02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 11-05-2026
ਤਰਨ ਤਾਰਨ, 10 ਮਈ (ਇਕਬਾਲ ਸਿੰਘ ਸੋਢੀ)-­ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਲਵੰਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟ ਬੁੱਢਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ 30 ਅਪ੍ਰੈਲ ਨੂੰ ਸਮਾਂ ਕਰੀਬ 10:30 ਸਵੇਰੇ ਜਦੋਂ ਉਹ ਆਪਣੀ ਜ਼ਮੀਨ ਤੂੜੀ ਬਣਾ ਰਿਹਾ ਸੀ ਤਾਂ ਉਥੇ ਗੁਰਪਾਲ ਸਿੰਘ ਪੁੱਤਰ ਬਲਵੀਰ, ਹਰਪਾਲ ਸਿੰਘ ਪੁੱਤਰ ਬਲਵੰਤ ਸਿੰਘ, ਗੁਰਲਾਲ ਸਿੰਘ ਪੁੱਤਰ ਬਲਵੀਰ ਸਿੰਘ, ਗੁਰਪ੍ਰਤਾਪ ਸਿੰਘ ਪੁੱਤਰ ਸਾਹਿਬ ਸਿੰਘ, ਗੁਰਸੇਵਕ ਸਿੰਘ ਪੁੱਤਰ ਹਰਪਾਲ ਸਿੰਘ, ਰਾਜਵੰਤ ਕੌਰ ਪਤਨੀ ਹਰਪਾਲ ਸਿੰਘ ਅਤੇ ਰਾਜਵਿੰਦਰ ਕੌਰ ਪਤਨੀ ਗੁਰਪਾਲ ਸਿੰਘ ਸਾਰੇ ਵਾਸੀਆਨ ਕੋਟ ਬੁੱਢਾ ਉਸ ਦੀ ਜ਼ਮੀਨ ਵਿਚ ਆਏ ਅਤੇ ਤੂੜੀ ਬਣਾ ਰਹੇ ਡਰਾਈਵਰ ਨੂੰ ਤੂੜੀ ਬਣਾਉਣ ਤੋਂ ਰੋਕਣ ਲੱਗ ਪਏ | ਉਕਤ ਵਿਅਕਤੀਆਂ ਕੋਲ ਰਾਈਫਲਾਂ ਸਨ, ਜਿੰਨਾ ਨੇ ਰਲ ਕੇ ਮੇਰੀ ਕੁੱਟਮਾਰ ਕੀਤੀ ਤੇ ਰਾਈਫਲ ਦਾ ਬੱਟ ਮੇਰੇ ਮਾਰੇ | ਮੈਂ ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਰਿਹਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਡਾ ਗੁਰਪਾਲ ਸਿੰਘ ਧਿਰ ਨਾਲ ਜ਼ਮੀਨ ਦਾ ਝਗੜਾ ਚੱਲਦਾ ਹੈ | ਇਸ ਸੰਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਖੇਮਕਰਨ ਹਲਕੇ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ-ਜਥੇਦਾਰ ਰਵੇਲ ਸਿੰਘ ਭੂਰਾ <br/> ਅਗਲੀ ਖ਼ਬਰ ਪੰਜਾਬ 'ਚ ਅਗਲੇ ਸਾਲ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸੂਬਾ ਵਾਸੀ ਉਤਾਵਲੇ-ਸੁਖਪਾਲ ਸਿੰਘ ਭੁੱਲਰ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।