ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)-ਬੀਤੇ ਦਿਨ ਤੇਜ਼ ਮੀਂਹ ਨਾਲ ਆਏ ਹਨੇਰੀ ਝੱਖੜ ਕਾਰਨ ਵੱਡੀ ਪੱਧਰ ‘ਤੇ ਤਬਾਹੀ ਹੋਈ ਹੈ, ਜਿਸ ਨਾਲ ਜਿਥੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ, ਉਥੇ ਦਰੱਖਤ, ਬਿਜਲੀ ਦੇ ਖੰਭੇ ਵੀ ਡਿੱਗ ਗਏ, ਜਿਸ ਨਾਲ ਲੋਕਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ, ਉਥੇ ਤਰਨ ਤਾਰਨ ਸ਼ਹਿਰ ਦੇ ਰੇਲਵੇ ਸਟੇਸ਼ਨ ਨਜ਼ਦੀਕ ਬਣੀਆਂ ਝੁੱਗੀ ਝੋਪੜੀਆਂ ਵੀ ਇਸ ਕਹਿਰ ਤੋਂ ਨਹੀਂ ਬਚੀਆ ਅਤੇ 100 ਦੇ ਕਰੀਬ ਝੁੱਗੀ ਝੋਪੜੀਆਂ ਤੇਜ਼ ਹਨੇਰੀ ਕਾਰਨ ਤਬਾਹ ਹੋ ਗਈਆਂ ਅਤੇ ਝੁੱਗੀਆਂ ਵਿਚ ਗਰੀਬ ਲੋਕਾਂ ਦਾ ਪਿਆ ਸਮਾਨ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣੀਆਂ ਝੁੱਗੀ ਝੋਪੜੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਵੱਡੀ ਪੱਧਰ ‘ਤੇ ਨੁਕਸਾਨ ਹੋਇਆ ਹੈ। ਝੁੱਗੀਆਂ ਵਿਚ ਰਹਿਣ ਵਾਲੇ ਅਨੀਤਾ ਨੇ ਦੱਸਿਆ ਕਿ ਤੇਜ਼ ਮੀਂਹ ਅਤੇ ਹਨੇਰੀ ਕਾਰਨ ਉਸ ਦੀ ਝੁੱਗੀ ਵਿਚ ਪਿਆ ਟੀ.ਵੀ., ਪੱਖੇ, ਫਰਿੱਜ ਅਤੇ ਹੋਰ ਸਮਾਨ ਟੁੱਟ ਗਿਆ ਅਤੇ ਉਸ ਦੀ ਝੁੱਗੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸੇ ਤਰ੍ਹਾਂ ਵੀਨਾ ਕੁਮਾਰੀ ਪਤਨੀ ਕੀਮਤੀ ਲਾਲ ਨੇ ਦੱਸਿਆ ਕਿ ਉਸਦੀ ਝੁੱਗੀ ਉਪਰ ਸਫੈਦਾ ਦਾ ਦਰੱਖਤ ਆ ਡਿੱਗਾ, ਜਿਸ ਕਾਰਨ ਉਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗ ਗਈਆਂ ਹਨ ਅਤੇ ਉਸ ਦਾ ਸਾਰਾ ਸਮਾਨ ਵੀ ਟੁੱਟ ਗਿਆ ਹੈ। ਇਸ ੇਤਰ੍ਹਾਂ ਬਬੀਤਾ ਨੇ ਦੱਸਿਆ ਕਿ ਉਸ ਦਾ ਪਤੀ ਨਹੀਂ ਹੈ ਅਤੇ ਉਹ ਖੁਦ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਅਤੇ ਉਸ ਦੀ ਸਾਰੀ ਝੁੱਗੀ ਟੁੱਟ ਗਈ ਹੈ ਅਤੇ ਸਮਾਨ ਵੀ ਖ਼ਰਾਬ ਹੋ ਗਿਆ। ਝੁੱਗੀ ਵਾਲਿਆਂ ਨੇ ਕਿਹਾ ਕਿ ਉਹ ਬੀਤੇ ਦਿਨ ਤੋਂ ਖੁੱਲੇ ਅਸਮਾਨ ਹੇਠਾਂ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਾਉਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਉਹ ਗਰੀਬ ਹੋਣ ਕਾਰਨ ਦੁਬਾਰਾ ਆਪਣੀ ਝੁੱਗੀ ਵੀ ਨਵੇਂ ਸਿਰਿ� ਬਣਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਉਨ੍ਹਾਂ ਦਾ ਸਾਰ ਨਹੀਂ ਲਈ। ਇਸ ਮੌਕੇ ਰਾਜ ਕੁਮਾਰ, ਸ਼ੰਭੂ, ਭੋਲਾ, ਰਾਜੂ ਨੇ ਦੱਸਿਆ ਕਿ ਬੀਤੇ ਦਿਨ ਆਏ ਤੇਜ ਤੂਫਾਨ ਅਤੇ ਮੀੰਹ ਕਾਰਨ ਸਾਡੀਆਂ ਝੁੱਗੀਆਂ ਤਬਾਹ ਹੋ ਗਈਆਂ ਹਨ ਅਤੇ ਸਾਰਾ ਸਮਾਨ ਵੀ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਝੁੱਗੀਆਂ ਵਿਚ ਰਹਿਣ ਬੇਸੇਰਾ ਕਰਕੇ ਆਪਣੇ ਪਰਿਵਾਰ ਦਾ ਗੁਜਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਹੁੰਦੀਆਂ ਹਨ ਤਾਂ ਉਸ ਸਮੇਂ ਹਰੇਕ ਪਾਰਟੀ ਦੇ ਲੀਡਰ ਉਨ੍ਹਾਂ ਪਾਸੋਂ ਵੋਟਾਂ ਮੰਗਣ ਝੁੱਗੀਆਂ ਵਿਚ ਪਹੁੰਚ ਜਾਂਦੇ ਹਨ ਪ੍ਰੰਤੂ ਜਦ ਹੁਣ ਕੁਦਰਤੀ ਆਫਤ ਉਨ੍ਹਾਂ ਉਪਰ ਆਈ ਹੈ ਤਾਂ ਕੋਈ ਵੀ ਸਿਆਸੀ ਲੀਡਰ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਅਧਿਕਾਰੀ। ਉਨ੍ਹਾਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗ ਕੀਤੀ ਕਿ ਉਹ ਬਹੁਤ ਗਰੀਬ ਹਨ ਅਤੇ ਝੁੱਗੀਆਂ ਵਿਚ ਰਹਿ ਕੇ ਆਪਣਾ ਗੁਜਾਰਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਨੂੰ ਦੇਖਦੇ ਹੋਏ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾ।