05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਪੱਟੀ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਸਾਰੇ 19 ਉਮੀਦਵਾਰਾਂ ਨੂੰ ਪੰਜਾ ਚੋਣ ਨਿਸ਼ਾਨ ਮਿਲਿਆ- ਹਰਮਿੰਦਰ ਸਿੰਘ ਗਿੱਲ <br/>

ਅਜੀਤ ਡੈਸਕ 20-05-2026
ਪੱਟੀ, 19 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਨਗਰ ਪਾਲਿਕਾ ਚੋਣਾਂ ਲਈ ਜੋ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ, ਉਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਸਾਰੀਆਂ 19 ਵਾਰਡਾਂ ਤੋਂ ਕਾਂਗਰਸ ਦੇ ਅਧਿਕਾਰਤ ਉਮੀਦਵਾਰਾਂ ਨੂੰ ਪੰਜਾਂ ਚੋਣ ਨਿਸ਼ਾਨ ਮਿਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਪੱਟੀ ਵਿਖੇ ਸਾਰੇ ਉਮੀਦਵਾਰਾਂ ਦੀ ਮੀਟਿੰਗ ਕਰਕੇ ਚੋਣ ਮੁਹਿੰਮ ਦੀ ਰੂਪ ਰੇਖਾ ਉਲੀਕੀ ਗਈ ਹੈ | ਕਾਂਗਰਸ ਪਾਰਟੀ ਵਲੋਂ ਪੱਟੀ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਵਿਚ ਵਾਰਡ ਨੰਬਰ-1 ਤੋਂ ਲਵਪ੍ਰੀਤ ਕੌਰ ਪਤਨੀ ਜਸਪਾਲ ਸਿੰਘ (ਐੱਸ.ਸੀ. ਮਹਿਲਾ), ਵਾਰਡ ਨੰਬਰ 2 ਤੋਂ ਪਿਰਥਾ ਸਿੰਘ ਗਾਂਧੀ ਪੁੱਤਰ ਕਸ਼ਮੀਰ ਸਿੰਘ (ਐੱਸ.ਸੀ.), ਵਾਰਡ ਨੰਬਰ 3 ਤੋਂ ਸਾਬਕਾ ਕੌਂਸਲਰ ਬੀਬੀ ਅਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਬੌਬੀ (ਜਨਰਲ ਮਹਿਲਾ), ਵਾਰਡ ਨੰਬਰ 4 ਤੋਂ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਬੱਬਾ ਪੁੱਤਰ ਮੁਖਤਿਆਰ ਸਿੰਘ (ਜਨਰਲ), ਵਾਰਡ ਨੰਬਰ 5 ਤੋਂ ਸ਼੍ਰੀਮਤੀ ਰਮਾ ਰਾਣੀ ਪਤਨੀ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਸ਼ਰਮਾ (ਜਨਰਲ ਮਹਿਲਾ), ਵਾਰਡ ਨੰਬਰ 6 ਤੋਂ ਬਲਦੇਵ ਸਿੰਘ ਪੁੱਤਰ ਜਸਪਾਲ ਸਿੰਘ (ਬੀ.