02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਤੰਬਾਕੂ ਦਾ ਸੇਵਨ ਮੂੰਹ ਤੇ ਗਲੇ ਦੇ ਕੈਂਸਰ ਦਾ ਬਣ ਰਿਹਾ ਮੁੱਖ ਕਾਰਨ-ਡਾ. ਰੰਧਾਵਾ

ਅਜੀਤ ਡੈਸਕ 03-05-2026
ਤਰਨ ਤਾਰਨ, 2 ਮਈ (ਪਰਮਜੀਤ ਜੋਸ਼ੀ)-ਮੂੰਹ ਤੇ ਗਲੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ, ਜਿਨ੍ਹਾਂ 'ਚ ਜਿਆਦਾਤਰ ਤੰਬਾਕੂ ਦਾ ਸੇਵਨ ਮੁੱਖ ਕਾਰਨ ਬਣ ਰਿਹਾ ਹੈ | ਸਮੇਂ ਸਿਰ ਕੈਂਸਰ ਦੇ ਲੱਛਣਾਂ ਦਾ ਪਤਾ ਲੱਗਣ 'ਤੇ ਮੂੰਹ ਅਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਦਿੱਤੀ | ਉਨ੍ਹਾਂ ਕਿਹਾ ਕਿ ਆਵਾਜ਼ ਬਦਲਣਾ, ਆਵਾਜ਼ ਦਾ ਭਾਰੀ ਹੋਣਾ, ਗਲੇ 'ਚ ਗੰਢਾਂ ਦਾ ਮਹਿਸੂਸ ਹੋਣਾ, ਖਾਣਾ ਖਾਣ ਵਿਚ ਪ੍ਰੇਸ਼ਾਨੀ, ਸਰੀਰ ਥੱਕਿਆ ਰਹਿਣਾ, ਖਾਣਾ ਚਬਾਉਣ ਅਤੇ ਜੀਭ ਹਿਲਾਉਣ ਸਮੇਂ ਦਰਦ ਰਹਿਣਾ, ਲਗਾਤਾਰ ਵਜਨ ਘੱਟਣਾ, ਮੂੰਹ ਵਿਚੋਂ ਬਦਬੂ ਆਉਣਾ, ਸਾਹ ਲੈਣ ਵਿਚ ਤਕਲੀਫ, ਨੀਂਦ ਘੱਟ ਆਉਣਾ, ਖਾਸੀਂ ਦੇ ਨਾਲ ਮੂੰਹ ਵਿਚੋਂ ਖੂਨ ਆਉਣਾ ਕੈਂਸਰ ਦੇ ਲੱਛਣ ਹੋ ਸਕਦੇ ਹਨ |
ਪਿਛਲੀ ਖ਼ਬਰ ਵਾਹਿਗੁਰੂ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ ਨੇ ਪੰਜ ਦਿਨ 'ਚ ਯੂ. ਕੇ. ਦਾ ਸਟੱਡੀ ਵੀਜ਼ਾ ਲਗਵਾਇਆ <br/> ਅਗਲੀ ਖ਼ਬਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਸਾਂਝੇ ਯਤਨਾਂ ਦੀ ਲੋੜ-ਲਹਿਰੀ ਝਬਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।