21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਆਨਲਾਈਨ ਠੱਗੀ ਰਾਹੀਂ ਵਿਅਕਤੀ ਦੇ ਖਾਤੇ 'ਚੋਂ ਨਿਕਲੇ 49504 ਰੁਪਏ

ਅਜੀਤ ਡੈਸਕ 14-05-2026
ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਆਨਲਾਈਨ ਠੱਗੀ ਰਾਹੀਂ ਇਕ ਵਿਅਕਤੀ ਦੇ ਖਾਤੇ ਵਿਚੋਂ 49504 ਰੁਪਏ ਨਿਕਲਣ ਦੇ ਮਾਮਲੇ ਵਿਚ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਮਲਾ ਦਰਜ ਕੀਤਾ ਹੈ | ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਦੀ ਪੁਲਿਸ ਨੂੰ ਲਖਬੀਰ ਸਿੰਘ ਸੋਖੀ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਜੀਕੋਟ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਮੋਬਾਇਲ ਨੰਬਰ 'ਤੇ ਕਿਸੇ ਅਣਪਛਾਤੇ ਵਿਅਕਤੀ ਦੀ ਫੋਨ ਕਾਲ ਆਈ ਅਤੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਸਿਟੀਜਨ ਦਾ ਕ੍ਰੈਡਿਟ ਕਾਰਡ ਆਫਰ ਕੀਤਾ ਜਾ ਰਿਹਾ ਹੈ ਅਤੇ ਤੁਹਾਡੇ ਅਕਾਉਂਟ ਨੰਬਰ ਦੀ ਜਾਣਕਾਰੀ ਚਾਹੀਦੀ ਹੈ, ਜਿਸ ਤੋ ਬਾਅਦ ਮੈੈਂ ਉਨ੍ਹਾਂ ਨੂੰ ਵੱਟਸਐਪ ਤੇ ਆਪਣੇ ਬੈਂਕ ਦੀ ਜਾਣਕਾਰੀ ਵਿਚ ਕਸਟਮਰ ਲਾਗਿਨ ਆਈ.ਡੀ. ਭੇਜ ਦਿੱਤੀ | ਜਿਸ ਤੋ ਬਾਅਦ ਉਨ੍ਹਾਂ ਨੇ ਲਾਗਿਨ ਕਰਕੇ 2 ਟ੍ਰਾਂਜੈਕਸ਼ਨ ਕੀਤੀਆਂ | ਜਿਸ ਵਿਚੋ 25,257 ਰੁਪਏ 50 ਪੈਸੇ ਅਤੇ ਦੂਜੀ ਟ੍ਰਾਂਜੈਕਸ਼ਨ ਵਿਚ 24,247 ਰੁਪਏ 20 ਪੈਸੇ ਦੀ ਹੋ ਗਈ, ਜਿਸ ਨਾਲ ਦਰਖਾਸਤ ਕਰਤਾ ਦੇ ਖਾਤੇ ਵਿਚੋ ਕੁੱਲ੍ਹ 49,504 ਰੁਪਏ 70 ਪੈਸੇ ਕੱਟੇ ਗੲ | ਉਸ ਨਾਲ ਅਣਪਛਾਤੇ ਵਿਅਕਤੀ ਨੇ 49,504 ਰੁਪਏ 70 ਪੈਸੇ ਦੀ ਔਨਾਲਾਈਨ ਠੱਗੀ ਮਾਰੀ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਕੁਲਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਪਿੰਡ ਮਿਆਣੀ ਤੋਂ ਤੀਰਥ ਯਾਤਰਾ ਵਾਸਤੇ ਬੱਸ ਹੋਈ ਰਵਾਨਾ ਅਗਲੀ ਖ਼ਬਰ ਕਤਲ ਦੇ ਮਾਮਲੇ 'ਚ ਆਰ. ਟੀ. ਆਈ. ਕਾਰਕੁੰਨ ਤੇ ਉਸ ਦਾ ਭਰਾ ਅਦਾਲਤ ਨੇ ਕੀਤਾ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।