07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਖੁਦਕੁਸ਼ੀ ਮਾਮਲੇ ’ਚ ਪੁਲਿਸ ਵਲੋਂ ਮਾਮਲਾ ਦਰਜ

ਅਜੀਤ ਡੈਸਕ 27-06-2026
ਤਰਨ ਤਾਰਨ, 26 ਜੂਨ (ਹਰਿੰਦਰ ਸਿੰਘ)—ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਮਿ੍ਤਕ ਦੀ ਪਤਨੀ ਸਮੇਤ ਤਿੰਨ ਹੋਰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਦਲਜੀਤ ਕੌਰ ਪਤਨੀ ਨਰਿੰਦਰਪਾਲ ਸਿੰਘ ਵਾਸੀ ਗਲੀ ਗਗੜਿਆਂ ਵਾਲੀ ਮੁਹੱਲਾ ਭਾਗ ਸ਼ਾਹ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਲੜਕੇ ਤਰਨਦੀਪ ਸਿੰਘ ਦੀ ਸ਼ਾਦੀ ਸੁਧੀਰ ਕੌਰ ਨਾਲ 29 ਜਨਵਰੀ 2020 ਨੂੰ ਹੋਈ ਸੀ। ਉਹ ਆਪਣੇ ਦੂਸਰੇ ਬੇਟੇ ਹਰਦੀਪ ਸਿੰਘ ਨਾਲ ਅਸਟ੍ਰੇਲੀਆ ਵਿਚ ਰਹਿੰਦੇ ਸੀ। ਉਸਦੇ ਲੜਕੇ ਤਰਨਦੀਪ ਸਿੰਘ ਦੀ ਖੁਦਕੁਸ਼ੀ ਕਰਨ ਕਾਰਨ 26 ਅਗਸਤ 2024 ਨੂੰ ਮੌਤ ਹੋ ਗਈ ਸੀ ਤਾਂ ਉਹ ਆਸਟ੍ਰੇਲੀਆ ਤੋਂ ਵਾਪਸ ਆ ਗਏ। ਉਸਦੇ ਲੜਕੇ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਦੇ ਪੇਕਿਆਂ ਦੇ ਕਹਿਣ ’ਤੇ ਉਨ੍ਹਾਂ ਸੁਧੀਰ ਕੌਰ ਨੂੰ ਦੂਸਰੇ ਲੜਕੇ ਹਰਦੀਪ ਸਿੰਘ ਦੇ ਘਰ ਬਿਠਾ ਦਿੱਤਾ ਤੇ ਕੁਝ ਸਮਾਂ ਬਾਅਦ ਉਨ੍ਹਾਂ ਦੀ ਨੂੰਹ ਤੰਗ ਪਰੇਸ਼ਾਨ ਕਰਨ ਲੱਗ ਗਈ ਤੇ ਕਹਿਣ ਲੱਗੀ ਕਿ ਉਸ ਨੇ ਇਹ ਵਿਆਹ ਬਾਹਰ ਜਾਣ ਲਈ ਕਰਵਾਇਆ ਹੈ ਅਤੇ ਉਸਦਾ ਲੜਕਾ ਹਰਦੀਪ ਸਿੰਘ ਵਾਪਸ ਅਸਟ੍ਰੇਲੀਆ ਚਲਾ ਗਿਆ। ਉਹ ਅਤੇ ਉਸਦਾ ਪਤੀ ਵੀ ਨਵੰਬਰ 2025 ਵਿਚ ਆਪਣੇ ਲੜਕੇ ਕੋਲ ਅਸਟ੍ਰੇਲੀਆ ਚਲੇ ਗਏ ਤਾਂ ਜਦੋਂ ਉਹ 5 ਮਾਰਚ 2026 ਨੂੰ ਉਹ ਵਾਪਸ ਆਏ ਤੇ ਉਨ੍ਹਾਂ ਦੇ ਘਰ ਵਿਚੋ ਇਕ ਪੁਰਾਣਾ ਫ਼ੋਨ ਮਿਲਿਆ। ਜਦੋੋਂ ਉਸਨੂੰ ਖੋਲ ਕੇ ਵੇਖਿਆ ਤਾਂ ਉਸ ਵਿਚ ਉਨ੍ਹਾਂ ਦੇ ਲੜਕੇ ਤਰਨਦੀਪ ਸਿੰਘ ਨੇ ਆਪਣੀ ਖੁਦਕੁਸ਼ੀ ਕਰਨ ਦੇ ਬਿਆਨ ਦੀ ਵੀਡਿੳ ਬਣਾਈ ਹੋਈ ਸੀ ਤੇ ਉਹ ਕਹਿ ਰਿਹਾ ਸੀ ਕਿ ਉਹ ਸੁਧੀਰ ਕੌਰ ਅਤੇ ਉਸਦੇ ਪਰਿਵਾਰ ਵਲੋਂ ਤੰਗ ਪਰੇਸ਼ਾਨ ਕਰਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸਦੀ ਪਤਨੀ ਸੁਧੀਰ ਕੌਰ ਦੇ ਵਿਆਹ ਤੋੋਂ ਪਹਿਲਾ ਗੈਰ ਆਦਮੀ ਨਾਲ ਸਬੰਧ ਸੀ. ਜੋ ਹੁਣ ਵੀ ਚਾਲੂ ਰੱਖੇ ਹੋਏ ਹਨ ਅਤੇ ਉਸਦੇ ਪਰਿਵਾਰ ਵਲੋਂ ਤੰਗ ਪਰੇਸ਼ਾਨ ਅਤੇ ਟਾਰਚਰ ਕਰਨ ਕਰਕੇ ਉਸਨੇ ਖੁਦਕੁਸ਼ੀ ਕੀਤੀ। ਜਾਂਚ ਅਧਿਕਾਰੀ ਏ.ਐੱਸ.ਆਈ.ਨਿਰਮਲ ਸਿੰਘ ਨੇ ਦੱਸਿਆ ਕਿ ਸੁਧੀਰ ਕੌਰ ਪੁੱਤਰੀ ਬਗਵਾਨ ਸਿੰਘ, ਹਰੀਪਿ੍ਰਆ ਪਤਨੀ ਭਗਵਾਨ ਸਿੰਘ, ਹਰਦਿਆਲ ਸਿੰਘ ਪੁੱਤਰ ਲਛਮਣ ਸਿੰਘ, ਬਲਜੀਤ ਸਿੰਘ ਨੰਬਰਦਾਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬਾਬਾ ਸੇਵਾ ਸਿੰਘ ਤੱਕ ਪਹੁੰਚੀ ਚੋਣ ਕਮਿਸ਼ਨ ਦੀ ਵਿਸ਼ੇਸ਼ ਸੁਧਾਈ ਮੁਹਿੰਮ ਅਗਲੀ ਖ਼ਬਰ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ‘ਆਪ’ ਦੀ ਵਰਕਰ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।