21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਅਲਾਦੀਨਪੁਰ 'ਚ ਕਾਂਗਰਸ ਪਾਰਟੀ ਵਿਚ ਕਈ ਪਰਿਵਾਰਾਂ ਨੇ ਕੀਤੀ ਸ਼ਮੂਲੀਅਤ

ਅਜੀਤ ਡੈਸਕ 14-05-2026
ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਹਲਕੇ ਅੰਦਰ ਬਿਹਤਰ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਹਲਕੇ ਦੇ ਪਿੰਡਾਂ ਦੇ ਪਿੰਡ ਕਾਂਗਰਸ ਪਾਰਟੀ ਵਿਚ ਆਪ ਮੁਹਾਰੇ ਸ਼ਾਮੂਲੀਅਤ ਕਰ ਰਹੇ ਹਨ | ਇਸੇ ਲੜੀ ਤਹਿਤ ਹਲਕੇ ਦੇ ਨਾਮਵਰ ਪਿੰਡ ਅਲਾਦੀਨਪੁਰ ਵਿਖੇ ਅਗਾਂਹ ਵਧੂ ਨੌਜਵਾਨ ਬਾਦਲ ਸਿੰਘ ਦੀਨਪੁਰ, ਭਾਗ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਹਰਦੇਵ ਸਿੰਘ ਬੱਬੂ, ਨੰਬਰਦਾਰ ਤਰਸੇਮ ਸਿੰਘ, ਡਾਕਟਰ ਗੁਰਮੇਜ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਸ਼ਖ਼ਸੀਅਤਾਂ ਦੀ ਪ੍ਰੇਰਨਾ ਸਦਕਾ ਦੋ ਦਰਜਨ ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਮੁੱਢੋਂ ਨਕਾਰਦਿਆਂ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਭਰਵੀਂ ਸ਼ਮੂਲੀਅਤ ਕੀਤੀ | ਸਰਦਾਰ ਰਮਨਜੀਤ ਸਿੰਘ ਸਿੱਕੀ ਨੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ, ਜਿਹੜੀ ਸਾਰੀਆਂ ਜਾਤਾਂ, ਧਰਮਾਂ ਅਤੇ ਵਰਗਾਂ ਨੂੰ ਨਾਲ਼ ਲੈ ਕੇ ਚਲਦੀ ਹੈ | ਅਤੇ ਸਭ ਨੂੰ ਬਰਾਬਰ ਸਤਿਕਾਰ ਦਿੰਦੀ ਹੈ | ਇਸ ਪਾਰਟੀ ਵਿਚ ਗ਼ਰੀਬ ਅਮੀਰ ਸਾਰੇ ਬਰਾਬਰ ਹਨ ਅਤੇ ਗਰੀਬ ਮਜ਼ਲੂਮ ਭਾਈਚਾਰਿਆਂ ਨੂੰ ਵੱਡੀਆਂ ਕੁਰਸੀਆਂ ਦੇ ਕੇ ਨਿਵਾਜਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਹੁਣ ਵੀ ਆਉਂਣ ਵਾਲੇ ਸਮੇਂ ਵਿੱਚ ਪਾਰਟੀ ਦਲਿਤ ਸਮਾਜ ਨੂੰ ਅੱਗੇ ਰੱਖ ਕੇ ਪੰਜਾਬ ਦੀ ਗ਼ਰੀਬ ਅਤੇ ਦੱਬੀ ਕੁਚਲੀ ਆਵਾਜ਼ ਨੂੰ ਬੁਲੰਦ ਕਰਨ ਜਾ ਰਹੀ ਹੈ | ਭਾਵਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਰਾਜ ਕਰ ਰਹੀ ਸਰਕਾਰ ਦੀ ਗੱਲ ਕਰੀਏ ਤਾਂ ਇਸਦੇ ਰਾਜ ਦੌਰਾਨ ਸਾਬਕਾ ਭਿ੍ਸ਼ਟਾਚਾਰ ਜੋਬਨ 'ਤੇ ਹੈ ਅਤੇ ਅਪਰਾਧਿਕ ਗਤੀਵਿਧੀਆਂ ਬੇਖੌਫ ਚੱਲ ਰਹੀਆਂ ਹਨ | ਗੈਂਗਸਟਰਵਾਦ ਜ਼ੋਰਾਂ 'ਤੇ ਹੈ | ਆਮ ਰੋਜ਼ੀ ਰੋਟੀ ਕਮਾ ਕੇ ਖਾਣ ਵਾਲੇ ਲੋਕਾਂ ਨੂੰ ਸ਼ਰੇਆਮ ਲੱਖਾਂ, ਕਰੋੜਾਂ ਰੁਪਏ ਫਿਰੋਤੀ ਦੀਆਂ ਕਾਲਾਂ ਆ ਰਹੀਆਂ ਹਨ | ਮੰਗ ਪੂਰੀ ਨਾ ਕਰਨ ਤੇ ਸ਼ਰੇਆਮ ਗੋਲੀਆਂ ਮਾਰੀਆਂ ਜਾਂਦੀਆਂ ਹਨ | ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ | ਇਸ ਮੌਕੇ ਅਲਾਦੀਨਪੁਰ ਵਾਸੀਆਂ ਅਤੇ ਬਾਦਲ ਸਿੰਘ ਦਾ ਦੁਬਾਰਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਵਡਮੁੱਲੇ ਸਹਿਯੋਗ ਨੂੰ ਹਮੇਸ਼ਾ ਯਾਦ ਰੱਖਣ | ਇਸ ਮੌਕੇ 'ਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਬਾਦਲ ਸਿੰਘ ਦੀਨਪੁਰ, ਧਰਮਿੰਦਰ ਸਿੰਘ ਨੀਟੂ, ਗੁਰਦੇਵ ਸਿੰਘ, ਅਵਤਾਰ ਸਿੰਘ ਸੋਨੀ, ਰਛਪਾਲ ਸਿੰਘ, ਸਿਮਰਨ ਜੀਤ ਸਿੰਘ, ਸੱਜਣ ਸਿੰਘ ਸਾਬਕਾ ਸਰਪੰਚ, ਪੂਰਨ ਸਿੰਘ, ਪੱਪੂ, ਅਰੂੜ ਸਿੰਘ, ਸੰਤੋਖ ਸਿੰਘ, ਰਵੀ ਸਿੰਘ, ਸੇਵਕ ਸਿੰਘ, ਜੰਗ ਸਿੰਘ, ਪੂਰਨ ਸਿੰਘ, ਜੈਮਲ ਸਿੰਘ, ਹੀਰਾ ਸਿੰਘ, ਵਰਿੰਦਰ ਸਿੰਘ, ਚੈਂਚਲ ਸਿੰਘ, ਕੇਵਲ ਸਿੰਘ, ਬਿੱਲਾ, ਹਰਜੀਤ ਸਿੰਘ ਅਤੇ ਮੁਖਤਿਆਰ ਸਿੰਘ ਆਦਿ ਸਨ | ਇਸ ਮੌਕੇ 'ਤੇ ਹਾਜ਼ਰ ਹੋਣ ਵਾਲਿਆਂ ਵਿਚ ਮੈਂਬਰ ਬਲਾਕ ਸੰਮਤੀ ਸਰਦਾਰ ਮੇਹਰ ਸਿੰਘ ਚੁਤਾਲਾ, ਵਿਜੈ ਬਾਊ ਜੀ ਮੀਡੀਆ ਸਲਾਹਕਾਰ ਰਮਨਜੀਤ ਸਿੰਘ ਸਿੱਕੀ, ਡਾਕਟਰ ਗੁਰਮੇਲ ਸਿੰਘ (ਗੁਪਤਾ ਹਸਪਤਾਲ ਤਰਨਤਾਰਨ), ਹੈਪੀ ਕੰਗ ਸਰਪੰਚ, ਰਣਜੀਤ ਸਿੰਘ ਰਾਣਾ ਪੀ ਏ, ਮਨਪ੍ਰੀਤ ਸਿੰਘ ਸਰਪੰਚ ਗੁਲਾਲੀਪੁਰ, ਮਹਿੰਦਰ ਸਿੰਘ ਚੁਤਾਲਾ, ਸੱਜਣ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ ਬੱਬੂ, ਤਰਸੇਮ ਸਿੰਘ ਨੰਬਰਦਾਰ, ਗੁਰਦੇਵ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ ਬਾਬਾ, ਹਰਦੀਪ ਸਿੰਘ ਜੋਧਪੁਰ ਤੇ ਬਲਵੀਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਦਾਗੀਆਂ ਨੂੰ ਸਿਆਸੀ ਬੁੱਕਲ 'ਚ ਬਿਠਾਉਣ ਵਾਲੀਆਂ ਧਿਰਾਂ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ- ਬ੍ਰਹਮਪੁਰਾ ਅਗਲੀ ਖ਼ਬਰ ਚੋਹਲਾ ਸਾਹਿਬ ਦੇ ਗੁਰਕੰਵਲਜੀਤ ਸਿੰਘ ਨੇ ਵਿਦੇਸ਼ 'ਚ ਵਧਾਇਆ ਪੰਜਾਬੀਆਂ ਦਾ ਮਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।