01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਨੂੰ ਕਾਰ ਏਜੰਸੀ ਚੌਥੀ ਵਾਰ ਫਿਰ ਆਈ ਚੋਰਾਂ ਦੇ ਨਿਸ਼ਾਨੇ 'ਤੇ, ਗੱਲ੍ਹੇ 'ਚੋਂ ਨਕਦੀ ਲੈ ਕੇ ਮੁਲਜ਼ਮ ਫ਼ਰਾਰ <br/>

ਅਜੀਤ ਡੈਸਕ 03-05-2026
ਪੱਟੀ, 2 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਸ਼ਹਿਰ ਅੰਦਰ ਵਧ ਰਹੀਆਂ ਚੋਰੀਆਂ ਤੇ ਲੁੱਟਖੋਹ ਦੀਆਂ ਵਾਰਦਾਤਾਂ ਕਾਰਨ ਅਵਾਮ ਵਿਚ ਖੌਫ਼ ਤੇ ਬੇਚੈਨੀ ਦਾ ਮਾਹੌਲ ਬਣਦਾ ਜਾ ਰਿਹਾ ਹੈ | ਤਾਜ਼ਾ ਵਾਕਿਆ ਤਰਨ ਤਾਰਨ ਰੋਡ ਸਥਿਤ ਅਨੂੰ ਕਾਰ ਏਜੰਸੀ ਦਾ ਸਾਹਮਣੇ ਆਇਆ ਹੈ, ਜਿਥੇ ਨਾਮਾਲੂਮ ਚੋਰਾਂ ਨੇ ਚੋਥੀ ਵਾਰ ਏਜੰਸੀ ਨੂੰ ਨਿਸ਼ਾਨਾ ਬਣਾਇਆ ਅਤੇ ਨਕਦੀ ਲੈ ਕੇ ਫਰਾਰ ਹੋ ਗਏ | ਇਸ ਸੰਬੰਧੀ ਏਜੰਸੀ ਦੇ ਮਾਲਕ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸ. ਜੀ. ਪੀ. ਸੀ. ਨੇ ਦੱਸਿਆ ਕਿ ਮੁਲਜ਼ਮਾਂ ਨੇ ਬੜੀ ਮੁਨਜ਼ਮ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ | ਉਨ੍ਹਾਂ ਦੱਸਿਆ ਕਿ ਚੋਰ ਬਾਹਰੋਂ ਕਟਰ ਨਾਲ ਬਾਰੀ ਨੂੰ ਕੱਟ ਕੇ ਅੰਦਰ ਦਾਖਲ ਹੋਏ ਅਤੇ ਦਫਤਰ ਦੀ ਪੂਰੀ ਤਲਾਸ਼ੀ ਲਈ | ਇਸ ਦੌਰਾਨ ਉਹ ਗੱਲ੍ਹੇ 'ਚ ਪਈ ਨਕਦੀ ਰਕਮ ਲੈ ਕੇ ਰਫੂਚੱਕਰ ਹੋ ਗਏ | ਉਨ੍ਹਾਂ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਏਜੰਸੀ 'ਚ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਹਨ ਤੇ ਇਹ ਚੌਥੀ ਚੋਰੀ ਹੈ ਪਰ ਅਫਸੋਸ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਗੁਜਾਰੀ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ | ਜਥੇਦਾਰ ਭਾਟੀਆ ਨੇ ਇਲਜ਼ਾਮ ਲਗਾਇਆ ਕਿ ਸ਼ਹਿਰ ਅੰਦਰ ਅਪਰਾਧੀ ਸਰਗਰਮੀਆਂ ਵਿਚ ਇਜ਼ਾਫਾ ਹੋ ਰਿਹਾ ਹੈ, ਜਿਸ ਨਾਲ ਆਮ ਲੋਕ ਅਤੇ ਵਪਾਰੀ ਵਰਗ 'ਚ ਖਾਸੀ ਚਿੰਤਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਰਾਤ ਦੇ ਵੇਲੇ ਪੁਲਿਸ ਵਲੋਂ ਕੋਈ ਮੁਨਾਸਿਬ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲਿਸ ਵਲੋਂ ਰਾਤ ਸਮੇਂ ਮੁਲਾਜ਼ਮ ਗਸ਼ਤ ਤੇ ਨਾਕਾਬੰਦੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਅਜਿਹੀਆਂ ਵਾਰਦਾਤਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਫ਼ੌਜੀ ਹਮਲੇ ਦੀ ਪੜਤਾਲ ਲਈ ਬਣਾਓ ਨਿਰਪੱਖ ਕਮਿਸ਼ਨ, ਫਾਈਲਾਂ ਹੋਣ ਜਨਤਕ, ਫਿਰ ਬੁਲਾਓ ਵਿਧਾਨ ਸਭਾ ਦਾ ਇਜਲਾਸ-ਖਾਲੜਾ ਮਿਸ਼... ਅਗਲੀ ਖ਼ਬਰ ਨਿੱਜੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।