21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਨੂੰ ਮਾਰੀ ਗੋਲੀ, ਨਕਦੀ ਲੁੱਟੀ <br/>

ਅਜੀਤ ਡੈਸਕ 27-05-2026
ਨੌਸ਼ਹਿਰਾ ਪੰਨੂੰਆਂ/ਸਰਹਾਲੀ ਕਲਾਂ, 26 ਮਈ (ਦੀਪਕ ਮੈਣੀ, ਅਜੈ ਸਿੰਘ ਹੁੰਦਲ)-ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਠੱਠੀਆ ਮਹੰਤਾਂ ਨਜ਼ਦੀਕ ਸਥਿਤ ਗੁਰੂ ਅਮਰਦਾਸ ਜੀ ਫਿੰਲਿੰਗ ਪੰਪ 'ਤੇ ਕੰਮ ਕਰਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਲੁਟੇਰੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਪਿਸਤੌਲ ਦਿਖਾ ਕੇ ਸੱਤ ਹਜ਼ਾਰ ਰੁਪਏ ਦੇ ਕਰੀਬ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਇਸ ਸੰਬੰਧ ਵਿਚ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਪੈਟਰੋਲ ਪੰਪ ਦੇ ਮਾਲਕ ਦੀਪਕ ਪੁੱਤਰ ਪਰਮਜੀਤ ਸਿੰਘ ਨੇ ਪੰਪ 'ਤੇ ਵਾਪਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੁਪਹਿਰੇ ਸਾਢੇ ਤਿੰਨ ਵਜੇ ਦੇ ਲਗਪਗ ਦੋ ਮੋਟਰਸਾਈਕਲ ਸਵਾਰ, ਜਿੰਨਾ ਵਿਚੋਂ ਇਕ ਦਾ ਚਿਹਰਾ ਢੱਕਿਆ ਸੀ, ਉਨ੍ਹਾਂ ਦੇ ਪੈਟਰੋਲ ਪੰਪ 'ਤੇ ਆਏ | ਉਨ੍ਹਾਂ ਨੇ ਪੰਪ ਤੋਂ ਪੰਜ ਸੌ ਰੁਪਏ ਦਾ ਪੈਟਰੋਲ ਪਵਾਉਣ ਉਪਰੰਤ ਤੇਲ ਪਾ ਰਹੇ ਲੜਕਿਆਂ ਕੋਲੋਂ ਪਿਸਤੌਲ ਦੀ ਨੋਕ 'ਤੇ ਪੈਸਿਆਂ ਦੀ ਮੰਗ ਕੀਤੀ, ਜਿਸ 'ਤੇ ਦੋਵਾਂ ਲੜਕਿਆਂ ਨੇ ਸੱਤ ਹਜ਼ਾਰ ਰੁਪਏ ਦੇ ਕਰੀਬ ਉਨ੍ਹਾਂ ਨੂੰ ਦੇ ਦਿੱਤੇ | ਮੋਟਰਸਾਈਕਲ ਸਵਾਰ ਜਾਣ ਸਮੇਂ ਅਪਣੇ ਪਿਸਤੌਲ ਨਾਲ ਪੰਪ ਦੇ ਮੁਲਾਜ਼ਮ ਸੁਰਜੀਤ ਸਿੰਘ ਪੁੱਤਰ ਨਿਰਮਲਜੀਤ ਸਿੰਘ ਵਾਸੀ ਚੌਧਰੀਵਾਲਾ ਦੀਆਂ ਲੱਤਾਂ ਵੱਲ ਫਾਇਰ ਕਰਕੇ ਗੰਭੀਰ ਜਖ਼ਮੀ ਕਰ ਗਏ, ਜਿਸ ਨੂੰ ਜਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਲਿਜਾਇਆ ਗਿਆ | ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਉਪਰੰਤ ਸਰਕਾਰੀ ਹਸਪਤਾਲ ਕੈਰੋਂ ਵਿਖੇ ਭੇਜ ਦਿੱਤਾ, ਜਿਥੋਂ ਉਸ ਨੂੰ ਸ੍ਰੀ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿਖੇ ਰੈਫਰ ਕਰ ਦਿੱਤਾ ਗਿਆ |

ਪਿਛਲੀ ਖ਼ਬਰ ਕਿਸਾਨ ਆਗੂ ਬਾਬਾ ਬਲਜਿੰਦਰ ਸਿੰਘ ਤੇ ਗੁਰਪਿੰਦਰ ਸਿੰਘ ਨਾਥੂ ਨੂੰ ਸਦਮਾ, ਮਾਤਾ ਦਾ ਦਿਹਾਂਤ <br/> ਅਗਲੀ ਖ਼ਬਰ ਪਿੰਡ ਕੰਗ ਵਿਖੇ ਨਿਰਮਾਣ ਅਧੀਨ ਰੋਹੀ ਦੇ ਪੁਲ 'ਤੇ ਹਾਦਸੇ ਦੌਰਾਨ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।