03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਕਿਸਾਨ ਦਾ ਮੋਟਰਸਾਈਕਲ ਚੋਰੀ

ਅਜੀਤ ਡੈਸਕ 18-06-2026
ਖਾਲੜਾ, 17 ਜੂਨ (ਜੱਜਪਾਲ ਸਿੰਘ ਜੱਜ) ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੀਨਾ ਬਿਦੀ ਚੰਦ ਵਿਖੇ ਇਕ ਕਿਸਾਨ ਦਾ ਮੋਟਰਸਾਈਕਲ ਚੋਰੀ ਹੋ ਜਾਣ ਦੀ ਖ਼ਬਰ ਹੈ। ਅਨਤਾਜ ਸਿੰਘ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਪਿੰਡ ਛੀਨਾ ਬਿਧੀ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਖੇਤ ਪਿੰਡ ਛੀਨਾ ਬਿਧੀ ਚੰਦ ਤੋਂ ਕਰੀਬ ਇਕ ਕਿਲੋਮੀਟਰ ਦੂਰ ਛੀਨਾ ਬਿਧੀ ਚੰਦ ਹਵੇਲੀਆਂ ਸੜਕ ‘ਤੇ ਪੈਂਦਾ ਹੈ ਅਤੇ ਬੀਤੇ ਕੱਲ੍ਹ ਜਦੋਂ ਉਹ ਸਵੇਰੇ ਕਰੀਬ 10:30 ਵਜੇ ਖੇਤ ਵਿਚ ਝੋਨਾ ਲਗਾ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਚਾਹ ਦੇਣ ਗਿਆ ਤਾਂ ਉਸਨੇ ਸੜਕ ਦੇ ਇਕ ਪਾਸੇ ਕਰਕੇ ਆਪਣਾ ਸਜ਼ੂਕੀ ਹਯਾਤੇ ਰੰਗ ਕਾਲਾ ਮੋਟਰਸਾਈਕਲ ਨੰਬਰ ਪੀ.ਬੀ. 46 -1623 ਖੜਾ ਕਰ ਦਿੱਤਾ ਅਤੇ ਜਦੋਂ ਉਹ ਕਰੀਬ ਇਕ ਕਿੱਲਾ ਦੂਰ ਝੋਨਾ ਲਗਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਚਾਹ ਫੜ੍ਹਾਉਣ ਗਿਆ ਤਾਂ ਪਿੱਛੋਂ ਪਿੰਡ ਛੀਨਾ ਬਿਧੀ ਚੰਦ ਵਲੋਂ ਐਚ.ਐਫ. ਡੀਲੈਕਸ ਮੋਟਰਸਾਈਕਲ ‘ਤੇ ਆਏ ਦੋ ਵਿਅਕਤੀ, ਜਿੰਨਾਂ ਨੇ ਆਪਣੇ ਮੂੰਹ ਪਰਨਿਆਂ ਨਾਲ ਬੰਨੇ ਹੋਏ ਸਨ ,ਉਸ ਦਾ ਮੋਟਰਸਾਈਕਲ ਭਜਾ ਕੇ ਲੈ ਗਏ। ਉਸ ਨੇ ਕਿਹਾ ਕਿ ਉਸ ਵਲੋਂ ਬੇਸ਼ੱਕ ਬਥੇਰਾ ਰੌਲਾ ਪਾਇਆ ਗਿਆ, ਪ੍ਰੰਤੂ ਉਕਤ ਵਿਅਕਤੀ ਕਾਬੂ ਵਿਚ ਨਹੀਂ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਚੋਰੀ ਸੰਬੰਧੀ ਵੱਖ ਵੱਖ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿਚ ਸਪੱਸ਼ਟ ਦਿਖ ਰਿਹਾ ਹੈ ਕਿ ਇਕ ਵਿਅਕਤੀ ਨੇ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਉਸ ਨੇ ਸ੍ਰੀ ਸਾਹਿਬ ਉਪਰ ਦੀ ਪਾਇਆ ਹੋਇਆ ਸੀ ਅਤੇ ਦੋਵਾਂ ਵਿਅਕਤੀਆਂ ਨੇ ਆਪਣੇ ਮੂੰਹ ਪਰਨੇ ਨਾਲ ਬੰਨੇ ਹੋਏ ਸਨ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਚੋਰਾਂ ਵਿਰੁੱਧ ਠੋਸ ਕਾਰਵਾਈ ਕਰਦਿਆਂ ਉਸ ਦਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਨੂੰ ਕੀਤਾ ਗਿ੍ਫ਼ਤਾਰ-ਐੱਸ. ਐੈੱਸ. ਪੀ. ਲਾਂਬਾ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਮੋਬਾਈਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।