29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹਰਮਿੰਦਰ ਸਿੰਘ ਗਿੱਲ ਵਲੋਂ ਚੇਅਰਮੈਨ ਚੀਮਾ ਨਾਲ ਅਫ਼ਸੋਸ ਪ੍ਰਗਟ <br/>

ਅਜੀਤ ਡੈਸਕ 10-06-2026
ਪੱਟੀ, 9 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਜਲ ਸਰੋਤ ਨਿਗਮ ਦੇ ਚੇਅਰਮੈਨ ਅਤੇ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਰਣਜੀਤ ਸਿੰਘ ਚੀਮਾ ਦੇ ਪਿਤਾ ਸੈਕਟਰੀ ਗੁਰਦੇਵ ਸਿੰਘ ਚੀਮਾ ਦੇ ਅਕਾਲ ਚਲਾਣੇ ਦਾ ਪੱਟੀ ਹਲਕੇ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਮਿਲਕੇ ਅਫ਼ਸੋਸ ਪ੍ਰਗਟ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਪਿਤਾ ਦੀ ਇਨਸਾਨ ਨੂੰ ਹਰ ਉਮਰ ਵਿਚ ਲੋੜ ਰਹਿੰਦੀ ਹੈ ਅਤੇ ਪਿਤਾ ਦਾ ਸਾਇਆ ਸਿਰ 'ਤੇ ਰਹਿਣ ਨਾਲ ਪੁੱਤਰ ਨੂੰ ਪਰਿਵਾਰ ਦੀ ਕੋਈ ਫਿਕਰ ਨਹੀਂ ਰਹਿੰਦੀ | ਉਨ੍ਹਾਂ ਕਿਹਾ ਕਿ ਮਿਠ ਬੋਲੜੇ ਸੁਭਾਅ ਦੇ ਮਾਲਕ ਅਤੇ ਹਰ ਵਿਅਕਤੀ ਦੇ ਕੰਮ ਆਉਣ ਵਾਲੇ ਸੈਕਟਰੀ ਗੁਰਦੇਵ ਸਿੰਘ ਚੀਮਾ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ, ਉੱਥੇ ਸਮਾਜ ਇਕ ਸਮਾਜ ਸੇਵਕ ਤੋਂ ਵਾਂਝਾ ਹੋ ਗਿਆ ਹੈ | ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਉਨ੍ਹਾਂ ਦੇ ਛੋਟੇ ਭਰਾ ਬਲਜੀਤ ਸਿੰਘ ਚੀਮਾ ਨੇ ਜਿੱਥੇ ਆਪਣੇ ਪਿਤਾ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ, ਉੱਥੇ ਹੀ ਘਰ ਪਹੁੰਚਣ 'ਤੇ ਅਫਸੋਸ ਪ੍ਰਗਟ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਹਰਜਿੰਦਰ ਸਿੰਘ ਚੰਬਲ, ਮਨਜੀਤ ਸਿੰਘ ਲਾਟੀ ਕਾਲੇਕੇ, ਸੁਖਵਿੰਦਰ ਸਿੰਘ ਸੰਗਵਾਂ, ਸਤਨਾਮ ਸਿੰਘ ਪੋਪਨ, ਸਤਬੀਰ ਸਿੰਘ ਰੰਮੀ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਬਹਿਲਾ ਵਿਖੇ ਸ਼ਹੀਦੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿੰਡ ਦਰਾਜਕੇ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।