29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਦੰਗਾ ਪੀੜਤ ਪਰਿਵਾਰ ’ਤੇ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ ਦੇ ਦੋਸ਼, ਪੁਲਿਸ ਐੱਮ.ਐੱਲ.ਆਰ ਦੀ ਉਡੀਕ ’ਚ

ਅਜੀਤ ਡੈਸਕ 25-06-2026
ਖਡੂਰ ਸਾਹਿਬ, 24 ਜੂਨ (ਰਸ਼ਪਾਲ ਸਿੰਘ ਕੁਲਾਰ)- ਪੁਲਿਸ ਚੌਂਕੀ ਖਡੂਰ ਸਾਹਿਬ ਅਧੀਨ ਆਉਦੇ ਪਿੰਡ ਕੱਲਾ ਦੇ ਵਸਨੀਕ ਦੰਗਾ ਪੀੜਤ ਕਰਤਾਰ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਧਲਵਿੰਦਰ ਸਿੰਘ ਪੁੱਤਰ ਚਰਨ ਸਿੰਘ, ਬੂਟਾ ਸਿੰਘ ਪੁੱਤਰ ਮੰਗਲ ਸਿੰਘ, ਗੌਰੀ, ਆਸੂ, ਕਾਲੂ ਸੋਮਾ ਸਿੰਘ, ਜਸਕਰਨ ਸਿੰਘ, ਚਰਨ ਸਿੰਘ ਆਦਿ ਨੇ ਸਾਡੇ ਉਪਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ ਤੇ ਬਲਵਿੰਦਰ ਕੌਰ ਪਤਨੀ ਕਰਤਾਰ ਸਿੰਘ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਡੇ ਗੰਭੀਰ ਸੱਟਾਂ ਮਾਰ ਦਿੱਤੀਆਂ ਹਨ ਅਤੇ ਇਲਾਜ ਲਈ ਅਸੀਂ ਹਸਪਤਾਲ ਵਿਚ ਭਰਤੀ ਹੋਏ ਹਾਂ, ਜਿਸ ਸਬੰਧੀ ਅਸੀਂ ਪੁਲਿਸ ਚੌਂਕੀ ਖਡੂਰ ਸਾਹਿਬ ਵਿਖੇ ਲਿਖਤੀ ਦਰਖਾਸਤ ਦਿੱਤੀ ਹੈ। ਇਸ ਮੌਕੇ ਦੂਜੀ ਧਿਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਵੀ ਸੱਟ ਨਹੀਂ ਮਾਰੀ ਸਗੋਂ ਉਕਤ ਵਿਅਕਤੀ ਆਪਣੀਆਂ ਔਰਤਾਂ ਸਮੇਤ ਸਾਡੇ ਗਲ ਪੈ ਗਏ ਅਤੇ ਸਾਡੇ ਗੰਭੀਰ ਸੱਟਾਂ ਮਾਰ ਦਿੱਤੀਆਂ ਹਨ ਅਤੇ ਅਸੀਂ ਇਲਾਜ ਲਈ ਹਸਪਤਾਲ ਵਿਚ ਦਾਖਲ ਹਾਂ। ਇਸ ਸੰਬੰਧੀ ਪੁਲਿਸ ਚੌਂਕੀ ਖਡੂਰ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਹਸਪਤਾਲ ਵਿਚ ਦਾਖਲ ਹਨ ਅਤੇ ਐੱਮ. ਐੱਲ. ਆਰ. ਦੀ ਉਡੀਕ ਕੀਤੀ ਜਾ ਰਹੀ ਹੈ, ਪੜਤਾਲ ਕਰਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗ੍ਰਿਫ਼ਤਾਰ— ਐੱਸ. ਐੱਸ. ਪੀ. ਲਾਂਬਾ ਅਗਲੀ ਖ਼ਬਰ ਵੈਸਟਰਨ ਆਸਟ੍ਰੇਲੀਆ ’ਚ ਪਰਥ ਪਹੁੰਚਣ ’ਤੇ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।