11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ 2 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 29-05-2026
ਤਰਨ ਤਾਰਨ, 28 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਬੀਤੇ ਦਿਨੀਂ ਇਕ ਨੌਜਵਾਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ 2 ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਗੁਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਛੋਟਾ ਭਰਾ ਵਿਸਾਲ 26 ਮਈ ਨੂੰ ਰਾਤ ਸਮੇਂ ਆਪਣੀ ਆਈ-20 ਕਾਰ ਨੰਬਰ ਡੀ.ਐੱਲ 11 ਸੀ.ਏ 5222 'ਤੇ ਸਵਾਰ ਹੋ ਕੇ ਆਪਣੇ ਦੋਸਤ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਵੀ ਸਾਡੀ ਵਾਰਡ ਦਾ ਹੈ, ਦੇ ਨਾਲ ਤਰਨ ਤਾਰਨ ਕਿਸੇ ਦੋਸਤ ਪਾਸੋੋਂ ਪੈਸੇ ਲੈਣ ਲਈ ਆਏ ਸਨ, ਜਿੱਥੇ ਅਕਾਸ਼ਦੀਪ ਦਾ ਭਰਾ ਵਿਸ਼ਾਲ ਸਿੰਘ ਵੀ ਇਨ੍ਹਾਂ ਨੂੰ ਮਿਲ ਪਿਆ ਫਿਰ ਰਾਤ ਕਰੀਬ 11 ਵਜੇ ਸੁਖਦੇਵ ਸਿੰਘ ਨੇ ਸਾਡੇ ਘਰੇ ਆ ਕੇ ਦੱਸਿਆ ਕਿ ਤੁਹਾਡੇ ਲੜਕੇ ਵਿਸ਼ਾਲ ਸਿੰਘ ਦੇ ਐਕਸੀਡੈਂਟ ਹੋਣ ਕਰਕੇ ਸੱਟ ਲੱਗੀ ਹੈ | ਮੈਂ ਅਤੇ ਮੇਰਾ ਪਿਤਾ ਜਦੋੋਂ ਸੁਖਦੇਵ ਸਿੰਘ ਦੇ ਘਰ ਪੁੱਛਣ ਲਈ ਗਏ ਤਾਂ ਸੁਖਦੇਵ ਸਿੰਘ ਨੇ ਆਪਣੇ ਲੜਕੇ ਵਿਸ਼ਾਲ ਸਿੰਘ ਦੀ ਮੇਰੇ ਨਾਲ ਫੋਨ 'ਤੇ ਗੱਲ ਕਰਵਾਈ, ਜਿਸ ਨੇ ਮੈਨੂੰ ਦੱਸਿਆ ਕਿ ਤਰਨ ਤਾਰਨ ਦਾਣਾ ਮੰਡੀ ਨੇੜੇ ਅਸੀਂ ਖੜੇ ਸੀ, ਜਿੱਥੇ ਸਾਡੇ 9 ਵਜੇ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਤੁਹਾਡੇ ਭਰਾ ਵਿਸ਼ਾਲ ਸਿੰਘ ਦੇ ਮਾਰ ਦੇਣ ਦੀ ਨੀਯਤ ਨਾਲ ਸਿਰ ਵਿਚ ਗੋਲੀ ਮਾਰੀ ਹੈ | ਜਿਸ ਨੂੰ ਅਮਨਦੀਪ ਹਸਪਤਾਲ ਅੰਮਿ੍ਤਸਰ ਦਾਖਲ ਕਰਵਾਇਆ ਹੈ, ਜਿੱਥੇ ਇਸਦੀ ਹਾਲਤ ਗੰਭੀਰ ਹੈ | ਮੈਨੂੰ ਪੱਕਾ ਯਕੀਨ ਹੈ ਕਿ ਮੇਰੇ ਭਰਾ ਵਿਸ਼ਾਲ ਸਿੰਘ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਉੱਪਰ ਜੋ ਹਮਲਾ ਹੋਇਆ ਹੈ, ਉਹ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਵਿਸ਼ਾਲ ਸਿੰਘ ਪੁੱਤਰ ਸੁਖਦੇਵ ਸਿੰਘ, ਕਾਰਤਿਕ ਪੁੱਤਰ ਰਾਜੂ ਪ੍ਰਧਾਨ, ਅਕਾਸ਼ ਸੰਧੂ ਵਾਸੀਅਨ ਪੱਟੀ ਨੇ ਇਕ ਸਲਾਹ ਹੋ ਕੇ ਕਿਸੇ ਔਜਾਰ ਨਾਲ ਹੀ ਕੀਤਾ ਹੈ ਅਤੇ ਆਪ ਹੀ ਇਨ੍ਹਾਂ ਨੇ ਮੇਰੇ ਭਰਾ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ | ਜਾਂਚ ਅਧਿਕਾਰੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਕਾਸ਼ਦੀਪ ਸਿੰਘ ਅਤੇ ਵਿਸ਼ਾਲ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਜਲਦ ਗਿ੍ਫ਼ਤਾਰ ਕਰਿ ਲਆ ਜਾਵੇਗਾ |
ਪਿਛਲੀ ਖ਼ਬਰ ਪਿਸਟਲ ਤੇ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗਿ੍ਫ਼ਤਾਰ- ਐੱਸ. ਐੱਸ. ਪੀ. ਲਾਂਬਾ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।