02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਖੇਮਕਰਨ ਸ਼ਮਸ਼ਾਨਘਾਟ 'ਚ ਵੱਡੇ ਜਨਰੇਟਰ ਨੂੰ ਚਾਲੂ ਕਰਵਾਇਆ <br/>

ਅਜੀਤ ਡੈਸਕ 03-05-2026
ਖੇਮਕਰਨ, 2 ਮਈ (ਰਾਕੇਸ਼ ਬਿੱਲਾ)-ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਸ੍ਰੀ ਮੰਗਤ ਰਾਮ ਗੁਲਾਟੀ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਖੇਮਕਰਨ ਦੇ ਪੁਰਾਤਨ ਮੰਦਰ ਸ੍ਰੀ ਦਾਤਾ ਰਾਮ ਜੀ ਨਜ਼ਦੀਕ ਸ਼ਮਸ਼ਾਨਘਾਟ ਦੀ ਬੜੇ ਲਗਨ ਨਾਲ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੇਵਾ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਗਰਮੀ ਦੇ ਸਮੇਂ ਨੂੰ ਮੁੱਖ ਰੱਖ ਕੇ ਸ਼ਮਸ਼ਾਨਘਾਟ 'ਚ ਨਵੇਂ ਵੱਡੀ ਪਾਵਰ ਵਾਲੇ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਹੈ | ਗਰਮੀ ਚ ਸੰਗਤ ਨੂੰ ਬੜੀ ਪ੍ਰੇਸ਼ਾਨੀਆਂ ਰਹੀ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰੀਬ ਦੋ ਲੱਖ ਦੀ ਲਾਗਤ ਵਾਲੇ ਜਨਰੇਟਰ ਨੂੰ ਸ਼ਮਸ਼ਾਨਘਾਟ ਲਈ ਲਿਆਂਦਾ ਗਿਆ ਹੈ, ਜਿਸ ਨੂੰ ਅੱਜ ਸ਼ਮਸ਼ਾਨ ਘਾਟ ਦੇ ਬਰਾਂਡੇ 'ਚ ਸਥਾਪਤ ਕਰਵਾ ਕੇ ਬਿਜਲੀ ਸਪਲਾਈ ਨੂੰ ਚਾਲੂ ਕੀਤਾ ਗਿਆ ਹੈ | ਇਸ ਨਾਲ ਹੁਣ ਬਿਜਲੀ ਨਾ ਹੋਣ ਸਮੇਂ ਵੀ ਪਾਣੀ ਤੇ ਹਵਾ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ | ਉੁਨ੍ਹਾਂ ਸਮੂਹ ਸਹਿਯੋਗੀ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਆੜਤੀ ਵਰਿੰਦਰ ਕੱਕੜ, ਸੂਬਾ ਰਾਮ ਸਹਿਗਲ, ਮਾ. ਅਮਰਜੀਤ ਮਹਿਤਾ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਰਜਵੰਤ ਸਿੰਘ ਪੱਤੂ, ਤਰਸੇਮ ਸ਼ਰਮਾ, ਜਸਵੰਤ ਸਿੰਘ ਚਰੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖ਼ੂਨਦਾਨ ਸੇਵਾ ਸੁਸਾਇਟੀ ਨੇ ਚੋਹਲਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।