05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਿੰਡ ਬੂਆ ਦੇ 'ਆਪ' ਤੇ ਕਾਂਗਰਸ ਦੇ ਕਈ ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਿਲ <br/>

ਪਿੰਡ ਬੂਆ ਪੱਤੀ ਵਿਖੇ ਗੁਰਿੰਦਰ ਸਿੰਘ, ਸਰਵਨ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ | ਤਸਵੀਰ: ਬੇਗੇਪੁਰ <br/> 09-06-2026
ਸ਼ਾਹਬਾਜ਼ਪੁਰ, 8 ਜੂਨ (ਪ੍ਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬੂਆ ਪੱਤੀ ਦੇ 'ਆਪ' ਤੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਗੁਰਿੰਦਰ ਸਿੰਘ, ਸਰਵਨ ਸਿੰਘ ਦੇ ਗ੍ਰਹਿ ਵਿਖੇ ਰੱਖੀ ਇਕ ਵਿਸ਼ਾਲ ਮੀਟਿੰਗ ਮੌਕੇ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ 'ਚ ਕਈ ਪਰਵਾਰ ਅਕਾਲੀ ਦਲ (ਬ) 'ਚ ਸ਼ਾਮਿਲ ਹੋ ਗਏ | ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪਿੰਡ ਬੂਆ ਪੱਤੀ ਹਲਕਾ ਖੇਮਕਰਨ ਦਾ ਅਖੀਰਲਾ ਪਿੰਡ ਹੈ ਤੇ ਕਿਸੇ ਵੇਲੇ ਅਕਾਲੀ ਦਲ ਤੋਂ ਬਿਨਾਂ ਹੋਰ ਕਿਸੇ ਪਾਰਟੀ ਦਾ ਬੂਥ ਨਹੀ ਲੱਗਦਾ ਸੀ, ਉਨ੍ਹਾਂ ਵਿਚੋਂ ਇਕ ਸੀ, ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਝੂਠ ਨੇ ਆਪਣੇ ਪੈਰ ਪਸਾਰਦੇ ਹੋਏ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅੱਜ ਇਨ੍ਹਾਂ ਪਰਿਵਾਰਾਂ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਪਾਰਟੀ ਬਹੁਤ ਮਜ਼ਬੂਤ ਹੋ ਗਈ ਹੈ | ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦਾ ਗਰੀਬ ਵਰਗ ਇਹ ਭਲੀਭਾਂਤ ਜਾਣ ਚੁੱਕਾ ਹੈ ਕਿ ਉਨ੍ਹਾਂ ਦੀ ਸਾਰ ਕੇਵਲ ਅਕਾਲੀ ਦਲ ਦੀ ਸਰਕਾਰ ਹੀ ਲੈ ਸਕਦੀ ਹੈ, ਕਿਉਂਕਿ ਕਾਂਗਰਸ ਤੇ 'ਆਪ' ਦੀ ਸਰਕਾਰ ਨੇ ਝੂਠ 'ਤੇ ਲਾਰਿਆਂ ਤੋਂ ਸਿਵਾ ਕੁੱਝ ਨਹੀਂ ਦਿੱਤਾ | ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਕੁਲਦੀਪ ਸਿੰਘ ਸ਼ਾਹ, ਗੁਰਿੰਦਰ ਸਿੰਘ ਸ਼ਾਹ, ਸਰਵਨ ਸਿੰਘ ਸ਼ਾਹ, ਪ੍ਰਮਜੀਤ ਸਿੰਘ, ਮਿਲਖਾ ਸਿੰਘ, ਜਸਵੰਤ ਸਿੰਘ, ਭਗਵੰਤ ਸਿੰਘ, ਕੁਲਵਿੰਦਰ ਸਿੰਘ, ਗੁਰੇਦਵ ਸਿੰਘ ਦੇਬੀ, ਸੁਖਦੇਵ ਸਿੰਘ ਫੌਜੀ, ਗੁਰਮੇਜ ਸਿੰਘ, ਸੁਬੇਗ ਸਿੰਘ, ਮਨਦੀਪ ਸਿੰਘ ਲਾਡੀ, ਸੰਤੋਖ ਸਿੰਘ ਸੁੱਖਾ, ਲਖਬੀਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਕਸ਼ਮੀਰ ਸਿੰਘ ਟੀਟੋ ਨੂੰ ਸਿਰੋਪਾਓ ਦੇ ਸਨਮਾਨਿਤ ਕਰਦੇ ਹੋਏ ਅਕਾਲੀ ਦਲ ਜੀ ਆਇਆਂ ਨੂੰ ਆਖਿਆ | ਇਸ ਮੌਕੇ ਦਿਲਬਾਗ ਸਿੰਘ ਬੇਗੇਪੁਰ ਸਾਬਕਾ ਸਰਪੰਚ, ਗੁਰਭੇਜ ਸਿੰਘ ਜੱਜ ਲਖਣਾ ਸਾਬਕਾ ਸਰਪੰਚ, ਰਣਜੀਤ ਸਿੰਘ ਮੰਮਣਕੇ ਸਾਬਕਾ ਸਰਪੰਚ, ਜਗਰੂਪ ਸਿੰਘ ਸ਼ਾਹਬਾਜ਼ਪੁਰ ਸਾਬਕਾ ਸਰਪੰਚ, ਰਿੰਕੂ ਧਵਨ ਭਿੱਖੀਵਿੰਡ ਸਾਬਕਾ ਕੌਂਸਲਰ, ਹੀਰਾ ਸਿੰਘ ਲਖਣਾ, ਗੁਰਮੀਤ ਸਿੰਘ ਬੇਗੇਪੁਰ, ਦਵਿੰਦਰ ਸਿੰਘ ਬੇਗੇਪੁਰ, ਹੀਰਾ ਸਿੰਘ ਬੇਗੇਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਘਰਸ਼ 19ਵੇਂ ਦਿਨ 'ਚ ਸ਼ਾਮਿਲ- ਸੰਯੁਕਤ ਕਿਸਾਨ ਮੋਰਚਾ <br/> ਅਗਲੀ ਖ਼ਬਰ ਮੁਹਾਲੀ 'ਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਇਨਸਾਫ਼ ਦਿਵਾਉਣ ਲਈ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।