28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਗਰ ਕੌਂਸਲ ਪੱਟੀ ਦੀਆਂ ਚੋਣਾਂ 'ਆਪ' ਸਾਰੀਆਂ ਵਾਰਡਾਂ ਸ਼ਾਨ ਨਾਲ ਜਿੱਤੇਗੀ-ਬੀਬਾ ਸੁਰਿੰਦਰ ਪਾਲ ਕੌਰ ਭੁੱਲਰ <br/>

ਸ਼ਹਿਰ ਦੇ ਮੁਹਤਬਰਾਂ ਨੂੰ ਸੰਬੋਧਨ ਕਰਦੇ ਹੋਏ ਬੀਬਾ ਸੁਰਿੰਦਰਪਾਲ ਕੌਰ ਭੁੱਲਰ | ਤਸਵੀਰ : ਕਾਲੇਕੇ <br/> 10-05-2026
ਪੱਟੀ, 9 ਮਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਅੱਜ ਚੋਣਾਂ ਸੰਬੰਧੀ ਸਾਬਕਾ ਮੰਤਰੀ ਪੰਜਾਬ ਤੇ ਪੱਟੀ ਹਲਕੇ ਤੋ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਪਤਨੀ ਬੀਬਾ ਸੁਰਿੰਦਰ ਪਾਲ ਕੌਰ ਭੁੱਲਰ ਨੇ ਪਾਰਟੀ ਦਫਤਰ ਵਿਚ ਪੱਟੀ ਸ਼ਹਿਰ ਦੇ ਮੁਹਤਬਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ | ਇਸ ਮੌਕੇ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਪੱਟੀ ਚੋਣਾਂ ਲਈ ਯੋਗ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦਿੱਤੀ ਜਾਵੇਗੀ ਅਤੇ ਸਾਰੀਆਂ ਵਾਰਡਾਂ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ | ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਤਹਿਤ ਪੱਟੀ ਸ਼ਹਿਰ ਵਿਚ ਕਰੀਬ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮੁੜ ਰਫ਼ਤਾਰ ਦਿੱਤੀ ਗਈ ਹੈ | ਪੱਟੀ ਸ਼ਹਿਰ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚਾਲੂ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦੇਣਾ ਹੀ ਪਾਰਟੀ ਦਾ ਮੁੱਖ ਮਕਸਦ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਵਿਕਾਸ ਤੇ ਲੋਕ-ਹਿਤੈਸ਼ੀ ਕੰਮਾਂ ਨੂੰ ਲੈ ਕੇ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਕੋਲੋਂ ਵੋਟਾਂ ਮੰਗਣਗੇ | ਇਸ ਮੌਕੇ ਨਗਰ ਕੌਂਸਲ ਈ. ਓ. ਧਰਮਪਾਲ ਸਿੰਘ, ਚੇਅਰਮੈਨ ਗੁਰਪਿੰਦਰ ਸਿੰਘ ਉੱਪਲ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਵਾਇਸ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ, ਬਲਾਕ ਪ੍ਰਧਾਨ ਰਾਜਨਪ੍ਰੀਤ ਸਿੰਘ ਸੱਗੂ, ਬਲਾਕ ਪ੍ਰਧਾਨ ਵਿਨੋਦ ਕੁਮਾਰ ਖੰਨਾ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਗੁਰਸਿਮਰਨ ਸਿੰਘ ਵਿਕੀ ਛੀਨਾ, ਸੁਖਚੈਨ ਸਿੰਘ, ਗੁਰਮੀਤ ਸਿੰਘ ਪੱਪੂ, ਮਲਕੀਅਤ ਸਿੰਘ ਮੱਲੂ, ਕੌਂਸਲਰ ਕਮਲ ਕੁਮਾਰ, ਕੌਂਸਲਰ ਹਰਜਿੰਦਰ ਪੱਪੂ, ਯੂਥ ਆਗੂ ਵਰੁਣ ਕੁਮਾਰ, ਜੱਜ ਸਿੰਘ ਮਾਲੜਾ, ਰਾਜ ਕੁਮਾਰ ਰਾਜੂ, ਐਡਵੋਕੇਟ ਵਰੁਣ ਜੈਨ, ਵਿਮਲ ਕੁਮਾਰ, ਪੁਨੀਤ ਮਲਹੌਤਰਾ, ਵਿਕੀ ਮਲਹੌਤਰਾ, ਕੌਂਸਲਰ ਸੂਰਜ ਕੁਮਾਰ, ਧਰਮ ਵੀਰ ਧਨੋਆ, ਬਿੱਲਾਂ ਭਾਨ ਵਾਲਾ, ਬਲਕਾਰ ਸਿੰਘ, ਨਛੱਤਰ ਸਿੰਘ ਭੁੱਲਰ, ਯੂਥ ਆਗੂ ਦਿਵਾਨਸੂ ਤੇਜੀ, ਹਰਪ੍ਰੀਤ ਸਿੰਘ, ਬਿੱਲਾਂ ਜੋਸਨ, ਰਾਜੇਸ਼ ਕੁਮਾਰ ਸਬਰਵਾਲ, ਮਨਜੀਤ ਸਿੰਘ ਕਰਿਆਨੇ ਵਾਲੇ, ਬਲਜਿੰਦਰ ਸਿੰਘ ਮਿੰਦ, ਰਾਜੂ ਟੈਕਸੀ ਯੂਨੀਅਨ ਪ੍ਰਧਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੱਖਾਂ ਰੁਪਏ ਖਰਚ ਕੇ ਬਣਾਈਆਂ ਗਈਆਂ ਸਰਕਾਰੀ ਇਮਾਰਤਾਂ ਵਰਤੋਂ ਬਿਨਾਂ ਖੰਡਰ ਬਣੀਆਂ <br/> ਅਗਲੀ ਖ਼ਬਰ ਗੋਇੰਦਵਾਲ ਸਾਹਿਬ 'ਚ ਭਾਜਪਾ ਨੂੰ ਮਿਲਿਆ ਤਕੜਾ ਬਲ, ਵੱਖ-ਵੱਖ ਪਾਰਟੀਆਂ ਦੇ ਸਮਰਥਕ ਭਾਜਪਾ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।