04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਖਲੈਹਿਰਾ 'ਚ 1984 ਘੱਲੂਘਾਰਾ ਅਤੇ ਸ਼ਹੀਦਾਂ ਦੀ ਯਾਦ 'ਚ ਸਮਾਗਮ ਕਰਾਇਆ

ਅਜੀਤ ਡੈਸਕ 18-05-2026
ਜੰਡਿਆਲਾ ਗੁਰੂ, 17 ਮਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਪਿੰਡ ਖਲੈਹਿਰਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਜੂਨ 1984 ਦਾ ਘੱਲੂਘਾਰਾ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਾਇਆ ਗਿਆ ਜਿਸ ਵਿਚ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਗੁਰਬਾਣੀ ਜਸ, ਸ਼ਹੀਦਾਂ ਦੀ ਜੀਵਨੀ 'ਤੇ ਚਾਨਣਾਂ ਪਾ ਕੇ ਵੱਡੀ ਤਾਦਾਦ ਵੀ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਪਿੰਡ ਖਲੈਹਿਰਾ ਦੇ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸ਼ਹੀਦੀ ਸਮਾਗਮ ਵਿਚ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਕਥਾ, ਗੁਰਬਾਣੀ ਜਸ ਦੁਆਰਾ ਨਿਹਾਲ ਕੀਤਾ | ਉਨ੍ਹਾਂ ਨੇ ਪਿੰਡ ਖਲੈਹਿਰਾ ਦੇ ਸਾਬਕਾ ਸਰਪੰਚ ਜਸਮੇਰ ਸਿੰਘ ਖਲੈਹਿਰਾ ਦੇ ਛੋਟੇ ਭਰਾਤਾ ਤੇ ਖਾੜਕੂਵਾਦ ਦੌਰਾਨ ਸ਼ਹੀਦ ਹੋਏ ਪਲਵਿੰਦਰ ਸਿੰਘ ਸੋਨਾ ਖਲੈਹਿਰਾ ਲੈਫਟੀਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸ਼ਹੀਦੀ ਅਤੇ ਬਹਾਦਰੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੇ ਬਹੁਤ ਛੋਟੀ ਉਮਰ ਵਿਚ ਹੀ ਉਸ ਸਮੇਂ ਦੀ ਜਰਵਾਣੀ ਜਾਲਮ ਹਕੂਮਤ ਦੇ ਖ਼ਿਲਾਫ਼ ਹਥਿਆਰ ਚੁੱਕੇ ਅਤੇ ਅੰਤਾਂ ਦਾ ਤਸ਼ੱਦਦ ਵੀ ਝਲਿਆ ਪਰ ਈਨ ਨਹੀਂ ਮੰਨੀ ਅਤੇ ਸ਼ਹੀਦੀ ਪ੍ਰਾਪਤ ਕੀਤੀ | ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਲੋਂ ਕੌਮ ਦੇ ਵਿੱਢੇ ਗਏ ਸੰਘਰਸ਼ ਵਿਚ ਸਿੱਖ ਕੌਮ ਦੇ ਨੌਜਵਾਨ, ਮਾਤਾਵਾਂ, ਬਜ਼ੁਰਗਾਂ, ਭੁਝੰਗੀਆਂ ਨੇ ਸ਼ਹੀਦੀਆਂ ਦਿੱਤੀਆਂ ਜੋ ਕਿ ਸਾਡੀ ਕੌਮ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਖਾੜਕੂਵਾਦ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੇ ਬਹੁਤ ਤਸ਼ੱਦਦ ਹੰਡਾਇਆ ਅਤੇ ਸਮੇਂ ਦੀ ਜਾਲਮ ਹਕੂਮਤ ਨੇ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਪਰ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਡਰਾ ਨਹੀਂ ਸਕੀ | ਉਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜ ਕੇ ਗੁਰੂ ਵਾਲੇ ਬਣ ਲਈ ਪ੍ਰੇਰਿਆ ਅਤੇ ਆਈਆਂ ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ | ਦਮਦਮੀ ਟਕਸਾਲ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ | ਇਸ ਮੌਕੇ ਬਾਬਾ ਬਾਜ ਸਿੰਘ ਗੱਗੋਬੂਆ ਬਾਬਾ ਨਰੈਣ ਸਿੰਘ ਮਿਸਲ ਸ਼ਹੀਦਾਂ, ਬਾਬਾ ਅਜੈਦੀਪ ਸਿੰਘ ਬਿਆਸ, ਗਿਆਨੀ ਭੁਪਿੰਦਰ ਸਿੰਘ ਕਥਾ ਵਾਚਕ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਗੁਰਭੇਜ ਸਿੰਘ ਖਜਾਲੇ ਵਾਲੇ, ਜਸਮੇਰ ਸਿੰਘ ਸਾਬਕਾ ਸਰਪੰਚ ਖਲੈਹਿਰਾ, ਗੁਰਜਿੰਦਰ ਸਿੰਘ ਚੇਅਰਮੈਨ, ਬੂਟਾ ਸਿੰਘ ਸਰਪੰਚ, ਵਰਿੰਦਰਜੀਤ ਸਿੰਘ ਢੋਟ ਮਾਲੋਵਾਲ ਜਸਵਿੰਦਰ ਸਿੰਘ ਸਰਪੰਚ, ਗੁਲਜਾਰ ਸਿੰਘ ਧੀਰੇਕੋਟ, ਬਿਕਰਮਜੀਤ ਸਿੰਘ ਸਰਪੰਚ ਮਾਲੋਵਾਲ, ਚਰਨਜੀਤ ਸਿੰਘ, ਹੀਰਾ ਸਿੰਘ ਸਰਪੰਚ, ਨਿੱਕਾ ਸਰਪੰਚ ਗਹਿਰੀ ਮੰਡੀ, ਜਗਰੂਪ ਸਿੰਘ ਸਾਬਕਾ ਸਰਪੰਚ, ਹੈਪੀ ਗਹਿਰੀ ਮੰਡੀ, ਮਨਜਿੰਦਰ ਸਿੰਘ ਬੰਮਾ, ਬਖਤੌਰ ਸਿੰਘ, ਜਸਬੀਰ ਸਿੰਘ ਸ਼ਾਹ, ਬਾਬਾ ਸੁੱਖਾ ਸਿੰਘ ਖਲੈਹਿਰਾ, ਪੁਸ਼ਪਰਾਜ ਸਿੰਘ, ਬਲਜੀਤ ਸਿੰਘ ਫ਼ੌਜੀ, ਕੁਲਜੀਤ ਸਿੰਘ, ਮੱਖਣ ਸਿੰਘ, ਗੁਰਪ੍ਰਤਾਪ ਸਿੰਘ, ਮਨਦੀਪ ਸਿੰਘ, ਮਿਹਰ ਸਿੰਘ, ਸੁਖਚੈਨ ਸਿੰਘ, ਬਚਿੱਤਰ ਸਿੰਘ, ਅਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਨਮਿਤ ਪਾਠ ਦਾ ਭੋਗ ਭਲਕੇ ਅਗਲੀ ਖ਼ਬਰ ਬੀ.ਡੀ.ਐੱਸ. ਸਕੂਲ ਦਾ ਬਾਰ੍ਹਵੀਂ ਦਾ ਸ਼ਾਨਦਾਰ ਨਤੀਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।