29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਸ਼ਾ ਤਸਕਰ ਗਰੋਹ ਦੇ 5 ਮੈਂਬਰ ਗਿ੍ਫ਼ਤਾਰ, 3 ਫ਼ਰਾਰ

ਅਜੀਤ ਡੈਸਕ 06-06-2026
ਤਰਨ ਤਾਰਨ, 5 ਜੂਨ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਨਸ਼ਾ ਤਸਕਰ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਦਕਿ 3 ਵਿਅਕਤੀ ਫ਼ਰਾਰ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਖਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੁੰਭਕਰਨ ਚੌਂਕ ਮੁਰਾਦਪੁਰ, ਰਣਜੋਧ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅਲਾਦੀਨਪੁਰ, ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਕਾ ਖੂਹ ਬੁੱਘਾ ਰੋਡ ਤਰਨ ਤਾਰਨ, ਬਿਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੰਡੋਕੇ ਸਰਹਾਲੀ, ਸੁਖਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਜੰਡਪੀਰ ਮੁਰਾਦਪੁਰ, ਸਮਸ਼ੇਰ ਸਿੰਘ ਪੁੱਤਰ ਸੁਹੇਲ ਸਿੰਘ ਵਾਸੀ ਪਿੰਡ ਕਾਜੀਕੋਟ, ਹਰਜਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਪਿੱਦੀ, ਸੁਰਜੀਤ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਨੂਰਦੀ ਤਰਨ ਤਾਰਨ ਨੇ ਹਮਸਲਾਹ ਹੋ ਕੇ ਇਕ ਗਿਰੋਹ ਬਣਾਇਆ ਹੈ, ਜੋ ਅੱਜ ਵੀ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ | ਇਹ ਬਾਹਰ ਤੋਂ ਨਸ਼ਾ ਲਿਆ ਕੇ ਸ਼ਹਿਰ ਵਿਚ ਨਸ਼ਾ ਪ੍ਰਦਾਨ ਕਰਦੇ ਹਨ ਅਤੇ ਪੁਰਾਣਾ ਬਾਈਪਾਸ ਬੰਦ ਪਿਆ ਪੈਟਰੋਲ ਪੰਪ ਬੈਠ ਕੇ ਨਸ਼ਾ ਤਸਕਰੀ ਕਰਨ ਲਈ ਸਲਾਹ ਮਸ਼ਵਰਾ ਕਰ ਰਹੇ ਹਨ | ਜੇਕਰ ਹੁਣੇ ਛਾਪੇਮਾਰੀ ਕੀਤਾ ਜਾਵੇ ਤਾਂ ਸਮੇਤ ਨਸ਼ੀਲੀਆਂ ਵਸਤੂਆਂ ਸਮੇਤ ਕਾਬੂ ਆ ਸਕਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਦੌਰਾਨ ਸੁਖਦੇਵ ਸਿੰਘ, ਰਣਜੋਧ ਸਿੰਘ, ਸੰਦੀਪ ਸਿੰਘ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਸਮਸ਼ੇਰ ਸਿੰਘ, ਹਰਜਿੰਦਰ ਸਿੰਘ ਅਤੇ ਸੁਰਜੀਤ ਸਿੰਘ ਮੌਕੇ ਤੋਂ ਫ਼ਰਾਰ ਹਨ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਫ਼ਰਾਰ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਉਰਦੂ ਆਮੋਜ਼ ਕੋਰਸ ਜੁਲਾਈ ਤੋਂ ਸ਼ੁਰੂ <br/> ਅਗਲੀ ਖ਼ਬਰ ਟਿੱਪਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ, ਟਿੱਪਰ ਚਾਲਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।