13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਦਰਜਨਾਂ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ 'ਚ ਹੋਏ ਸ਼ਾਮਿਲ <br/>

ਅਜੀਤ ਡੈਸਕ 05-06-2026
ਭਿੱਖੀਵਿੰਡ, 4 ਜੂਨ (ਬੌਬੀ)-ਹਲਕਾ ਖੇਮਕਰਨ ਤੋਂ ਆਮ ਪਾਰਟੀ ਨੂੰ ਬਹੁਤ ਵੱਡਾ ਝੱਟਕਾ ਉਦੋਂ ਲੱਗਾ ਜਦੋਂ ਪਿੰਡ ਤਤਲੇ ਦੇ ਮੌਜੂਦਾ ਮੈਂਬਰ ਅਮਰੀਕ ਸਿੰਘ ਆਪਣੇ ਨਾਲ ਦਰਜਨ ਦੇ ਕਰੀਬ ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਅਮਰੀਕ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਬਦਲਾਅ ਦੇ ਨਾਮ 'ਤੇ ਸਰਕਾਰ ਬਣਾਈ ਸੀ ਪਰ ਦੇਖਣ ਨੂੰ ਇਸਦੇ ਉਲਟ ਮਿਲਿਆ | ਉਨ੍ਹਾਂ ਕਿਹਾ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਕਰਨ ਵਾਲੇ ਅੱਜ ਤੱਕ ਇਨ੍ਹਾਂ ਨੇ ਫੜੇ ਨਾ ਨਸ਼ਾ ਮੁਕਤ ਪੰਜਾਬ ਬਣਿਆ | ਭਗਵੰਤ ਮਾਨ ਯੁੱਧ ਨਸ਼ਿਆਂ ਵਿਰੁੱਧ ਕਿਤੇ ਵੀ ਨਜ਼ਰ ਨਹੀਂ ਆਇਆ | ਪਿੰਡ-ਪਿੰਡ, ਗਲੀ, ਮੁਹੱਲੇ ਸ਼ਰੇਆਮ ਚਿੱਟਾ ਵਿਕ ਰਿਹਾ ਅਤੇ ਰੋਜ਼ ਦੀ ਸੈਂਕੜੇ ਦੇ ਹਿਸਾਬ ਨਾਲ ਨੌਜਵਾਨੀ ਚਿੱਟੇ ਨਾਲ ਖਤਮ ਹੋ ਰਹੀ ਹੈ ਪਰ ਸਰਕਾਰ ਸੁੱਤੀ ਪਈ ਹੈ | ਕਿਸਾਨਾਂ ਨਾਲ ਵੀ 5 ਮਿੰਟ ਵਿਚ ਐੱਮ.ਐੱਸ.ਪੀ. ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਤੇ ਸੰਭੂ ਤੇ ਖਨੌਰੀ ਬਾਡਰ 'ਤੇ ਬੈਠੇ ਕਿਸਾਨਾਂ ਤੇ ਲਾਠੀਚਾਰਜ ਕਰਵਾਇਆ | ਪੰਜਾਬ ਦਾ ਭਲਾ ਦਿੱਲੀ ਤੋੋਂ ਚੱਲਣ ਵਾਲੀਆਂ ਸਰਕਾਰਾਂ ਕਿਤੇ ਵੀ ਨਹੀਂ ਕਰ ਸਕਦੀਆਂ ਹੁਣ ਹਰ ਪੰਜਾਬੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦੇਣਾ ਚਾਹੀਦਾ ਅਤੇ 2027 ਵਿਚ ਭਾਈ ਅੰਮਿ੍ਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ | ਇਸ ਮੌਕੇ ਭਾਈ ਅਮਨਦੀਪ ਸਿੰਘ ਨਾਰਲੀ ਨੇ ਸਿਰਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕਰਕੇ ਜੀ ਆਇਆ ਆਖਿਆ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਵਿਚ ਦੇਰ ਸ਼ਾਮ ਆਈ ਤੇਜ਼ ਹਨੇਰੀ ਅਤੇ ਬਾਰਿਸ਼ <br/> ਅਗਲੀ ਖ਼ਬਰ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਵਲੋਂ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।