21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨੈਸ਼ਨਲ ਪਬਲਿਕ ਸਕੂਲ ਦੇ ਨੈਸ਼ਨਲ ਤੇ ਸਟੇਟ ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 27-05-2026
ਨੌਸ਼ਹਿਰਾ ਪੰਨੂੰਆਂ, 26 ਮਈ (ਦੀਪਕ ਮੈਣੀ)-ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਵੈੱਲਫੇਅਰ ਸੇਵਾ ਸੁਸਾਇਟੀ ਪੰਜਾਬ ਵਲੋਂ ਬੱਚਿਆਂ ਨੂੰ ਗੁਰਮਤਿ ਤੇ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ | ਇਸੇ ਤਹਿਤ ਗੁਰਦੁਆਰਾ ਡੇਹਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਨਮ ਅਸਥਾਨ 'ਤੇ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਥੇ ਨੈਸ਼ਨਲ ਪਬਲਿਕ ਸਕੂਲ ਦੇ ਸਟੇਟ ਅਤੇ ਨੈਸ਼ਨਲ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਚ ਨੈਸ਼ਨਲ ਕਿ੍ਕਟ ਖਿਡਾਰੀ ਮਿਹੀਰਾਂਨ ਪੁਰੀ, ਨੈਸ਼ਨਲ ਰਗਬੀ ਪਲੇਅਰ ਜਸਮੀਨ ਕੌਰ, ਮਨਦੀਪ ਸਿੰਘ, ਸਟੇਟ ਗੋਲਡ ਰੱਸਾ ਕੱਸੀ ਅਭੀਜੋਤ ਸਿੰਘ, ਸਟੇਟ ਗੋਲਡ ਰੱਸਾ ਕੱਸੀ ਜਸਪਾਲ ਸਿੰਘ, ਨੈਸ਼ਨਲ ਪਲੇਅਰ ਗਤਕਾ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਹਰਸ਼ੀਤ ਕੌਰ ਨੈਸ਼ਨਲ ਪਲੇਅਰ ਰਗਬੀ ਅਤੇ ਸਾਹਿਲਪ੍ਰੀਤ ਸਿੰਘ ਸਟੇਟ ਪਲੇਅਰ ਰੱਸਾ ਕੱਸੀ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਬੱਚਿਆਂ ਨੇ ਜਿੱਥੇ ਆਪਣੇ ਮਾਤਾ ਪਿਤਾ, ਸਕੂਲ ਦਾ ਨਾਂਅ ਤੇ ਆਪਣੇ ਜ਼ਿਲ੍ਹੇ ਦਾ ਨਾਂਅ ਖੇਡਾਂ ਵਿਚ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਵਨੀਤ ਕੌਰ, ਮੈਨੇਜ਼ਮੈਂਟ ਮੈਂਬਰ ਰਵਿੰਦਰਪਾਲ ਸਿੰਘ ਮੈਣੀ ਤੇ ਖੇਡਾਂ ਦੇ ਕੋਚ ਦਲਜੀਤ ਸਿੰਘ ਤੇ ਸਮੂਹ ਸਟਾਫ਼ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦਾ ਸਵਾਗਤ ਕੀਤਾ |

ਪਿਛਲੀ ਖ਼ਬਰ 'ਮਹਾਰਾਜਾ ਰਣਜੀਤ ਸਿੰਘ ਸਨਮਾਨ' ਨਾਲ ਸਨਮਾਨਿਤ ਹੋਏ ਥਾਣਾ ਚੋਹਲਾ ਸਾਹਿਬ ਮੁਖੀ ਐੱਸ. ਆਈ. ਰਣਜੀਤ ਸਿੰਘ <br/> ਅਗਲੀ ਖ਼ਬਰ ਇਕ ਲਿਖਾਰੀ ਸਾਹਿਤ ਸਭਾ ਦੀ ਸਾਹਿਤਕ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।