07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਿਧਵਾ ਮਾਂ ਦਾ ਇਕਲੌਤਾ ਪੁੱਤਰ ਪਿਛਲੇ ਚਾਰ ਸਾਲਾਂ ਤੋਂ ਭੇਦਭਰੇ ਹਾਲਾਤਾਂ 'ਚ ਲਾਪਤਾ

ਅਜੀਤ ਡੈਸਕ 01-06-2026
ਚੋਗਾਵਾਂ, 31 ਮਈ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਕਸਬਾ ਲੋਪੋਕੇ ਦੀ ਇਕ ਵਿਧਵਾ ਔਰਤ ਦਾ ਇਕਲੌਤਾ ਪੁੱਤਰ ਪਿਛਲੇ ਚਾਰ ਸਾਲਾਂ ਤੋਂ ਭੇਦ ਭਰੇ ਹਾਲਾਤਾਂ ਵਿਚ ਲਾਪਤਾ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਵਿਧਵਾ ਚਰਨਜੀਤ ਕੌਰ ਚੰਨੀ ਪਿੰਡ ਲੋਪੋਕੇ ਨੇ ਦੱਸਿਆ ਕਿ ਉਸ ਦਾ ਇਕਲੌਤਾ ਸਹਾਰਾ ਉਸਦਾ ਨੌਜਵਾਨ ਪੁੱਤਰ ਹਰਜੰਟ ਸਿੰਘ ਪਿਛਲੇ ਚਾਰ ਸਾਲਾਂ ਤੋਂ ਲਾਪਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਜੰਟ ਸਿੰਘ ਕੰਮ ਕਰਨ ਲਈ ਬਾਹਰ ਗਿਆ ਸੀ ਪਰ ਫਿਰ ਮੁੜ ਕਦੇ ਘਰ ਨਹੀਂ ਆਇਆ | ਅਸੀਂ ਉਸ ਦੀ ਬਥੇਰੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ | ਬਜ਼ੁਰਗ ਮਾਤਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਉਸ ਦੇ ਇਕਲੌਤੇ ਪੁੱਤਰ ਦੀ ਭਾਲ ਕੀਤੀ ਜਾਵੇ | ਹਰਜੰਟ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਗਈ | ਉਹ ਘਰ ਵਿਚ ਇਕੱਲੀ ਰਹਿ ਗਈ ਹੈ | ਉਸ ਦਾ ਇਕਲੌਤਾ ਸਹਾਰਾ ਉਸ ਦਾ ਪੁੱਤਰ ਸੀ ਉਹ ਵੀ ਲਾਪਤਾ ਹੋ ਗਿਆ ਹੈ | ਉਸ ਦੀ ਆਮਦਨ ਦਾ ਵੀ ਕੋਈ ਜਰਿਆ ਨਹੀਂ ਹੈ | ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭੰਗਵਾਂ 'ਚ ਪੰਥਕ ਇਕੱਤਰਤਾ ਅਗਲੀ ਖ਼ਬਰ ਤਰੁਣ ਚੁੱਘ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਜ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।