02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਲੰਬੇ ਅਰਸੇ ਤੋਂ ਬੱਸ ਅੱਡੇ ਤੋਂ ਸੱਖਣਾ ਬਿਆਸ ਸਵਾਰੀਆਂ ਨੂੰ ਗਰਮੀਆਂ 'ਚ ਆ ਰਹੀ ਹੈ ਭਾਰੀ ਪ੍ਰੇਸ਼ਾਨੀ <br/>

ਤੇਜ਼ ਧੁੱਪ 'ਚ ਬੱਸ 'ਚੋਂ ਉੱਤਰਦੀਆਂ ਅਤੇ ਚੜ੍ਹ ਰਹੀਆਂ ਸਵਾਰੀਆਂ ਦੀ ਤਸਵੀਰ | ਤਸਵੀਰ : ਨਰਿੰਦਰ ਸਿੰਘ <br/> 11-06-2026
ਬਿਆਸ, 10 ਜੂਨ (ਨਰਿੰਦਰ ਸਿੰਘ)-ਬਿਆਸ ਤੋਂ ਰੋਜ਼ਾਨਾ ਕਾਫ਼ੀ ਸਵਾਰੀਆਂ ਦਾ ਕਿਤੇ ਨਾ ਕਿਤੇ ਜਾਣਾ ਆਉਣਾ ਬਣਿਆ ਹੀ ਰਹਿੰਦਾ ਹੈ, ਜਿਸ ਵਿਚ ਵਪਾਰੀਆਂ ਦਾ ਮੁੱਖ ਤੌਰ 'ਤੇ ਬਿਆਸ ਵਿਖੇ ਉੱਤਰਕੇ ਰੇਲਵੇ ਸਟੇਸ਼ਨ ਰਾਹੀਂ ਟਰੇਨਾਂ ਫੜਨ ਦਾ ਸਿਲਸਿਲਾ ਜਾਰੀ ਹੈ ਪਰ ਲੰਬੇ ਅਰਸੇ ਤੋਂ ਮੁਸਾਫਰਾਂ ਦੀ ਬੱਸ ਅੱਡੇ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ | ਭੰਡਾਰਿਆਂ ਦੇ ਦਿਨਾਂ 'ਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਕਾਫੀ ਵੱਡੇ ਪੱਧਰ 'ਤੇ ਸੰਗਤ ਨੂੰ ਇੱਥੋਂ ਦੀ ਬੱਸ ਸਟੈਂਡ ਦੀ ਕਮੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਅਕਸਰ ਸਵਾਰੀਆਂ ਵਲੋਂ ਪ੍ਰਸ਼ਾਸਨ ਅਤੇ ਮੁਹਤਬਰਾਂ ਪਾਸੋਂ ਬੱਸ ਅੱਡੇ ਦੀ ਮੰਗ ਕੀਤੀ ਜਾਂਦੀ ਰਹਿੰਦੀ ਹੈ | ਪੈ ਰਹੀ ਅੱਤ ਦੀ ਗਰਮੀ ਤੋਂ ਸਵਾਰੀਆਂ ਨੂੰ ਕਿਤੇ ਵੀ ਛਾਂ ਨਹੀਂ ਮਿਲਦੀ, ਮਜਬੂਰੀ ਨੂੰ ਬੇਵੱਸ ਹੋਕੇ ਘੰਟਿਆਂ ਬੱਧੀ ਬੱਸਾਂ ਦੀ ਉਡੀਕ ਗਰਮੀ 'ਚ ਖੜ੍ਹ ਕੇ ਕਰਨੀ ਪੈੈਂਦੀ ਹੈ | ਬਿਆਸ ਤੋਂ ਜਲੰਧਰ ਵਾਲੀ ਸਾਈਡ ਨੂੰ ਸਰਵਿਸ ਲੇਨ ਅਤੇ ਨੈਸ਼ਨਲ ਹਾਈਵੇ ਮੁੱਖ ਮਾਰਗ ਵਿਚਕਾਰ ਬਣੇ ਡਿਵਾਈਡਰ ਨਾਲ ਕਈ ਵਾਰ ਹਾਦਸੇ ਵੀ ਹੁੰਦੇ ਨਜ਼ਰ ਆਏ | ਜਿਸਦੇ ਚਲਦਿਆਂ ਬੱਸ ਦੀ ਉਡੀਕ ਕਰਦਿਆਂ ਆਮ ਹੀ ਸਵਾਰੀਆਂ ਨੂੰ ਡਰ ਬਣਿਆ ਰਹਿੰਦਾ ਹੈ, ਕਿਧਰੇ ਕੋਈ ਵਾਹਨ ਉਨ੍ਹਾਂ 'ਚ ਨਾ ਆ ਵੱਜੇ | ਸਵਾਰੀਆਂ ਵਲੋਂ ਲੋਕਲ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਹੀ ਬੱਸ ਅੱਡੇ ਦਾ ਪ੍ਰਬੰਧ ਕੀਤਾ ਜਾਵੇ |

ਪਿਛਲੀ ਖ਼ਬਰ ਨਵ ਨਿਯੁਕਤ ਚੇਅਰਮੈਨ ਰਣਧੀਰ ਸਿੰਘ ਖੁੱਡੀਆਂ ਤਖਤ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਪਿੰਡ ਵਡਾਲਾ ਖੁਰਦ ਵਿਖੇ ਗੁਰਮਤਿ ਸਮਰ ਕੈਂਪ ਦੀਆਂ ਕਲਾਸਾਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।