07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਲੱਗਾ ਪੱਕਾ ਮੋਰਚਾ ਗਿਆਰਵੇਂ ਦਿਨ ਵਿਚ ਸ਼ਾਮਿਲ <br/>

ਅਜੀਤ ਡੈਸਕ 01-06-2026
ਨੌਸ਼ਹਿਰਾ ਪੰਨੂੰਆਂ, 31 ਮਈ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿਚ ਲਗਾਤਾਰ ਚੱਲ ਰਿਹਾ ਪੱਕਾ ਮੋਰਚਾ ਗਿਆਰਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਇਹ ਮੋਰਚਾ ਪੰਜਾਬ ਸਰਕਾਰ ਵਲੋਂ ਸਰਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਬੋਲਦਿਆਂ ਹੋਇਆਂ ਆਗੂਆਂ ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਜੱਸਾ ਸਿੰਘ ਕੱਦਗਿਲ, ਨਛੱਤਰ ਸਿੰਘ ਪੰਨੂੰ, ਡਾ. ਗੁਰਦੇਵ ਸਿੰਘ ਬਤਾਲਾ, ਸੂਬੇਦਾਰ ਤਾਰਾ ਸਿੰਘ ਸਾਬਕਾ ਸੈਨਿਕ ਕਮੇਟੀ, ਹਵਾਲਦਾਰ ਭੁਪਿੰਦਰ ਸਿੰਘ, ਗੁਰਮਨਜੀਤ ਸਿੰਘ, ਸੁਖਚੈਨ ਸਿੰਘ ਸਰਹਾਲੀ ਖੁਰਦ ਆਦਿ ਕਿਸਾਨਾਂ ਨੇ ਕਿਹਾ ਕਿ ਸਾਡਾ ਇਸ ਮਿੱਲ ਬਣਨ ਵਿਚ 60 ਫ਼ੀਸਦੀ ਸ਼ੇਅਰ ਹੈ ਅਤੇ ਸਰਕਾਰ ਆਪਣੀ ਮਰਜ਼ੀ ਨਾਲ ਮਨਮਾਨੇ ਢੰਗ ਨਾਲ ਇਸ ਦੀ ਮਾਲਕ ਨੂੰ ਤਬਦੀਲ ਨਹੀਂ ਕਰ ਸਕਦੀ | ਜੇਕਰ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀਆਂ ਰੱਦ ਨਾ ਬੰਦ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਦੋ ਜੂਨ ਨੂੰ ਸਾਰੇ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਧਰਨੇ ਦੇ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਜਾਣੇ ਹਨ | ਅਟਾਰੀ ਵਾਹਘਾ, ਹੁਸੈਨੀਵਾਲਾ ਬਾਰਡਰ ਵਪਾਰ ਲਈ ਖੋਲਿ੍ਹਆ ਜਾਵੇ, ਫ਼ਸਲੀ ਬੀਮਾ ਸਕੀਮ ਲਾਗੂ ਕੀਤੀ ਜਾਵੇ, ਹੜ੍ਹਾਂ ਦੀ ਰੋਕਥਾਮ ਲਈ ਦਰਿਆਵਾਂ ਦੀ ਸਫਾਈ, ਬੰਨਾਂ ਦੀ ਮਜਬੂਤੀ, ਨਵੇਂ ਡਰੇਨੇਜ ਸਿਸਟਮ ਅਤੇ ਚੈੱਕ ਡੈਮਾਂ ਸਮੇਤ ਸਥਾਈ ਪ੍ਰਬੰਧ ਕੀਤੇ ਜਾਣ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ | ਤਰਨ ਤਾਰਨ ਵਿਖੇ ਦੋ ਜੂਨ ਵਾਲਾ ਧਰਨਾ ਸਹਿਕਾਰੀ ਖੰਡ ਮਿੱਲ ਸੇਰੋਂ ਵਿਖੇ ਹੀ ਲਗਾਇਆ ਜਾਵੇਗਾ | ਇਸ ਮੌਕੇ ਸਰਵਣ ਸਿੰਘ ਬਟਾਲਾ, ਲੱਖਾ ਸਿੰਘ ਬਟਾਲਾ, ਸੁੱਖ ਸੁਖਪਾਲ ਸਿੰਘ ਸਿੱਧੂ, ਦਰਬਾਰਾ ਸਿੰਘ ਬਾਹਮਣੀ ਵਾਲਾ, ਮਹੀਪਾਲ ਸਿੰਘ ਠੱਠੀਆਂ, ਜਗੀਰ ਸਿੰਘ ਸੇਰੋਂ, ਸੁਖਦੇਵ ਸਿੰਘ ਕਾਹਲਵਾਂ, ਨਿਰਵੈਰ ਸਿੰਘ ਕਾਹਲਵਾਂ, ਕਸ਼ਮੀਰ ਸਿੰਘ ਸੇਰੋਂ, ਪ੍ਰਗਟ ਸਿੰਘ ਖਾਰਾ, ਸੁਖਦੇਵ ਸਿੰਘ ਤੁੜ, ਮੇਘ ਸਿੰਘ ਬਿਸੰਮਬਰਪੁਰ, ਨਰਭਿੰਦਰ ਸਿੰਘ ਪੱਧਰੀ ਜਮਹੂਰੀ ਅਧਿਕਾਰ ਸਭਾ, ਹਰਵਿੰਦਰ ਸਿੰਘ ਵਲੀਪੁਰ, ਤਰਸੇਮ ਸਿੰਘ ਲੱਖਣਾ, ਗੁਰਵੇਲ ਸਿੰਘ ਟਾਂਡਾ, ਜਸਵੰਤ ਸਿੰਘ ਭੱਠਲ, ਕਸ਼ਮੀਰ ਸਿੰਘ ਸੇਰੋਂ, ਬਲਰਾਜ ਸਿੰਘ, ਨਿਸ਼ਾਨ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਗ਼ਰੀਬਾਂ ਤੇ ਮਜ਼ਲੂਮਾਂ ਦੇ ਹਿੱਤਾਂ ਦੀ ਰੱਖਿਅਕ- ਭਰੋਵਾਲ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭੰਗਵਾਂ 'ਚ ਪੰਥਕ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।