05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜਨਗਣਨਾ ਡਿਊਟੀ 'ਚ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਿਸ਼

ਅਜੀਤ ਡੈਸਕ 01-06-2026
ਭਿੱਖੀਵਿੰਡ, 31 ਮਈ (ਬੌਬੀ)—ਜਨਗਣਨਾ 2026-27 ਦੇ ਪਹਿਲੇ ਪੜਾਅ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪ੍ਰਸ਼ਾਸਨ ਵਲੋਂ ਸਖ਼ਤ ਰੁਖ਼ ਅਪਣਾਇਆ ਗਿਆ ਹੈ | ਸੈਂਸਜ਼ ਅਫਸਰ-ਕਮ-ਤਹਿਸੀਲਦਾਰ ਭਿੱਖੀਵਿੰਡ ਨੇ ਉਪ ਮੰਡਲ ਮੈਜਿਸਟ੍ਰੇਟ-ਕਮ-ਸਬ ਡਵੀਜ਼ਨਲ ਸੈਂਸਜ਼ ਅਫਸਰ ਭਿੱਖੀਵਿੰਡ ਨੂੰ ਪੱਤਰ ਭੇਜ ਕੇ ਸੈਂਸਜ਼ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਜਾਂ ਕੰਮ ਵਿਚ ਲਾਪ੍ਰਵਾਹੀ ਵਰਤਣ ਵਾਲੇ ਸੁਪਰਵਾਈਜ਼ਰਾਂ ਅਤੇ ਇਨੂਮੀਰੇਟਰਾਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ | ਜਾਰੀ ਪੱਤਰ ਅਨੁਸਾਰ ਤਹਿਸੀਲ ਭਿੱਖੀਵਿੰਡ ਵਿਚ ਸੈਂਸਜ਼ 2026-27 ਦੇ ਪਹਿਲੇ ਫੇਜ਼ ਦਾ ਕੰਮ ਜਾਰੀ ਹੈ ਅਤੇ ਇਸ ਲਈ ਵੱਖ-ਵੱਖ ਬਲਾਕਾਂ ਵਿਚ ਸੁਪਰਵਾਈਜ਼ਰਾਂ ਅਤੇ ਇਨੂਮੀਰੇਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ, ਪਰ ਕੁਝ ਕਰਮਚਾਰੀਆਂ ਵਲੋਂ ਆਪਣੇ ਨਿਰਧਾਰਿਤ ਖੇਤਰਾਂ ਵਿਚ ਸੈਂਸਜ਼ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ ਜਾਂ ਫਿਰ ਕੰਮ ਨੂੰ ਜਾਣਬੁੱਝ ਕੇ ਟਾਲਿਆ ਗਿਆ, ਜਿਸ ਕਾਰਨ ਸੈਂਸਜ਼ ਕਾਰਜ ਪ੍ਰਭਾਵਿਤ ਹੋਇਆ ਅਤੇ ਕੰਮ ਨੂੰ ਪੂਰਾ ਕਰਨ ਵਿਚ ਬੇਲੋੜੀ ਦੇਰੀ ਹੋਈ | ਤਹਿਸੀਲਦਾਰ ਭਿੱਖੀਵਿੰਡ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਅਜਿਹੀ ਲਾਪਰਵਾਹੀ ਸਰਕਾਰੀ ਕੰਮਕਾਜ਼ ਵਿਚ ਰੁਕਾਵਟ ਪੈਦਾ ਕਰਦੀ ਹੈ ਅਤੇ ਸੈਂਸਜ਼ ਵਰਗੇ ਮਹੱਤਵਪੂਰਨ ਕਾਰਜ ਨੂੰ ਪ੍ਰਭਾਵਿਤ ਕਰਦੀ ਹੈ | ਇਸ ਲਈ ਗ਼ੈਰ-ਹਾਜ਼ਰ ਜਾਂ ਕੰਮ ਪ੍ਰਤੀ ਅਣਗਹਿਲੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਣ ਦੀ ਮੰਗ ਕੀਤੀ ਗਈ ਹੈ |
ਪਿਛਲੀ ਖ਼ਬਰ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਵਲੋਂ 'ਆਪ' ਦੇ ਜੇਤੂ ਕੌਂਸਲਰਾਂ ਨੂੰ ਪੱਟੀ ਦਫ਼ਤਰ ਵਿਖੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਝਬਾਲ ਚੌਂਕ ਵਿਖੇ ਡੀ. ਐੱਸ. ਪੀ. ਸੁਖਬੀਰ ਸਿੰਘ, ਸ਼ਿਵਦਰਸ਼ਨ ਸਿੰਘ ਤੇ ਜਸਪਾਲ ਸਿੰਘ ਵਲੋਂ ਵਿਸ਼ੇਸ਼ ਨਾਕਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।