28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਿੰਡ ਛੱਜਲਵੱਡੀ 'ਚ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਭਰਵਾਂ ਸਵਾਗਤ <br/>

ਅਜੀਤ ਡੈਸਕ 16-05-2026
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਦੇ ਸੱਦੇ 'ਤੇ ਪਿੰਡ ਛੱਜਲਵੱਡੀ ਪਹੁੰਚੇ, ਜਿੱਥੇ ਸੰਗਤਾਂ ਦਾ ਭਰਵਾਂ ਇਕੱਠ ਸੀ | ਨਗਰ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਲਖਵਿੰਦਰ ਸਿੰਘ ਨੇ ਆਖਿਆ ਕਿ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਸੰਤ ਬਾਬਾ ਸੁੱਖਾ ਸਿੰਘ ਵਲੋਂ ਸਾਲ 2023 ਅਤੇ ਸਾਲ 2025 ਦੇ ਹੜ੍ਹਾਂ ਵਿਚ ਟੁੱਟੇ ਦਰਿਆਵਾਂ ਦੇ ਬੰਨਣ ਦੀਆਂ ਸੇਵਾ ਕੀਤੀਆਂ ਗਈਆਂ | ਹੜ੍ਹ ਪੀੜਤਾਂ ਲਈ ਹੋਰ ਅਨੇਕਾਂ ਰਾਹਤ ਕਾਰਜ ਕੀਤੇ ਗਏ | ਗਰੀਬ ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਪੱਧਰੀਆਂ ਕਰਕੇ ਕਣਕ ਬੀਜ ਕੇ ਦਿੱਤੀ ਗਈ | ਬਾਬਾ ਸੁੱਖਾ ਸਿੰਘ ਦੀ ਪ੍ਰੇਰਨਾ ਨਾਲ ਸਾਡੇ ਨਗਰ ਤੋਂ ਵੀ ਕਈ ਸੇਵਾਦਾਰ ਸੇਵਾ ਕਰਨ ਲਈ ਪਹੁੰਚਦੇ ਰਹੇ ਸਨ | ਸਾਡੇ ਸਮੂਹ ਨਗਰ ਨਿਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਤਾਂਘ ਸੀ ਕਿ ਉਹ ਸਾਡੇ ਨਗਰ ਚਰਨ ਪਾਉਣ, ਜੋ ਆਪਣੇ ਲੰਮੇ ਵੱਡੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸਾਡੇ ਨਗਰ ਵਿਖੇ ਪਹੁੰਚੇ ਹਨ | ਇਸ ਮੌਕੇ ਲਖਵਿੰਦਰ ਸਿੰਘ, ਬੀਬੀ ਲਖਵਿੰਦਰ ਕੌਰ, ਤਰਨਪ੍ਰੀਤ ਸਿੰਘ, ਸੁਖਕਰਨਪ੍ਰੀਤ ਸਿੰਘ ਦਾ ਸਮੂਹ ਪਰਿਵਾਰ, ਜਥੇਦਾਰ ਹਰਬੰਸ ਸਿੰਘ, ਅਮੀਰ ਸਿੰਘ, ਮੇਜਰ ਸਿੰਘ, ਸ਼ੀਰਾ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਗੁਰਮੀਤ ਕੌਰ, ਕਿਰਨਦੀਪ ਕੌਰ, ਵੀਰ ਕੌਰ, ਰਾਜਵਿੰਦਰ ਕੌਰ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਦਾ ਗੁਰਬੀਰ ਸਿੰਘ ਬਾਰ੍ਹਵੀਂ ਮੈਡੀਕਲ 'ਚੋਂ ਪੰਜਾਬ ਭਰ ਵਿਚੋਂ ਪਹਿਲੇ ਸਥਾਨ 'ਤੇ ਰਿਹਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰਨੇ ਬੰਦ ਕਰੇ-ਕੁੱਲ ਹਿੰਦ ਕਿਸਾਨ ਸਭਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।