07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਪੰਚਾਇਤ ਖੇਮਕਰਨ ’ਚ ਬੀ. ਐੱਲ. ਓਜ਼. ਦੀ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਹੋਈ

ਅਜੀਤ ਡੈਸਕ 27-06-2026
ਖੇਮਕਰਨ, 26 ਜੂਨ (ਰਾਕੇਸ਼ ਕੁਮਾਰ ਬਿੱਲਾ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ ਦੀਆਂ ਹਦਾਇਤਾਂ ’ਤੇ ਵੋਟਰ ਸੂਚੀਆਂ ਦੀ ਹੋ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਸੰਬੰਧੀ ਨਗਰ ਪੰਚਾਇਤ ਖੇਮਕਰਨ ਦੇ ਦਫ਼ਤਰ ’ਚ ਸ਼ਹਿਰ ਦੇ ਕੁੱਲ 10 ਬੂਥਾਂ ’ਤੇ ਨਿਯੁਕਤ ਬੀ.ਐਲ.ਓਜ਼ ਦੀ ਵੱਖ ਵੱਖ ਰਾਜਸੀ ਪਾਰਟੀਆਂ ਦੇ ਸਥਾਨਕ ਆਗੂਆਂ ਨਾਲ ਮੀਟਿੰਗ ਹੋਈ, ਜਿਸ ’ਚ ਵੋਟਰ ਸੁਧਾਈ ਦੀ ਸਾਰੀ ਪ੍ਰਕਿਰਿਆ ਸਾਂਝੀ ਕੀਤੀ ਗਈ, ਜਿਸ ’ਚ ਦੱਸਿਆ ਗਿਆ ਕਿ ਅਗਲੇ ਦਿਨਾਂ ’ਚ ਬੀ.ਐਲ.ਓਜ਼ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਜਾਂਚ ਕਰਨਗੇ । ਵੋਟਰਾਂ ਦੇ ਮੌਕੇ ’ਤੇ ਫਾਰਮ ਭਰੇ ਜਾਣਗੇ, ਤਾਂ ਜੋ ਕਿਸੇ ਯੋਗ ਵੋਟਰ ਦੀ ਵੋਟ ਬਣਨ ਤੋਂ ਨਾ ਰਹਿ ਜਾਵੇ। ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਫਾਰਮ ਬਾਰੇ ’ਤੇ ਨਾਲ ਲੱਗਣ ਵਾਲੇ ਜ਼ਰੂਰੀ ਦਸਤਾਵੇਜ਼ਾਂ ਬਾਰੇ ਵੀ ਦੱਸਿਆ ਗਿਆ, ਤਾਂ ਜੋ ਵੋਟਰ ਅਪਣੇ ਸਬੂਤ ਅਗਾਊ ਤਿਆਰ ਰੱਖ ਸੱਕਣ। ਇਸ ਮੀਟਿੰਗ ’ਚ ਨਗਰ ਪੰਚਾਇਤ ਖੇਮਕਰਨ ਦੀ ਪ੍ਰਧਾਨ ਬੀਬੀ ਪ੍ਰਕਾਸ਼ ਕੌਰ ਦੇ ਪਤੀ ਕੁਲਤਾਰ ਸਿੰਘ ਖੇੜਾ, ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਸੰਧੂ, ਚੇਅਰਮੈਨ ਕੁਲਦੀਪ ਸਿੰਘ ਵਿਰਕ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਕੌਂਸਲਰ ਮਨਜੀਤ ਸਿੰਘ, ਬੋਹੜ ਸਿੰਘ, ਨਿਰਮਲ ਸਿੰਘ ਬੱਲ, ਸ਼ੇਰ ਸਿੰਘ ਤੇ ਬੋਹੜ ਸਿੰਘ ਡਰਾਈਵਰ, ਸਾਬਕਾ ਕੌਂਸਲਰ ਪ੍ਰਗਟ ਸਿੰਘ ਪੱਤੂ, ਰਣਜੀਤ ਸਿੰਘ ਮਿਸਤਰੀ, ਪ੍ਰਦੀਪ ਕੁਮਾਰ ਪੁਰੀ, ਵਹਿਗੁਰੂ ਸਿੰਘ ਤੇ ਸਾਰੇ ਬੂਥਾਂ ਦੇ ਬੀ.ਐਲ.ਓਜ਼ ਹਾਜ਼ਰ ਸਨ।
ਪਿਛਲੀ ਖ਼ਬਰ ਵਿਆਹੁਤਾ ਔਰਤ ਵਲੋਂ ਘਰੇਲੂ ਪ੍ਰੇਸ਼ਾਨੀ ਕਾਰਨ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖੁਦਕੁਸ਼ੀ ਅਗਲੀ ਖ਼ਬਰ ਖੇਮਕਰਨ ਦੇ ਸਰਹੱਦੀ ਇਲਾਕਿਆਂ ’ਚ ਕੀਤੀ ਗਣਨਾ ਫਾਰਮਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।