11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤਿੰਨ ਭੈਣਾਂ ਦਾ ਇੱਕਲੌਤਾ ਭਰਾ ਸੀ ਇੰਗਲੈਂਡ ਦੇ ਸਾਊਥਹਾਲ ’ਚ ਕਤਲ ਕੀਤਾ ਗੁਰਭੇਜ

ਅਜੀਤ ਡੈਸਕ 13-06-2026
ਖੇਮਕਰਨ, 12 ਜੂਨ (ਰਾਕੇਸ਼ ਕੁਮਾਰ ਬਿੱਲਾ)– ਖੇਮਕਰਨ ਦੇ ਨਜ਼ਦੀਕੀ ਸਰਹੱਦੀ ਖੇਤਰ ਦੇ ਪਿੰਡ ਮਹਿੰਦੀਪੁਰ ਵਾਸੀ ਤਿੰਨ ਭੈਣਾਂ ਦੇ ਇੱਕਲੌਤੇ ਭਰਾ ਨੂੰ ਇੰਗਲੈਡ ’ਚ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਬੀਤੀ ਰਾਤ ਜਾਣਕਾਰੀ ਨਜ਼ਦੀਕ ਰਹਿੰਦੇ ਪੰਜਾਬੀ ਲੜਕਿਆਂ ਤੋਂ ਮਿਲੀ ਹੈ। ਜਿਸ ਕਰਕੇ ਸਬੰਧਤ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਪਤਾ ਲੱਗਾ ਹੈ ਕਿ ਨੰਬਰਦਾਰ ਮੁਖ਼ਤਿਆਰ ਸਿੰਘ ਦਾ ਇੱਕਲੌਤਾ ਲੱੜਕਾ ਗੁਰਭੇਜ ਸਿੰਘ (26) ਜੋ ਕਰੀਬ ਚਾਰ ਸਾਲ ਪਹਿਲਾਂ ਇੰਗਲੈਡ ਕਮਾਈ ਕਰਨ ਗਿਆ ਸੀ, ਜਿਥੇ ਉਹ ਆਪਣੇ ਪਿੰਡ ਤੇ ਹੋਰ ਪੰਜਾਬੀ ਨੌਜਵਾਨਾਂ ਨਾਲ ਕੰਮ ਕਰਦਾ ਸੀ। ਬੀਤੇ ਬੁੱਧਵਾਰ ਇੰਗਲੈਂਡ ਦੇ ਸ਼ਹਿਰ ਸਾਊਥਹਾਲ ’ਚ ਕੁੱਝ ਵਿਕਤੀਆ ਨੇ ਤੇਜ਼ਧਾਰ ਹਥਿਆਰਾਂ ਨਾਲ਼ ਉਸ ਦਾ ਕਤਲ ਕਰ ਦਿੱਤਾ ਹੈ। ਘਟਨਾ ਦਾ ਪੂਰਾ ਅਜੇ ਤੱਕ ਵੇਰਵਾ ਨਹੀਂ ਮਿਲਿਆ ਪਰ ਸਾਊਥਹਾਲ ਦੀ ਪੁਲਿਸ ਜਾਂਚ ਕਰਨ ਬਾਰੇ ਸੂਚਨਾ ਮਿਲੀ ਹੈ। ਜਿਸ ਕਰਕੇ ਲਾਸ਼ ਨੂੰ ਸਥਾਨਕ ਹਸਪਤਾਲ ’ਚ ਰੱਖਿਆ ਹੋਇਆ ਹੈ। ਇਸ ਸੰਬੰਧੀ ਪਿੰਡ ਮਹਿੰਦੀਪੁਰ ਦੀਆਂ ਬਹਿਕਾਂ ਤੇ ਸਥਿਤ ਦੁੱਖੀ ਪਰਿਵਾਰ ਦੇ ਘਰ ਜਾ ਕੇ ਦੇਖਿਆ ਕਿ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਿੰਡ ਵਾਸੀ ਤੇ ਰਿਸ਼ਤੇਦਾਰ ਸਵੇਰੇ ਤੋ ਹੀ ਆਉਣ ’ਚ ਲੱਗੇ ਹੋਏ ਹਨ। ਆਪਣੇ ਘਰ ’ਚ ਮੌਜੂਦ ਲੜਕੇ ਦੇ ਪਿਤਾਾ ਮੁਖਤਿਆਰ ਸਿੰਘ ਨੇ ਆਪਣੀਆਂ ਅੱਖਾਂ ’ਚ ਅੱਥਰੂ ਲਿਆਉਦੇ ਹੋਏ ਦੱਸਿਆ ਕਿ ਉਸਦਾ ਲੜਕਾ ਗੁਰਭੇਜ ਸਿੰਘ ਕਰੀਬ ਚਾਰ ਸਾਲ ਪਹਿਲਾ ਟੂਰਸਟ ਵੀਜ਼ੇ ’ਤੇ ਇੰਗਲੈਂਡ ਗਿਆ ਸੀ, ਜਿੱਥੇ ਉਹ ਸਾਊਥਹਾਲ ਸ਼ਹਿਰ ’ਚ ਹੋਰ ਪੰਜਾਬੀ ਲੜਕਿਆਂ ਨਾਲ ਰਹਿ ਰਿਹਾ ਸੀ। ਪਤਾ ਲੱਗਾ ਹੈ ਕਿ ਉੱਥੇ ਹੋਏ ਝਗੜੇ ’ਚ ਮੇਰੇ ਲੜਕੇ ਦੀ ਮੌਤ ਹੋ ਗਈ ਹੈ। ਬੀਤੇ ਬੁੱਧਵਾਰ ਸਾਡੀ ਗੱਲ ਹੋਈ ਸੀ, ਉਸ ਸਮੇ ਸਭ ਠੀਕ ਸੀ ਪਰ ਵੀਰਵਾਰ ਤੋਂ ਉਸਦਾ ਮੋਬਾਇਲ ਨਹੀਂ ਕੋਈ ਰਸੀਵ ਨਹੀਂ ਕਰ ਰਿਹਾ। ਬੀਤੀ ਰਾਤ ਉੱਥੋ ਸਾਥੀ ਲੜਕਿਆਂ ਨੇ ਦੱਸਿਆ ਕਿ ਤੁਹਾਡੇ ਲੜਕੇ ਗੁਰਭੇਜ ਸਿੰਘ ਨੂੰ ਕਿਸੇ ਲੜਕੇ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ, ਉੱਥੇ ਦੀ ਪੁਲਿਸ ਸਾਥੀ ਲੜਕਿਆਂ ਨੂੰ ਕਾਬੂ ਕਰਕੇ ਲੈ ਗਈ ਹੈ ਤੇ ਲਾਸ਼ ਹਸਪਤਾਲ ’ਚ ਪਈ ਹੈ। ਇਸ ਘਟਨਾ ਕਾਰਨ ਸਾਰੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਲੜਕੇ ਦੀਆਂ ਤਿੰਨੇ ਭੈਣਾਂ ਵਰਲਾਪ ਕਰਦੀਆਂ ਹੋਈਆਂ ਵਾਰ ਵਾਰ ਤਰਲੇ ਕੱਢ ਰਹੀਆ ਸਨ ਕਿ ਉਨ੍ਹਾਂ ਦੇ ਛੋਟੇ ਇੱਕਲੌਤੇ ਭਰਾ ਦੀ ਕੋਈ ਲ਼ਾਸ਼ ਲਿਆ ਦੇਵੇ। ਅਸੀਂ ਆਪਣੇ ਭਰਾ ਨੂੰ ਦੇਖ ਸਕੀਏ। ਇਸ ਦੁੱਖਦਾਈ ਘਟਨਾ ਦਾ ਪਤਾ ਲੱਗਣ ਤੇ ਪਿੰਡ ਮਹਿੰਦੀਪੁਰ ਚ ਗ਼ਮਗੀਨ ਮਾਹੌਲ ਹੈ, ਜਿੱਥੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹਨ। ਉੱਥੇ ਪਿੰਡ ਵਾਸੀਆਂ ਵੀ ਬਹੁਤ ਦੁੱਖ ਦਾ ਇਜ਼ਹਾਰ ਕਰ ਰਹੇ ਹਨ। ਪਿੰਡ ਮਹਿੰਦੀਪੁਰ ਦੇ ਸਰਪੰਚ ਪ੍ਰਗਟ ਸਿੰਘ ਮਹਿੰਦੀਪੁਰ ਸਮੇਤ ਸਮੂਹ ਪਿੰਡ ਵਾਸੀਆਂ ਤੇ ਦੁੱਖੀ ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਪਿੰਡ ਲਿਆਉਣ ਦਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਰਿਵਾਰ ਆਪਣੇ ਇੱਕਲੌਤੇ ਚਿਰਾਗ ਦੀਆ ਅੰਤਿਮ ਰਸਮਾਂ ਖੁੱਦ ਕਰ ਸਕਣ, ਕਿਉਕਿ ਪੀੜਤ ਪਰਿਵਾਰ ਆਪਣੇ ਖ਼ਰਚੇ ’ਤੇ ਆਪਣੇ ਪੁੱਤਰ ਦੀ ਇੰਗਲੈਡ ’ਚੋ ਲਾਸ਼ ਪਿੰਡ ਲਿਆਉਣ ’ਚ ਅਮਮਰੱਥ ਹੈ। ਇਸ ਸਬੰਧੀ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਉਬਰਾਏ ਨਾਲ ਵੀ ਸਪੰਰਕ ਕਰਕੇ ਘਟਨਾ ਟਰੱਸਟ ਦੇ ਧਿਆਨ ’ਚ ਲਿਆਉਣ ਦੇ ਵੀ ਪੰਚਾਇਤ ਵਲੋ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਕੌਂਸਲਰ ਐਡਵੋਕੇਟ ਮਨੋਜ ਅਗਨੀਹੋਤਰੀ ਯੂਥ ਅਕਾਲੀ ਦਲ ਹਲਕਾ ਤਰਨ ਤਾਰਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਗੁਰੂ ਅਮਰਦਾਸ ਥਰਮਲ ਪਲਾਂਟ ਬੰਦ ਹੋਣ ਦੇ ਕਿਨਾਰੇ, ਵਰਕਰਾਂ ਵਲੋਂ ਅੱਜ ਪੂਰਨ ਕੰਮ ਠੱਪ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।