04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਰਕਾਰ ਵਲੋਂ ਸੂਬੇ ਨੂੰ ਬਿਜਲੀ ਸਰਪਲੱਸ ਕਰਨ ਦੇ ਦਾਅਵਿਆਂ ਦੀ ਨਿਕਲੀ ਫੂਕ ਪਿੰਡਾਂ ’ਚ ਲੱਗ ਰਹੇ ਬਿਜਲੀ ਦੇ ਲੰਮੇ ਕੱਟ-ਰਣੀਕੇ

ਅਜੀਤ ਡੈਸਕ 02-07-2026
ਜੇਠੂਵਾਲ, 1 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸੂਬੇ ‘ਚ ਝੋਨੇ ਦੀ ਲੁਆਈ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ ਪਰ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਕਾਰਨ ਕਿਸਾਨ ਝੋਨੇ ਦੀ ਬਿਜਾਈ ਤੋਂ ਹੋ ਰਹੇ ਵਾਂਝੇ ਪਰ ਸਰਕਾਰ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਅੱਠ ਘੰਟੇ ਬਿਜਲੀ ਦੇਣ ਦੀ ਬਜਾਏ ਕੁੰਭਕਰਨ ਦੀ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਬਿਜਲੀ ਕੱਟਾਂ ਖਿਲਾਫ਼ ਕਿਸਾਨਾਂ ਵਲੋਂ ਪੰਜਾਬ ਭਰ ‘ਚ, ਕੀਤੇ ਜਾ ਰਹੇ ਰੋਸ-ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ‘ਅੱਠ ਘੰਟੇ ਕਿਸਾਨਾਂ ਨੂੰ ਬਿਜਲੀ’ ਦੇਣ ਤੇ ‘ਬਿਜਲੀ ਸਰਪਲੱਸ ਪੰਜਾਬ’ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਰਣੀਕੇ ਨੇ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਕਿਸਾਨ ਝੋਨੇ ਦੀ ਬਿਜਾਈ ਤੇ ਪਾਲਣ ਵਾਸਤੇ ਮਹਿੰਗਾ ਡੀਜ਼ਲ ਫੂਕ ਰਹੇ ਤੇ ਜਨਰੇਟਰ ਚਲਾਉਣ ਲਈ ਮਜਬੂਰ ਹਨ, ਜਿਸ ਨਾਲ ਖੇਤੀ ਦੀ ਲਾਗਤ ‘ਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰਾਤਾਂ ਦੇ ਜਾਗਰਣ ਤੋਂ ਮੁਕਤੀ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਮੌਜੂਦਾ ਹਾਲਾਤਾਂ ਵਿਚ ਨਾ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਤੇ ਨਾ ਹੀ ਰਾਤ ਨੂੰ ਅਤੇ 24 ਘੰਟੇ ਵਾਲੇ ਪਿੰਡਾਂ ਨੂੰ ਵੀ ਲੰਮੇ ਕੱਟ ਬਿਜਲੀ ਦੇ ਲੱਗ ਰਹੇ ਅਤੇ ਕਿਸਾਨਾਂ ਨੂੰ ਟਿਊਬਵੈੱਲਾਂ ਵਾਸਤੇ ਅੱਠ ਘੰਟੇ ਬਿਜਲੀ ਸਪਲਾਈ ਮਿਲਣ ਦੀ ਬਜਾਏ 3 ਤੋਂ 4 ਘੰਟੇ ਬਿਜਲੀ ਸਪਲਾਈ ਮਿਲਣ ਨਾਲ ਕਿਸਾਨਾਂ ਸਮੇਤ ਆਮ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਜਿਸ ਲਈ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ । ਇਸ ਮੌਕੇ ਧਰਮ ਬੀਰ ਸਿੰਘ ਸੋਹੀ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਗੱਜਣ ਸਿੰਘ ਔਲਖ, ਸਰਨਬੀਰ ਸਿੰਘ ਸੋਹੀ, ਭਾਈਸਮਸ਼ੇਰ ਸਿੰਘ ਜੇਠੂਵਾਲ, ਕਰਮ ਸਿੰਘ ਗਿੱਲ, ਸਲਵਿੰਦਰ ਸਿੰਘ ਸੋਖਲ, ਜਥੇਦਾਰ ਬਲਵਿੰਦਰ ਸਿੰਘ ਜੇਠੂਵਾਲ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਆਨੰਦ ਕਾਲਜ ਜੇਠੂਵਾਲ ’ਚ ਐਜੂਕੇਸ਼ਨ ਤੇ ਨਰਸਿੰਗ ਦੇ ਸੈਸ਼ਨ 2026-2027 ਲਈ ਵੱਖ-ਵੱਖ ਕੋਰਸਾਂ ਵਿਚ ਦਾਖ਼ਲਾ ਲੈਣ ਵਾਲੀਆਂ ਵਿ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਹੜ੍ਹਾਂ ਦੌਰਾਨ ਨੁਕਸਾਨੇ ਫੱਤੇਵਾਲ ਦੇ ਗੁਰਦੁਆਰਾ ਸਾਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।