19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਢਾਈ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਗੋਇੰਦਵਾਲ ਸਾਹਿਬ ਰੇਲਵੇ ਸਟੇਸ਼ਨ ਨੂੰ ਨਹੀਂ ਮਿਲਿਆ ਕੋਈ ਰਸਤਾ <br/>

ਅਜੀਤ ਡੈਸਕ 16-05-2026
ਗੋਇੰਦਵਾਲ ਸਾਹਿਬ, 15 ਮਈ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਨਗਰ ਸ੍ਰੀ ਗੋਇਦਵਾਲ ਸਾਹਿਬ ਵਿਖੇ ਝੰਡੇਰ ਮਹਾਂਪੁਰਖਾਂ ਦੇ ਨੇੜੇ ਰੇਲਵੇ ਸਟੇਸ਼ਨ ਨੂੰ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ 1997 ਵਿਚ ਰੇਲਵੇ ਸਟੇਸ਼ਨ ਬਿਆਸ ਤੋਂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਗੋਇੰਦਵਾਲ ਸਾਹਿਬ ਨੂੰ ਰਵਾਨਾ ਕਰਨ ਦਾ ਉਦਘਾਟਨ ਕੀਤਾ ਸੀ | ਗੋਇੰਦਵਾਲ ਸਾਹਿਬ ਨੂੰ ਬਿਆਸ ਰੇਲਵੇ ਟਰੈਕ ਜੁੜਨ ਨਾਲ ਯਾਤਰੀਆਂ ਦਾ ਸਫਰ ਬਹੁਤ ਹੀ ਸੁਖਾਲਾ ਹੋ ਗਿਆ ਕਿਉਂਕਿ ਬਿਆਸ ਜੰਕਸ਼ਨ ਤੋਂ ਪੂਰੇ ਭਾਰਤ ਨੂੰ ਰੇਲਾਂ ਚੱਲਦੀਆਂ ਹਨ | ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਦਰਸ਼ਨ ਕਰਨ ਲਈ ਟਰੇਨ ਜ਼ਰੀਏ ਆਉਂਦੇ ਹਨ, ਜਿਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਵਿਖੇ ਰੇਲਵੇ ਸਟੇਸ਼ਨ ਤਾਂ ਬਣ ਗਿਆ ਪਰ ਸਟੇਸ਼ਨ ਤੱਕ ਯਾਤਰੀਆਂ ਦੇ ਜਾਣ ਲਈ ਕੋਈ ਵੀ ਪੱਕਾ ਰਸਤਾ ਨਹੀਂ ਬਣਾਇਆ ਗਿਆ | ਯਾਤਰੀਆਂ ਨੂੰ ਰੇਲਵੇ ਟਰੈਕ ਉੱਪਰ ਚੱਲ ਕੇ ਮਲ ਮੂਤਰ ਦੀ ਬਦਬੂ ਦਾ ਸਾਹਮਣਾ ਕਰਕੇ ਸਟੇਸ਼ਨ ਤੱਕ ਪਹੁੰਚਣਾ ਪੈਂਦਾ ਹੈ | ਕਈ ਵਾਰ ਯਾਤਰੀਆਂ ਨੂੰ ਪੱਥਰਾਂ ਉਪਰੋਂ ਤਿਲਕਣ ਕਰਕੇ ਸੱਟਾਂ ਵੀ ਲੱਗ ਜਾਂਦੀਆ ਹਨ, ਉੱਥੇ ਹੀ ਯਾਤਰੀਆ ਲਈ ਸਟੇਸ਼ਨ 'ਤੇ ਸਹੂਲਤਾਂ ਦੇ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਨਾ ਹੀ ਪੀਣ ਯੋਗ ਸਾਫ ਪਾਣੀ ਦੀ ਵਿਵਸਥਾ ਹੈ, ਨਾ ਕੋਈ ਬਾਥਰੂਮ ਦਾ ਪ੍ਰਬੰਧ ਹੈੈ | ਪਿਛਲੇ ਢਾਈ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਯੂਦ ਵੀ ਯਾਤਰੀ ਸਟੇਸ਼ਨ ਨੂੰ ਮਿਲਣ ਵਾਲੇ ਰਾਹ ਦੀ ਉਡੀਕ ਵਿਚ ਹਨ | ਇਸ ਸਬੰਧ ਵਿੱਚ ਗ੍ਰਾਮ ਪੰਚਾਇਤ ਗੋਇੰਦਵਾਲ ਸਾਹਿਬ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਲਹੋਰੀਆ ਨੇ ਰੇਲਵੇ ਵਿਭਾਗ ਨੂੰ ਲਿਖਤੀ ਪੱਤਰ ਵੀ ਦੇ ਚੁੱਕੇ ਹਨ ਪਰ ਮਹਿਕਮੇ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਸਾਲ ਪਹਿਲਾ ਅਸੀਂ ਪੂਰੀ ਪੰਚਾਇਤ ਵਫਦ ਦੇ ਨਾਲ ਉਤਰ ਭਾਰਤੀ ਰੇਲਵੇ ਦੇ ਮੁੱਖ ਦਫਤਰ ਫਿਰੋਜ਼ਪੁਰ ਡਵੀਜਨ ਦੇ ਇੰਚਾਰਜ਼ ਨੂੰ ਮਿਲੇ ਸੀ ਅਤੇ ਰਸਤਾ ਬਣਾਉਣ ਸਬੰਧੀ ਮੰਗ ਪੱਤਰ ਦਿੱਤੇ ਸਨ ਅਤੇ ਸਾਨੂੰ ਉਨ੍ਹਾਂ ਨੇ ਅੰਮਿ੍ਤਸਰ ਰੇਲਵੇ ਦੇ ਉੱਚ ਅਧਿਕਾਰੀ ਨੂੰ ਮਿਲਣ ਲਈ ਕਿਹਾ | ਅੰਮਿ੍ਤਸਰ ਦੇ ਅਧਿਕਾਰੀਆਂ ਨੂੰ ਮਿਲਣ 'ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕੇ ਬਹੁਤ ਜਲਦ ਐਸਟੀਮੇਟ ਤਿਆਰ ਕਰਕੇ ਇਸ ਰਸਤੇ ਨੂੰ ਬਣਾਇਆ ਜਾਵੇਗਾ ਪਰ ਬਾਅਦ ਵਿਚ ਕਿਸੇ ਵੀ ਸਾਰ ਨਹੀਂ ਲਈ | ਰੇਲਵੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਟਾਲ ਮਟੋਲ ਕੀਤਾ ਜਾ ਰਿਹਾ ਹੈ ਅਤੇ ਜਵਾਬ ਵਿਚ ਕਿਹਾ ਜਾਂਦਾ ਹੈ ਕਿ ਬਜਟ ਉਪਲਬਧ ਨਹੀਂ ਹੈ | ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮਨਜੀਤ ਸਿੰਘ ਝੰਡੇਰ ਮਹਾਂਪੁਰਖਾਂ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਭੁਪਿੰਦਰ ਸਿੰਘ ਝੰਡੇਰ ਮਹਾਂਪੁਰਖਾਂ, ਨੰਬਰਦਾਰ ਸੁਰਮੁੱਖ ਸਿੰਘ ਝੰਡੇਰ ਮਹਾਂਪੁਰਖਾਂ, ਪ੍ਰਭਜੀਤ ਸਿੰਘ ਝੰਡੇਰ ਮਹਾਂਪੁਰਖਾਂ, ਗਾਇਕ ਜਗਜੀਤ ਸੰਧੂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅਪੀਲ ਕੀਤੀ ਕੇ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਪੱਕਾ ਰਸਤਾ ਬਣਾ ਕੇ ਦਿੱਤਾ ਜਾਵੇ | ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਕਿਹਾ ਹੈ ਕਿ ਗੋਇੰਦਵਾਲ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਰਸਤੇ ਸਬੰਧੀ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ ਗਿਆ ਸੀ | ਇਸ ਰਸਤੇ ਦਾ ਬਹੁਤ ਜਲਦੀ ਸਰਵੇਖਣ ਕਰਵਾ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਮੌਕੇ ਗੋਇੰਦਵਾਲ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਸਰਵੇਖਣ ਕੀਤਾ ਗਿਆ ਸੀ, ਇਸ ਰਸਤੇ ਦਾ ਸਰਵੇਖਣ ਕਰਵਾ ਕੇ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਨੂੰ ਭੇਜ ਦਿੱਤਾ ਗਿਆ ਸੀ, 2027 ਵਿਚ ਸਰਕਾਰ ਆਉਣ 'ਤੇ ਇਹ ਰਸਤਾ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇਗਾ |

ਪਿਛਲੀ ਖ਼ਬਰ ਸਤਲੁਜ ਪਬਲਿਕ ਸਕੂਲ ਠੱਕਰਪੁਰਾ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੱਟੀ ਵਿਖੇ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।