11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਾਝਾ ਕਾਲਜ 'ਚ ਈਕੋ ਕਲੱਬ ਨੇ ਬੂਟੇ ਲਗਾਏ

ਅਜੀਤ ਡੈਸਕ 29-05-2026
ਤਰਨ ਤਾਰਨ, 28 ਮਈ (ਇਕਬਾਲ ਸਿੰਘ ਸੋਢੀ)—ਮਾਝਾ ਕਾਲਜ ਫਾਰ ਵੂਮੈਨ ਤਰਨ-ਤਾਰਨ ਵਿਚ ਚੱਲ ਰਹੇ ਈਕੋ ਕਲੱਬ ਵਲੋੋਂ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਅਧੀਨ ਵਿਭਿੰਨ ਪ੍ਰਕਾਰ ਦੇ ਪੌਦੇ ਲਗਾਏ ਗਏ | ਵਾਤਾਵਰਨ ਨੂੰ ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਤੋੋਂ ਸੁਰੱਖਿਅਤ ਰੱਖਣਾ ਹੀ ਇਸ ਪ੍ਰਗਰਾਮ ਦਾ ਮੁੱਖ ਮਕਸਦ ਰਿਹਾ | ਕਾਲਜ ਵਿਚ ਚੱਲ ਰਹੇ ਈਕੋ ਕਲੱਬ ਦੇ ਨੋਡਲ ਅਫ਼ਸਰ ਡਾ. ਰੇਨੂ ਬਾਲਾ ਵਲੋਂ ਵਿਦਿਆਰਥੀਆਂ ਨਾਲ ਰਲ ਕੇ ਵਿਭਿੰਨ ਪ੍ਰਕਾਰ ਦੇ ਪੌਦੇ ਲਗਾਏ ਗਏ | ਉਨ੍ਹਾਂ ਦੁਆਰਾ ਇਨ੍ਹਾਂ ਪੌਦਿਆਂ ਦੀਆਂ ਕਿਸਮਾਂ ਅਤੇ ਇਨ੍ਹਾਂ ਤੋਂ ਵਾਤਾਵਰਨ ਨੂੰ ਹੋਣ ਵਾਲੇ ਫਾਇਦਿਆਂ ਦੀ ਜਾਣਕਾਰੀ ਦਿੱਤੀ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਮੇੇਂ ਵਾਤਾਵਰਨ ਵਿਚਲੇ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦੀ ਬਦੌਲਤ ਮਨੁੱਖ ਵਿਭਿੰਨ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ | ਆਜਿਹੇ ਸਮੇਂ ਪੌਦੇ ਲਗਾਉਣਾ ਅਤੇ ਵਾਤਾਵਰਨ ਨੂੰ ਸਿਹਤਮੰਦ ਬਣਾਉਣਾ ਸਾਡਾ ਬੁਨਿਆਦੀ ਫਰਜ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ 'ਚ 30 ਨੂੰ ਮਨਾਇਆ ਜਾਵੇਗਾ 'ਸਿੱਖਿਆ ਦਾ ਮਹਾਂ ਜਸ਼ਨ' ਅਗਲੀ ਖ਼ਬਰ ਕਿਸਾਨ ਆਗੂਆਂ ਨੇ ਕੁਲਵੰਤ ਸਿੰਘ ਨੰਬਰਦਾਰ ਦੀ ਸਿਹਤ ਦਾ ਹਾਲ ਜਾਣਿਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।