ਤਰਨ ਤਾਰਨ, 4 ਜੂਨ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਤਰਨ ਤਾਰਨ ਵਲੋਂ ਇਲਾਕੇ ਦੇ ਮੁਹਤਬਰਾਂ ਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਖਾਲਸਾ ਦੇ ਦਫਤਰ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਸੰਸਥਾ ਦੇ ਕੰਮਾਂ ਨੂੰ ਹੋਰ ਸੁਚਾਰੂ ਅਤੇ ਗਤੀਸ਼ੀਲ ਬਣਾਉਣ ਲਈ ਤਰਨ ਤਰਨ ਵਿਖੇ ਨਵੀਂ ਕਾਰਜਕਾਰਨੀ ਦਾ ਸਰਬ ਸੰਮਤੀ ਨਾਲ ਗਠਨ ਕੀਤਾ ਗਿਆ | ਇਸ ਚੋਣ ਪ੍ਰਕਿਰਿਆ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਗਈ | ਜਿਨਾਂ ਦੀ ਹਾਜ਼ਰੀ ਵਿਚ ਨਵੇਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ | ਨਵੀਂ ਚੁਣੀ ਗਈ ਟੀਮ ਵਿਚ ਚੇਅਰਮੈਨ ਡਾਕਟਰ ਮਨਜਿੰਦਰ ਸਿੰਘ ਗਿੱਲ, ਉਪ ਚੇਅਰਮੈਨ ਪਰਗਟ ਸਿੰਘ ਲੌਹਕਾ, ਪ੍ਰਧਾਨ ਭਾਈ ਹਰਪ੍ਰੀਤ ਸਿੰਘ ਖਾਲਸਾ, ਮੀਤ ਪ੍ਰਧਾਨ ਭਾਈ ਮੰਗਤ ਸਿੰਘ, ਜਰਨਲ ਸਕੱਤਰ ਭਾਈ ਤਰਸੇਮ ਸਿੰਘ, ਸਕੱਤਰ ਬਾਬਾ ਅਮਰ ਸਿੰਘ ਅਤੇ ਭਾਈ ਨਿਸ਼ਾਨ ਸਿੰਘ ਖਜਾਨਚੀ, ਹਰਪ੍ਰੀਤ ਕੌਰ ਇਸਤਰੀ ਵਿੰਗ ਦੇ ਇੰਚਾਰਜ, ਸੁਖਵਿੰਦਰ ਕੌਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ, ਜੀਵਨ ਜੱਜ, ਸਟੇਜ ਸੈਕਟਰੀ ਕਾਰਜਕਰਨੀ ਮੈਂਬਰ ਭਾਈ ਲਖਮੀਰ ਸਿੰਘ , ਭਾਈ ਰਵਿੰਦਰ ਸਿੰਘ, ਮੁੱਖ ਸਲਾਹਕਾਰ ਡਾਕਟਰ ਰਣਬੀਰ ਸਿੰਘ ਢਿੱਲੋ, ਕੈਪਟਨ ਹੀਰਾ ਸਿੰਘ ਢੋਟੀਆਂ, ਮਾਬਰ ਚਰਨ ਸਿੰਘ ਫਤਿਹਚੱਕ ਅਤੇ ਇਲਾਕੇ ਦੀਆਂ ਹੋਰ ਕਈ ਨਾਮਵਰ ਸ਼ਖਸ਼ੀਅਤਾਂ ਦੀ ਹਾਜ਼ਰੀ ਵਿਚ ਬਾਕੀ ਮੈਂਬਰਾਂ ਦੀ ਚੋਣ ਵੀ ਅਮਲ ਵਿਚ ਲਿਆਂਦੀ ਗਈ | ਮੀਟਿੰਗ ਦੇ ਅਖੀਰ ਵਿਚ ਨਵੇਂ ਚੁਣੇ ਗਏ | ਪ੍ਰਧਾਨ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਸਮੂਹ ਸੰਗਤ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ |