30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਬਾਬਾ ਦੀਪ ਸਿੰਘ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 30-05-2026
ਤਰਨ ਤਾਰਨ, 29 ਮਈ (ਇਕਬਾਲ ਸਿੰਘ ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਬਾਬਾ ਦੀਪ ਸਿੰਘ ਜੀ ਵਲੋਂ ਪਿੰਡ ਜੌਹਲ ਰਾਜੂ ਸਿੰਘ ਵਿਚ ਗੁਰਦੁਆਰਾ ਬਾਬਾ ਦਰਵੇਸ਼ ਜੀ ਦੇ ਅਸਥਾਨ 'ਤੇ ਮੀਟਿੰਗ ਕੀਤੀ ਗਈ | ਮੀਟਿੰਗ ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਜੋਨ ਸਕੱਤਰ ਹਰਦੀਪ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੁੱਖ ਏਜੰਡਿਆਂ 'ਤੇ ਗੱਲ ਕਰਦੇ ਹੋਏ ਕਿਸਾਨ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ ਨੇ ਕਿਹਾ ਛਮਾਹੀ ਦੇ ਫੰਡ ਜਮਾਂ ਕਰਵਾਉਣਾ, ਪਿੰਡਾਂ ਵਿਚ ਕੀਤੇ ਹੋਏ ਜਮਾਂ ਫੰਡ ਦਾ ਵੇਰਵਾ ਦੇਣਾ, ਜਿਸ ਵਿਚ ਸਮੂਹ ਇਕਾਈਆਂ ਦੇ ਖਜ਼ਾਨਚੀ ਹਾਜ਼ਰ ਹੋਏ ਅਤੇ ਜੋਨ ਦੇ ਖਜਾਨਚੀ ਨੂੰ ਆਪਣਾ ਫੰਡ ਜਮਾਂ ਕਰਵਾਇਆ ਗਿਆ, 18 ਇਕਾਈਆ ਦਾ ਫੰਡ ਕੈਸੀਅਰ ਨੂੰ ਜਮਾਂ ਕੀਤਾ ਗਿਆ ਅਤੇ ਆਉਣ ਵਾਲੇ ਸਮੇਂੇ ਲਈ ਪਿੰਡਾਂ ਵਿਚੋਂ ਵੱਡੇ ਪੱਧਰ 'ਤੇ ਫੰਡ ਅਤੇ ਕਿਸਾਨ, ਮਜ਼ਦੂਰ, ਬੀਬੀਆਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ 15 ਦਿਨ ਵਾਲੀ ਮੀਟਿੰਗ ਲਾਜ਼ਮੀ ਕੀਤੇ ਜਾਣ 'ਤੇ ਜੋਰ ਦਿੱਤਾ ਗਿਆ | ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ ਵਲੋਂ ਜੋਨ ਦੇ 18 ਪਿੰਡਾਂ ਕੋਲੋਂ ਪਿੰਡਾਂ ਵਿਚ ਕੀਤੇ ਜਾ ਰਹੇ ਇਕਾਈਆਂ ਵਲੋਂ ਕੰਮਾਂ ਦੀਆਂ ਰਿਪੋਰਟਾਂ ਲਈਆਂ ਗਈਆਂ, ਰਹਿ ਗਈਆਂ ਕਮੀਆਂ ਪੇਸ਼ੀਆਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ | ਇਸ ਮੌਕੇ ਜੋਨ ਕੋਰ ਕਮੇਟੀ ਵਲੋਂ ਜਿੰਮੇਵਾਰੀਆਂ ਨੂੰ ਵਧਾਉਂਦੇ ਹੋਏ ਜੋਨ ਦੇ 18 ਪਿੰਡਾਂ ਵਿਚੋੋਂ ਇਕ ਪ੍ਰਧਾਨ ਨੂੰ ਤਿੰਨ ਪਿੰਡ ਵੰਡ ਦਿੱਤੇ , ਜਿਸ ਨਾਲ ਹਰੇਕ ਜੋਨ ਆਗੂ ਨੂੰ ਤਿੰਨ ਪਿੰਡ ਆਉਣਗੇ ਅਤੇ ਉਨ੍ਹਾਂ ਦੇ ਮਸਲੇ ਦਾ ਹੱਲ ਕਰੇਗਾ ਅਤੇ ਕੋਈ ਵੀ ਜੋਨ ਆਗੂ ਇੱਕ ਦੂਜੇ ਦੇ ਪਿੰਡ ਵਿਚ ਦਖਲ ਅੰਦਾਜੀ ਨਹੀਂ ਕਰੇਗਾ | ਇਸ ਮੌਕੇ ਜੋਨ ਕੋਰ ਕਮੇਟੀ ਵਲੋਂ ਜੋਨ ਵਿਚ ਦੋ ਆਗੂਆਂ ਨੂੰ ਜਿੰਮੇਵਾਰੀ ਦਿੱਤੀ ਗਈ | ਜਸਮੇਰ ਸਿੰਘ ਜੌਹਲ ਨੂੰ ਸਹਾਇਕ ਜੋਨ ਖਜਾਨਚੀ ਬਣਾਇਆ ਗਿਆ ਅਤੇ ਸਹਾਇਕ ਜੋਨ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਭਿੰਦਾ ਪੰਡੋਰੀ ਸਿੱਧਵਾਂ ਨੂੰ ਬਣਾਇਆ ਗਿਆ | ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਰਟੌਲ, ਪ੍ਰਧਾਨ ਬਾਬਾ ਨਿਰਮਲ ਸਿੰਘ ਪੰਡੋਰੀ ਸਿੱਧਵਾਂ, ਨਵਜੀਤ ਸਿੰਘ ਗੋਹਲਵੜ, ਦਰਬਾਰਾ ਸਿੰਘ ਗੋਹਲਵੜ, ਪ੍ਰਧਾਨ ਗੁਰਪਾਲ ਸਿੰਘ ਠੱਠੀ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਗੱਜਣ ਸਿੰਘ ਪੰਡੋਰੀ ਸਿੱਧਵਾਂ, ਗੁਰਮੀਤ ਸਿੰਘ ਜੌਹਲ, ਰਣਜੀਤ ਸਿੰਘ ਐਮਾਂ ਕਲਾਂ, ਪ੍ਰਧਾਨ ਸੁੱਚਾ ਸਿੰਘ ਖੈਰਦੀਨ ਕੇ, ਕੁਲਬੀਰ ਸਿੰਘ ਐਮਾਂ ਕਲਾਂ, ਅੰਗਰੇਜ਼ ਸਿੰਘ ਗੇਜਾ ਦਬੁਰਜੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।