12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਕਾਲੀ ਦਲ ਵਾਰਿਸ ਪੰਜਾਬ 'ਚ ਕਈ ਪਰਿਵਾਰ ਹੋਏ ਸ਼ਾਮਿਲ

ਅਜੀਤ ਡੈਸਕ 29-05-2026

ਭਿੱਖੀਵਿੰਡ, 28 ਮਈ (ਬੌਬੀ)-ਹਲਕਾ ਖੇਮਕਰਨ ਤੋੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਭਾਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਪਿੰਡ ਪਹਿਲਵਾਨ ਤੋਂ ਸੁਖਵਿੰਦਰ ਸਿੰਘ ਅਤੇ ਪਿੰਡ ਮਾੜੀਮੇਘਾ ਤੋਂ ਕੁਲਦੀਪ ਸਿੰਘ ਪਰਿਵਾਰਾਂ ਸਮੇਤ ਸ਼ਾਮਿਲ ਹੋਏ | ਭਾਈ ਅਮਨਦੀਪ ਸਿੰਘ ਨਾਰਲੀ ਨੇ ਦੱਸਿਆ ਕਿ ਦਿਨੋ ਦਿਨ ਪਿੰਡਾਂ ਵਿਚ ਪਾਰਟੀ ਦਾ ਕਾਫ਼ਲਾ ਵੱਧ ਰਿਹਾ ਹੈ | ਹਰ ਰੋਜ਼ ਪਿੰਡਾਂ ਵਿਚੋਂ ਸੈਂਕੜੇ ਪਰਿਵਾਰ ਸ਼ਮੂਲੀਅਤ ਕਰ ਰਹੇ ਹਨ | ਹਰ ਰੋਜ਼ ਪਿੰਡਾਂ ਵਿਚ ਮੀਟਿੰਗਾਂ ਕਰਕੇ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਨੂੰ ਘਰ-ਘਰ ਪਹੁੰਚਾ ਰਹੇ ਹਾਂ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਪੁਰਾਣੀਆਂ ਸਰਕਾਰਾਂ ਤੋੋਂ ਸਤਾਏ ਹੋਏ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜ ਰਹੇ ਹਨ ਅਤੇ ਹੁਣ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਾਈ ਅੰਮਿ੍ਤਪਾਲ ਸਿੰਘ ਬਣਨ ਤਾਂ ਜੋ ਸਾਡੀ ਨੌਜਵਾਨੀ ਤੇ ਕਿਸਾਨੀ ਬਚ ਸਕੇ | ਭਾਈ ਨਾਰਲੀ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਿਆ ਨੇ ਸਾਡੀ ਨੌਜਵਾਨੀ ਖਾ ਲਈ ਅਤੇ ਕਿਸਾਨੀ ਸੜਕਾਂ ਤੇ ਰੁੱਲ ਰਹੀ ਹੈ ਅਤੇ ਆਏ ਦਿਨ ਗੈਗਸਟਰਾਂ ਵਲੋਂ ਕਤਲ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਪਰ ਜੇਕਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ, ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਜਾਂ ਗਾਗਸਟਰਾਂ ਤੇ ਬੇਅਦਬੀਆਂ ਨੂੰ ਰੋਕਣਾ ਹੈ ਤਾਂ ਅੱਜ ਸਾਨੂੰ ਲੋੜ ਹੈ ਭਾਈ ਅੰਮਿ੍ਤਪਾਲ ਸਿੰਘ ਨਾਲ ਖੜਨ ਦੀ | ਇਸ ਮੌਕੇ ਤੇ ਭਾਈ ਅਮਨਦੀਪ ਸਿੰਘ ਨਾਰਲੀ ਨੇ ਨਵੇਂ ਆਏ ਪਰਿਵਾਰਾਂ ਨੂੰ ਜੀ ਆਇਆ ਆਖਿਆ ਅਤੇ 2027 ਵਿਚ ਮਜ਼ਬੂਤ ਸਰਕਾਰ ਬਣਾਉਣ ਲਈ ਸੱਦਾ ਦਿੱਤਾ |

ਪਿਛਲੀ ਖ਼ਬਰ ਐੱਸ. ਡੀ. ਐੱਮ. ਸੰਜੀਵ ਸ਼ਰਮਾ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਰੋਹੀ ਪੁਲ 'ਤੇ ਲੱਗੀਆਂ ਰੇਹੜੀਆਂ ਨੂੰ ਨਗਰ ਕੌਂਸਲ ਨੇ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।