੀਤ ਗੁਪਤਾ, ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਤੇ ਹੋਰ ਆਗੂ | ਤਸਵੀਰ: ਕੁੰਦਰਾ <br/> 02-05-2026
ਹਰੀਕੇ ਪੱਤਣ, 1 ਮਈ (ਸੰਜੀਵ ਕੁੰਦਰਾ)-ਮਜ਼ਦੂਰ ਦਿਵਸ ਮੌਕੇ ਪ. ਸ. ਸ. ਫ. ਦੇ ਫ਼ੀਲਡ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੀ. ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੇ ਬ੍ਰਾਂਚ ਪ੍ਰਧਾਨ ਸੁਖਦੇਵ ਸਿੰਘ ਅਤੇ ਜਨਰਲ ਸਕੱਤਰ ਸੁਰਿੰਦਰਪਾਲ ਹੈਪੀ ਦੀ ਅਗਵਾਈ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹਰੀਕੇ ਹੈਡ ਵਰਕਸ ਦਫ਼ਤਰ ਵਿਖੇ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਹਰੀਕੇ ਕੈਨਾਲ ਦੇ ਐਕਸੀਅਨ ਸੰਦੀਪ ਕੰਬੋਜ, ਐਸ.ਡੀ.ਓ. ਨਵਨੀਤ ਗੁਪਤਾ, ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਹਾਜ਼ਰ ਸਨ | ਇਸ ਮੌਕੇ ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਹਰੀਕੇ ਹੈੱਡ ਵਰਕਸ ਬ੍ਰਾਂਚ ਦੇ ਸਰਪ੍ਰਸਤ ਸੁਖਵੰਤ ਸਿੰਘ ਉਪਲ, ਬ੍ਰਾਂਚ ਪ੍ਰਧਾਨ ਸੁਖਦੇਵ ਸਿੰਘ ਫੋਰਮੈਨ, ਜਨਰਲ ਸਕੱਤਰ ਸੁਰਿੰਦਰ ਪਾਲ ਹੈਪੀ ਤਾਰ ਬਾਊ, ਚੇਅਰਮੈਨ ਰਸ਼ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਖਜਾਨਚੀ ਰਵੀ ਕੁਮਾਰ, ਪ੍ਰਾਪੋਗੰਡਾ ਸੈਕਟਰੀ ਚੰਦਰਭਾਨ, ਸਲਾਹਕਾਰ ਅਮਿਤ ਕੁਮਾਰ, ਮੀਤ ਪ੍ਰਧਾਨ ਦੀਪਕ ਯਾਦਵ, ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਮੁਕੇਸ਼ ਕੁਮਾਰ ਤਾਰ ਬਾਊ, ਜੁਆਇੰਟ ਸਕੱਤਰ ਸੱਤਪਾਲ ਸਿੰਘ ਆਦਿ ਤੋਂ ਇਲਾਵਾਂ ਪ.ਸ.ਸ.ਫ. ਬਲਾਕ ਮੱਖੂ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਰਾਮੇਸ਼ ਕੰਬੋਜ, ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਬਲਾਕ ਜਨਰਲ ਸਕੱਤਰ ਜੋਗਿੰਦਰ ਸਿੰਘ ਕੜਾਹੇ ਵਾਲਾ ਆਦਿ ਹਾਜ਼ਰ ਸਨ | ਇਸ ਮੌਕੇ ਆਗੂਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੀਲਡ ਕਾਮਿਆਂ ਨੂੰ ਡਿਊਟੀ ਦੌਰਾਨ ਮੁਲਾਜ਼ਮਾਂ ਦੀ ਘਾਟ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫੀਲਡ ਕਾਮਿਆਂ ਦੀ ਰੈਗੂਲਰ ਭਰਤੀ ਕੀਤੀ, ਪੁਰਾਣੇ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਕੱਟੇ ਗਏ ਭੱਤੇ ਮੁੜ ਤੋਂ ਲਾਗੂ ਕੀਤੇ ਜਾਣ |

ਪਿਛਲੀ ਖ਼ਬਰ ਢਿੱਲੋਂ ਫੈਬਰੀਕੇਸ਼ਨ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਲਹਿਰਾਇਆ ਝੰਡਾ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਮਜ਼ਦੂਰ ਦਿਵਸ 'ਤੇ ਝੰਡਾ ਲਹਿਰਾਇਆ- ਮੰਨਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।