ਸੀ.), ਵਾਰਡ ਨੰਬਰ 7 ਤੋਂ ਸ਼੍ਰੀਮਤੀ ਕੁਲਵੰਤ ਕੌਰ ਪਤਨੀ ਮਹਿਲ ਸਿੰਘ ਰਿਟਾ. ਕਾਨੂੰਗੋ (ਜਨਰਲ ਮਹਿਲਾ), ਵਾਰਡ ਨੰਬਰ 8 ਤੋਂ ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਪੱਟੀ ਪੁੱਤਰ ਪਿ੍ਥੀਪਾਲ ਸਿੰਘ (ਜਨਰਲ), ਵਾਰਡ ਨੰਬਰ 9 ਤੋਂ ਬੀਬੀ ਕੁਲਦੀਪ ਕੌਰ ਪੁੱਤਰੀ ਵੱਸਣ ਸਿੰਘ (ਜਨਰਲ ਮਹਿਲਾ), ਵਾਰਡ ਨੰਬਰ 10 ਤੋਂ ਸਾਬਕਾ ਕੌਂਸਲਰ ਕੋਮਲ ਕੁਮਾਰ ਜੈਨ ਪੁੱਤਰ ਫਤਿਹ ਚੰਦ ਜੈਨ (ਜਨਰਲ), ਵਾਰਡ ਨੰਬਰ 11 ਤੋਂ ਸ਼੍ਰੀਮਤੀ ਸੁਨੀਤਾ ਰਾਣੀ ਪਤਨੀ ਰੋਹਿਤ ਸ਼ਰਮਾ (ਜਨਰਲ ਮਹਿਲਾ), ਵਾਰਡ ਨੰਬਰ 12 ਤੋਂ ਸਰਬਜੀਤ ਸਿੰਘ ਨੰਦਪੁਰੀਆ ਪੁੱਤਰ ਹਰਬੰਸ ਸਿੰਘ (ਜਨਰਲ), ਵਾਰਡ ਨੰਬਰ 13 ਤੋਂ ਬੀਬੀ ਬਲਬੀਰ ਕੌਰ ਪਤਨੀ ਬਲਦੇਵ ਸਿੰਘ (ਮਾਤਾ ਸੋਭਾ ਸਿੰਘ) (ਜਨਰਲ ਮਹਿਲਾ), ਵਾਰਡ ਨੰਬਰ 14 ਤੋਂ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ (ਐੱਸ.ਸੀ.), ਵਾਰਡ ਨੰਬਰ 15 ਤੋਂ ਸਾਬਕਾ ਕੌਂਸਲਰ ਰਮਨ ਪਤਨੀ ਰਾਜ ਕੁਮਾਰ (ਜਨਰਲ ਮਹਿਲਾ), ਵਾਰਡ ਨੰਬਰ 16 ਤੋਂ ਸਾਬਕਾ ਕੌਂਸਲਰ ਐਡਵੋਕੇਟ ਜਗਮੀਤ ਸਿੰਘ ਭੁੱਲਰ ਪੁੱਤਰ ਸੁਚੇਤ ਸਿੰਘ (ਜਨਰਲ), ਵਾਰਡ ਨੰਬਰ 18 ਤੋਂ ਨਿਸ਼ਾਨ ਸਿੰਘ ਬੁੱਟਰ ਪੁੱਤਰ ਅਮਰ ਸਿੰਘ (ਜਨਰਲ), ਵਾਰਡ ਨੰਬਰ 19 ਤੋਂ ਬੀਬੀ ਮਨਜਿੰਦਰ ਕੌਰ ਪਤਨੀ ਤਸਵੀਰ ਸਿੰਘ (ਐੱਸ.ਸੀ. ਮਹਿਲਾ) ਸ਼ਾਮਿਲ ਹਨ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਲਈ ਉਮੀਦਵਾਰ ਕਾਂਗਰਸ ਸਰਕਾਰ ਸਮੇਂ ਪੱਟੀ ਇਲਾਕੇ ਵਿਚ ਹੋਏ ਵਿਕਾਸ ਨੂੰ ਲੈ ਕੇ ਹੀ ਵੋਟਾਂ ਮੰਗਣਗੇ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਆਸ ਪ੍ਰਗਟ ਕੀਤੀ ਕਿ ਪੱਟੀ ਸ਼ਹਿਰ ਦੇ ਵੋਟਰ ਕਾਂਗਰਸ ਸਰਕਾਰ ਸਮੇਂ ਪੱਟੀ ਸ਼ਹਿਰ ਦੇ ਹੋਏ ਸਰਬ ਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ |

ਪਿਛਲੀ ਖ਼ਬਰ ਤਪਸ਼ ਭਰੀ ਪੈ ਰਹੀ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਪਾਰਾ 43 ਡਿਗਰੀ ਸੈਲਸੀਅਸ ਤੱਕ ਪੁੱਜਿਆ <br/> ਅਗਲੀ ਖ਼ਬਰ ਵਾਰਡ ਨੰਬਰ-6 ਤੇ 7 ਤੋਂ 'ਆਪ' ਪਾਰਟੀ ਦੇ ਉਮੀਦਵਾਰ ਸੁਸ਼ਮਾ ਸ਼ਰਮਾ ਤੇ ਅਭੀ ਸ਼ਰਮਾ ਵਲੋਂ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।