03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਭਾਕਿਯੂ ਉਗਰਾਹਾਂ ਜਥੇਬੰਦੀ ਨੇ ਉਪ ਮੰਡਲ ਦਫ਼ਤਰ ਝਬਾਲ ਵਿਖੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 18-06-2026
ਝਬਾਲ, 17 (ਸੁਖਦੇਵ ਸਿੰਘ)�ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਗੰਡੀਵਿੰਡ ਦੇ ਪ੍ਰਧਾਨ ਧਿਆਨ ਸਿੰਘ ਫ਼ੌਜੀ ਦੀ ਅਗਵਾਈ ਹੇਠ ਉਪ ਮੰਡਲ ਦਫ਼ਤਰ ਝਬਾਲ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇੱਕਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਧਿਆਨ ਸਿੰਘ ਫ਼ੌਜੀ, ਜ਼ਿਲ੍ਹਾ ਆਗੂ ਸੁਖਬੀਰ ਸਿੰਘ ਗੱਗੋਬੂਹਾ ਅਤੇ ਬਾਬਾ ਬਲਜਿੰਦਰ ਸਿੰਘ ਕਾਲਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਉਪ ਮੰਡਲ ਦਫ਼ਤਰ ਝਬਾਲ ਦੇ ਐੱਸ. ਡੀ. �. ਵਲੋਂ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਝੋਨੇ ਦੀ ਲਵਾਈ ਸਬੰਧੀ ਬਿਜ਼ਲੀ ਨਾਲ ਸਬੰਧਿਤ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਣ ਲਈ ਜਥੇਬੰਦੀ ਦਾ ਵਫ਼ਦ ਐਕਸੀਅਨ ਨੂੰ ਮਿਲਿਆ। ਜਿਨ੍ਹਾਂ ਨੇ ਤੁਰੰਤ ਸੰਬੰਧਿਤ ਉਪ ਮੰਡਲ ਦਫ਼ਤਰ ਝਬਾਲ ਦੇ ਐਸ.ਡੀ.�. ਨੂੰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਕਿਹਾ ਪਰ ਐੱਸ.ਡੀ.�. ਵਲੋਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਸੀ। ਐਸ.ਡੀ. �. ਮਨਪ੍ਰੀਤ ਸਿੰਘ ਵਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਦੇ ਦਿੱਤੇ ਗਏ ਵਿਸ਼ਵਾਸ ਤੋਂ ਬਾਅਦ ਧਰਨ ਚੁੱਕ ਲਿਆ ਗਿਆ। ਇਸ ਮੌਕੇ ਆਤਮਾ ਸਿੰਘ ਸੋਹਲ, ਜਸਵੰਤ ਸਿੰਘ ਸੋਹਲ, ਨਿਰਵੈਲ ਸਿੰਘ ਪੰਜਵੜ੍ਹ, ਰੁਪਿੰਦਰ ਸਿੰਘ ਪੰਜਵੜ, ਮਨਜੀਤ ਸਿੰਘ, ਗੁਰਤੇਜ ਸਿੰਘ, ਦਿਲਬਾਗ ਸਿੰਘ ਮੰਨਣ, ਗੁਰਮੇਜ ਸਿੰਘ ਮੰਨਣ, ਸੁਖਚੈਨ ਸਿੰਘ ਬੋਹੜੂ, ਸ਼ਮਸ਼ੇਰ ਸਿੰਘ ਬੋਹੜੂ, ਲਾਡੀ ਬੁਰਜ, ਸੋਨੀ ਅਲਗੋ, ਲਖਬੀਰ ਸਿੰਘ ਸਰਾਂ, ਪ੍ਰੀਤਮ ਸਿੰਘ ਭੁੱਚਰ ਰਾਜਬੀਰ ਸਿੰਘ, ਘੁੱਕ ਸੋਹਲ, ਅਮਰੀਕ ਸਿੰਘ ਬਘਿਆੜ, ਮੇਜਰ ਸਿੰਘ ਤੇ ਹਰਬੰਸ ਸਿੰਘ ਭੁੱਚਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਮੋਬਾਈਲ ਬਰਾਮਦ ਅਗਲੀ ਖ਼ਬਰ ਥਰਮਲ ਪਲਾਂਟਾਂ ਦੇ ਠੇਕਾ ਮੁਲਾਜ਼ਮਾਂ ਦੀ ਆਵਾਜ਼ ਨੂੰ ਅਕਾਲੀ ਦਲ ਨੇ ਦਿੱਤਾ ਸਮਰਥਨ, ਸਰਕਾਰ ’ਤੇ ਸਾਧਿਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।