05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਔਰਤਾਂ ਸਾਰਾ ਦਿਨ ਹੱਥਾਂ ਵਿਚ ਮੋਬਾਈਲ ਫੜ ਕੇ ‘ਟੂੰ-ਟੂੰ’ ਦੀ ਆਵਾਜ਼ ਨੂੰ ਤਰਸਦੀਆਂ ਰਹੀਆਂ

ਅਜੀਤ ਡੈਸਕ 02-07-2026
ਝਬਾਲ, 1 ਜੁਲਾਈ (ਸੁਖਦੇਵ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਪਹਿਲੀ ਜੁਲਾਈ ਨੂੰ ਔਰਤਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਆਉਣ ਅਤੇ ਦੁਪਹਿਰ ਤੋਂ ਬਾਅਦ ਔਰਤਾਂ ਦੇ ਫੋਨ ’ਤੇ ਸਤਿਕਾਰ ਭੱਤੇ ਦੀ ਰਾਸ਼ੀ ਖ਼ਾਤੇ ਵਿਚ ਆਉਣ ਦੇ ਸੁਨੇਹੇ ਨੂੰ ਦੇਖਣ ਲਈ ਔਰਤਾਂ ਹੱਥਾਂ ਵਿਚ ਮੋਬਾਇਲ ਫੋਨ ਫ਼ੜ ਕੇ ਬੇਸਬਰੀ ਨਾਲ ਉਡੀਕ ਕਰਦੀਆਂ ਰਹੀਆਂ। ਪਰ ਸਾਰਾ ਦਿਨ ਨਾ ਤਾਂ ਕੋਈ ਉਨ੍ਹਾਂ ਦੇ ਫ਼ੋਨ ’ਤੇ ਕੋਈ ਸੁਨੇਹਾ ਆਇਆਾ ਤੇ ਨਾ ਹੀ ‘ਟੂੰ-ਟੂੰ’ ਦੀ ਆਵਾਜ਼ ਸੁਣਾਈਂ ਦਿੱਤੀ। ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਸਖੀਆਂ ਵਲੋਂ ਭਰੇ ਗਏ ਫਾਰਮਾਂ ਨੂੰ ਹਾਲੇ ਤੱਕ ਆਨਲਾਈਨ ਹੀ ਨਹੀਂ ਕੀਤਾ ਗਿਆ। ਇਸ ਮੌਕੇ ਪਿੰਡ ਗੰਡੀਵਿੰਡ ਵਿਖੇ ਹੱਥਾਂ ਵਿਚ ਮੋਬਾਈਲ ਫੋਨ ਫ਼ੜ ਕੇ ਖੜੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਖ਼ੇਤਰ ਦੀ ਸਖੀ ਵਲੋਂ ਜ਼ਿਆਦਾਤਰ ਔਰਤਾਂ ਦੇ ਫਾਰਮ ਹੀ ਨਹੀਂ ਭਰੇ ਗਏ ਅਤੇ ਜਿਨਾਂ ਦੇ ਫ਼ਾਰਮ ਭਰੇ ਵੀ ਗਏ ਹਨ। ਉਨ੍ਹਾਂ ਨੂੰ ਅਜੇ ਤੱਕ ਆਨਲਾਈਨ ਹੀ ਨਹੀਂ ਕੀਤਾ ਗਿਆ। ਇਸ ਸੰਬੰਧੀ ਜਦੋਂ ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡਾਂ ਵਿਚ ਭਰੇ ਜਾ ਰਹੇ ਫਾਰਮਾਂ ਬਾਰੇ ਸੰਬੰਧਿਤ ਸੀ.ਡੀ.ਪੀ.ਓ. ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਬਾਹਰ ਹਾਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਗੰਡੀਵਿੰਡ ਪਿੰਡ ਦੀ ਸਖੀ ਛੁੱਟੀ ’ਤੇ ਹੋਣ ਕਰਕੇ ਫਾਰਮ ਆਨਲਾਈਨ ਨਹੀਂ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਹੜਤਾਲ ਦੌਰਾਨ ਡੀ.ਸੀ. ਦਫ਼ਤਰ ਅੱਗੇ ਰੋਸ ਰੈਲੀ ਅਗਲੀ ਖ਼ਬਰ ਮਮਤਾ ਨਿਕੇਤਨ ਸਕੂਲ ਦੇ ਵਿਦਿਆਰਥੀਆਂ ਨੇ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।