28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਔਰਤ ਨੂੰ ਡਰਾ ਧਮਕਾ ਕੇ 2 ਲੱਖ 10 ਹਜ਼ਾਰ ਰੁਪਏ ਠੱਗੇ

ਅਜੀਤ ਡੈਸਕ 08-06-2026
ਤਰਨ ਤਾਰਨ, 7 ਜੂਨ (ਪਰਮਜੀਤ ਜੋਸ਼ੀ)- ਪਿੰਡ ਭਰੋਵਾਲ ਨਿਵਾਸੀ ਇਕ ਔਰਤ ਕੋਲੋਂ ਫੋਨ ਰਾਹੀਂ ਧੋਖੇ ਨਾਲ 2 ਲੱਖ 10 ਹਜ਼ਾਰ ਰੁਪਏ ਠੱਗ ਲਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਾਈਬਰ ਕਰਾਈਮ ਤਰਨ ਤਾਰਨ ਦੇ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਮਜੀਤ ਕੌਰ ਪਤਨੀ ਜਸਬੀਰ ਸਿੰਘ ਵਾਸੀ ਭਰੋਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਦੋ ਲੜਕੇ ਹਨ ਅਤੇ ਦੋਨੇ ਹੀ ਵਿਦੇਸ਼ ਰਹਿੰਦੇ ਹਨ | ਮਿਤੀ 7 ਜਨਵਰੀ 2026 ਨੰੂ ਦੁਪਹਿਰ ਵੇਲੇ ਉਹ ਆਪਣੇ ਘਰ ਵਿਚ ਇਕੱਲੀ ਸੀ ਕਿ ਉਸ ਦੇ ਮੋਬਾਈਲ 'ਤੇ ਕਿਸੇ ਅਨਜਾਣ ਨੰਬਰ ਤੋਂ ਫੋਨ ਆਇਆ ਤੇ ਕਿਹਾ ਕਿ ਮੈਂ ਰਣਜੀਤ ਸਿੰਘ ਅਮਰੀਕਾ ਤੋਂ ਪੁਲਿਸ ਇੰਸਪੈਕਟਰ ਬੋਲਦਾ ਹਾਂ ਤੁਹਾਡਾ ਲੜਕਾ ਵਿਕਰਮਜੀਤ ਸਿੰਘ, ਜੋ ਅਮਰੀਕਾ ਪੁਲਿਸ ਵਲੋਂ ਫੜਿਆ ਹੋਇਆ ਹੈ, ਜਿਸ ਦੀ ਗੱਡੀ ਵਿਚੋਂ ਕੋਈ ਗੈਰ ਕਨੂੰਨੀ ਸਾਮਾਨ ਫੜਿਆ ਗਿਆ ਹੈ | ਜੇਕਰ ਤੁਸੀਂ ਆਪਣੇ ਲੜਕੇ ਵਿਕਰਮਜੀਤ ਸਿੰਘ ਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਤੁਹਾਨੰੂ 3 ਲੱਖ ਰੁਪਏ ਦੇਣੇ ਪੈਣੇ ਹਨ | ਅਗਰ ਤੁਸੀਂ ਪੈਸੇ ਨਹੀਂ ਦਿੰਦੇ ਤਾਂ ਅਮਰੀਕਾ ਪੁਲਿਸ ਵਾਲੇ ਤੁਹਾਡੇ ਲੜਕੇ 7 ਸਾਲ ਲਈ ਜੇਲ੍ਹ ਵਿਚ ਭੇਜ ਦੇਣਗੇ | ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਾਫੀ ਡਰਾ ਧਮਕਾ ਦਿੱਤਾ, ਜੋ ਉਹ ਕਾਫੀ ਪ੍ਰੇਸ਼ਾਨ ਹੋ ਗਈ ਤੇ ਘਬਰਾਈ ਹੋਈ ਤੇ ਡਰਦੀ ਮਾਰੀ ਨੇ ਉਸ ਵਿਅਕਤੀ ਦੇ ਕਹਿਣ 'ਤੇ ਆਪਣੇ ਬੈਂਕ ਖਾਤੇ ਵਿਚੋਂ ਉਸ ਵਿਅਕਤੀ ਵਲੋ ਦਿੱਤੇ ਹੋਏ ਬੈਂਕ ਖਾਤੇ ਵਿਚ ਚੈੱਕ ਰਾਹੀ 2 ਲੱਖ 10 ਹਜ਼ਾਰ ਰੁਪਏ ਪਾ ਦਿੱਤੇ | ਉਸ ਨੇ ਦੱਸਿਆ ਕਿ ਕਿਸੇ ਨਾ ਮਲੂਮ ਵਿਅਕਤੀ ਨੇ ਡਰਾ ਧਮਕਾ ਕੇ ਉਸ ਨਾਲ ਫਰਾਡ ਕੀਤਾ ਹੈ | ਇਸ ਸੰਬੰਧੀ ਥਾਣਾ ਸਾਈਬਰ ਕਰਾਈਮ ਤਰਨ ਤਾਰਨ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਤਫਤੀਸ਼ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਐਕਟਿਵਾ-ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਐਸ.ਆਈ.ਆਰ. ਤਹਿਤ ਵੋਟਾਂ ਦੀ ਮੈਪਿੰਗ ਕਰਨ ਲਈ ਖਾਲੜਾ 'ਚ ਲੱਗਾ ਵਿਸ਼ੇਸ਼ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।