ਸ਼ਾਹਬਾਜ਼ਪੁਰ, 10 ਜੂਨ (ਪਰਦੀਪ ਬੇਗੇਪੁਰ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਡਿਆਲ ਰਾਜਪੂਤਾਂ ਵਿਖੇ ਸਰਪੰਚ ਬਲਜੀਤ ਸਿੰਘ ਔਲਖ ਵਲੋਂ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਕ ਇਕ ਕਰਕੇ ਪੂਰਾ ਕਰਕੇ ਹੋਏ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਬਣਾ ਲਿਆ ਹੈ | ਰਾਸ਼ਨ ਕਿੱਟਾਂ ਵਿਚ ਦੋ ਕਿਲੋ ਖੰੰਡ, ਇੱਕ ਕਿਲੋ ਤੇਲ, ਦੋ ਕਿਲੋ ਦਾਲ ਤੇ ਇਕ ਕਿਲੋ ਲੂਣ ਆਦਿ ਮਿਲਣ ਨਾਲ ਕਿਸੇ ਹੱਦ ਤੱਕ ਗਰੀਬ ਪਰਵਾਰਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਵਿਚ ਮਾਨ ਸਰਕਾਰ ਵਲੋਂ ਭੈਣਾਂ ਦੇ ਖਾਤਿਆਂ ਵਿਚ ਸਨਮਾਨ ਰਾਸ਼ੀ ਆਉਣ ਨਾਲ ਭਗਵੰਤ ਸਿੰਘ ਮਾਨ ਆਪਣਾ ਇੱਕ ਹੋਰ ਵਾਅਦਾ ਪੂਰਾ ਕਰਨਗੇ | ਇਸ ਮੌਕੇ ਦਵਿੰਦਰ ਸਿੰਘ ਫੌਜੀ, ਗੁਰਭੇਜ ਸਿੰਘ, ਦਿਲਬਾਗ ਸਿੰਘ ਮੈਂਬਰ, ਮੁੱਖਤਾਰ ਸਿੰਘ ਮੈਂਬਰ, ਰਾਜਬੀਰ ਸਿੰਘ ਮੈਂਬਰ, ਬਿੰਦਰ ਕੌਰ ਮੈਂਬਰ, ਬਲਵਿੰਦਰ ਸਿੰਘ ਮੈਂਬਰ, ਅਮਰਜੀਤ ਕੌਰ ਮੈਂਬਰ, ਮਨਜੀਤ ਕੌਰ ਮੈਂਬਰ, ਚੇਤਨ ਸਿੰਘ, ਹਰਭਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਪਲਵਿੰਦਰ ਸਿੰਘ ਡੀਪੂ ਹੋਲਡਰ ਆਦਿ ਹਾਜ਼ਰ ਸਨ |