14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬੈਂਕਾਂ 'ਚ ਨਕਦੀ ਦੀ ਕਿੱਲਤ ਕਾਰਨ ਲੋਕ ਹੋਏ ਪ੍ਰੇਸ਼ਾਨ, ਪੰਜ ਹਜ਼ਾਰ ਰੁਪਏ ਤੋਂ ਵੱਧ ਨਹੀਂ ਦਿੱਤਾ ਜਾ ਰਿਹਾ ਕੈਸ਼ <br/>

ਅਜੀਤ ਡੈਸਕ 19-05-2026
ਖਡੂਰ ਸਾਹਿਬ, 18 ਮਈ (ਰਸ਼ਪਾਲ ਸਿੰਘ ਕੁਲਾਰ)-ਪਿਛਲੇ ਕੁਝ ਦਿਨਾਂ ਤੋਂ ਬੈਂਕਾਂ 'ਚੋੋਂ ਲੋੜ ਅਨੁਸਾਰ ਨਕਦ ਰੁਪਏ ਨਾ ਮਿਲਣ ਕਾਰਨ ਲੋਕ ਡਾਢੇ ਪਰੇਸ਼ਾਨ ਹਨ ਤੇ ਲੋੜਾਂ ਦੀ ਪੂਰਤੀ ਲਈ ਇਧਰ ਓਧਰ ਭੱਜ ਰਹੇ ਹਨ | ਵੱਖ-ਵੱਖ ਬੈਂਕਾਂ ਦੇ ਗ੍ਰਹਾਕਾਂ ਨੇ ਦੱਸਿਆ ਕਿ ਕੋਈ ਬੈਂਕ 5 ਹਜ਼ਾਰ ਰੁਪਏ, ਕੋਈ 10 ਹਜ਼ਾਰ ਰੁਪਏ ਤੇ ਕੋਈ 20 ਹਜ਼ਾਰ ਰੁਪਏ ਤੋਂ ਵੱਧ ਨਹੀਂ ਦੇ ਰਹੀ, ਉਪਰੋ ਕਿਸਾਨਾਂ ਦੀ ਝੋਨੇ ਦੀ ਫਸਲ ਲਗਾਉਣ ਦਾ ਢੁਕਵਾਂ ਸਮਾ ਆ ਰਿਹਾ ਹੈ ਅਤੇ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ | ਜਦੋਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀਆਂ ਜਾ ਰਹੀਆਂ ਅਪੀਲਾਂ ਜਿੰਨਾਂ ਵਿਚ ਸੋਨਾ ਨਾ ਖ੍ਰੀਦਣ, ਦਫਤਰ ਜਾਣ ਲਈ ਪੈਟਰੋਲ, ਡੀਜ਼ਲ ਦੀ ਬਚਤ, ਵਿਦੇਸ਼ ਯਾਤਰਾ ਨਾ ਕਰਨ ਆਦਿ ਅਪੀਲਾ ਅਤੇ ਉਪਰੋੋਂ ਬੈਂਕਾਂ ਵਲੋਂ ਨਕਦੀ ਘੱਟ ਦੇਣਾ ਸ਼ਾਇਦ ਲੌਕਡਾਊਨ ਵੱਲ ਇਸ਼ਾਰਾ ਕਰ ਰਿਹਾ ਹੈ | ਅੱਜ ਦੇ ਸਮੇੇਂ ਅੰਦਰ ਬਣ ਰਹੀ ਸਥਿਤੀ ਕਾਰਨ ਜਨਤਾ ਡਰ ਦੇ ਮਹੌਲ ਵਿਚ ਹੈ ਕਿ ਸਾਇਦ ਕੇਂਦਰ ਸਰਕਾਰ ਲੌਕਡਾਉਨ ਲਗਾਉਣ ਦੀ ਤਿਆਰੀ ਕਰ ਰਹੀ ਹੈ | ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਚ ਖਡੂਰ ਸਾਹਿਬ ਦੇ ਮੈਨੇਜਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਜਿੰਨਾ ਕੈਸ਼ ਸਾਨੂੰ ਪਿਛੋਂ ਆ ਰਿਹਾ ਹੈ, ਉਸ ਹਿਸਾਬ ਨਾਲ ਸਾਰੇ ਗ੍ਰਾਹਕਾਂ ਨੂੰ ਭੁਗਤਾਨ ਕੀਤਾ ਜਾ ਰਿਹਾ ਅਤੇ ਕੈਸ਼ ਵਧਾਉਣ ਲਈ ਅਸੀਂ ਆਪਣੇ ਉਚ ਅਧਿਕਾਰੀਆਂ ਨੂੰ ਲਿਖ ਰਹੇ ਹਾਂ | ਸੈਟਰਲ ਬੈਂਕ ਆਫ ਇੰਡੀਆ ਦੀ ਖਡੂਰ ਸਾਹਿਬ ਬ੍ਰਾਂਚ ਦੇ ਮੈਨੇਜਰ ਨੇ ਵੀ ਕਿਹਾ ਕਿ ਪਿਛੋਂ ਕੈਸ਼ ਘੱਟ ਮਿਲ ਰਿਹਾ ਹੈ, ਜਿਸ ਕਾਰਨ ਆਮ ਜਨਤਾ ਨੂੰ ਮੁਸ਼ਕਿਲ ਆ ਰਹੀ ਹੈ | ਜਦੋਂਕਿ ਕੈਸ਼ ਦੀ ਕਿਲਤ ਕਾਰਨ ਏ.ਟੀ.ਐੱਮ. ਵੀ ਬੰਦ ਕੀਤਾ ਹੋਇਆ ਹੈ | ਇਸ ਮੌਕੇ ਆਮ ਜਨਤਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਰੁੰਤ ਬੈਂਕਾਂ ਵਿਚ ਲੋੜ ਅਨੁਸਾਰ ਕੈਸ਼ ਭੇਜਿਆ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿਚ ਪੈਦਾ ਹੋ ਰਹੀ ਲੌਕਡਾਊਨ ਵਰਗੀ ਸਥਿਤੀ ਤੋਂ ਬਾਹਰ ਨਿਕਲਿਆ ਜਾਵੇ |

ਪਿਛਲੀ ਖ਼ਬਰ ਮਨੀਪੁਰ 'ਚ ਲੁੱਟੇ ਹੋਏ ਹਥਿਆਰ ਕੁੱਕੀ ਜਨਜਾਤੀ ਦੇ ਲੋਕਾਂ ਨੂੰ ਹਲਾਕ ਕਰਨ ਲਈ ਵਰਤੇ ਜਾ ਰਹੇ ਹਨ-ਲਾਰੈਂਸ ਚੌਧਰੀ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਪਿੰਡ–ਪਿੰਡ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।