19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭੱਠਾ ਵਰਕਰ ਯੂਨੀਅਨ ਸੀਟੂ ਨੇ ਜ਼ਿਲ੍ਹਾ ਲੇਬਰ ਇੰਸਪੈਕਟਰ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 13-05-2026
ਤਰਨ ਤਾਰਨ, 12 ਮਈ (ਇਕਬਾਲ ਸਿੰਘ ਸੋਢੀ)-ਲਾਲ ਝੰਡਾ ਭੱਠਾ ਵਰਕਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਅੰਮਿ੍ਤਸਰ ਤੇ ਤਰਨ ਤਾਰਨ ਦੇ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਗੁਰਦੀਪ ਸਿੰਘ ਬੁਤਾਲਾ ਤੇ ਸੈਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ , ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਚਰਨਜੀਤ ਸਿੰਘ ਮਜੀਠਾ, ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਜ਼ਿਲ੍ਹਾ ਅੰਮਿ੍ਤਸਰ ਤੇ ਤਰਨ ਤਾਰਨ ਲੇਬਰ ਦਫ਼ਤਰ ਇੰਸਪੈਕਟਰ ਨਤੀਸ਼ ਅਗਰਵਾਲ ਤੇ ਇੰਸਪੈਕਟਰ ਜਸਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ | ਆਗੂਆਂ ਨੇ ਕਿਹਾ ਕਿ 1 ਮਾਰਚ ਤੋਂ ਨਵੇਂ ਰੇਟਾਂ ਵਿਚ 15 ਫ਼ੀਸਦੀ ਦਾ ਵਾਧਾ ਭੱਠਾ ਮਜ਼ਦੂਰਾਂ ਦੇ ਰੇਟਾਂ ਵਿਚ ਵਾਧਾ ਕੀਤਾ ਜਾਵੇ, ਭੱਠਾ ਸਨਅਤ ਵਿਚ ਕੰਮ ਕਰਨ ਵਾਲੇ ਕਿਰਤੀ ਅਤੇ ਨਿਕਾਸੀ, ਢੁਵਾਈ, ਮਿਸਤਰੀ, ਜੁਲਾਈ ਵਾਲੇ, ਕੋਲੇ ਵਾਲੇ, ਲੋਡਿਗ ਅਣਲੋਡਿਗ ਵਾਲੇ ਕਿਰਤੀਆਂ ਦੇ ਰੇਟਾਂ ਵਿਚ 15 ਫੀਸਦੀ ਵਾਧਾ ਕੀਤਾ ਜਾਵੇ, ਭੱਠੇ 'ਤੇ ਕੰਮ ਕਰਨ ਵਾਲੇ ਕਿਰਤੀਆਂ ਨੂੰ ਬਿਜਲੀ ਅਤੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਔਰਤਾਂ ਲਈ ਬਾਥਰੂਮ ਅਤੇ ਇਸਨਾਨ ਘਰਾਂ ਦਾ ਪ੍ਰਬੰਧ ਕੀਤਾ ਜਾਵੇ, ਭੱਠਿਆਂ ਉਪਰ 1948 ਦਾ ਬਣਿਆ ਫੈਕਟਰੀ ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਮਜ਼ਦੂਰਾਂ ਦੀ ਹਾਜ਼ਰੀ ਤੇ ਈ.ਐੱਸ.ਆਈ. ਅਤੇ ਪੀ.ਐੱਫ. ਕੱਟਿਆ ਜਾ ਸਕੇ, ਪੀ.ਡੀ.ਐੱਸ. ਕਾਨੂੰਨ ਮੁਤਾਬਿਕ ਭੱਠਾ ਮਜ਼ਦੂਰਾਂ ਉਪਰ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ, ਅੰਤਰਰਾਜੀ ਦ 1979 ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਮੁਨਸ਼ੀ, ਚੌਂਕੀਦਾਰ, ਡਰਾਇਵਰ ਅਤੇ ਕਲੀਨਰ ਆਦਿ ਦੀਆਂ ਤਨਖਾਹਾਂ ਮਿਨੀਅਮਵੇਜ ਨੂੰ ਨੋਟੀਫਿਕੇਸ਼ਨ ਮੁਤਾਬਿਕ ਬੇਸਿਕ ਪੇ ਮੰਨਿਆ ਜਾਵੇ, ਨਿਕਾਸੀ ਅਤੇ ਪ੍ਰਜਾਪਤ ਜਮਾਂਦਾਰ ਤੇ ਬੇਲਦਾਰ ਨੂੰ ਪ੍ਰਤੀ ਮਹੀਨਾ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ | ਇਸ ਮੌਕੇ ਗੁਰਨਾਮ ਸਿੰਘ ਤਲਵੰਡੀ, ਖੁਮਨ ਸਿੰਘ, ਕਿਰਪਾ ਰਾਮ, ਮਜਾਦਾਰ ਸੁਧੀਰ, ਜਮਾਂਦਾਰ ਅਜੇ, ਜਮਾਂਦਾਰ ਵਿਜੇ, ਜਮਾਂਦਾਰ ਮੂਲਚੰਦ, ਜਮਾਂਦਾਰ ਹੁਕਮ ਚੰਦ, ਜਮਾਂਦਾਰ ਰਾਮ ਪਰਵੇਜ, ਜਮਾਂਦਾਰ ਦੇਵ ਕੁਮਾਰ, ਜਮਾਂਦਾਰ ਧਰਮਪਾਲ, ਜਮਾਂਦਾਰ ਕੌਂਸਲ, ਕਾਮਰੇਡ ਰਾਜੂ ਕੁਰਾਲੀਆ ਤੇ ਲਾਲੀ ਫਤਾਹਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਛਪਾਲ ਸਿੰਘ ਸੈਕਟਰੀ ਵਲੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸੇਰੋਂ ਦਾ ਸਨਮਾਨ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਹਲਕੇ ਦੇ ਸੀਨੀਅਰ ਆਗੂਆਂ ਸਮੇਤ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।