29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭਾਰਤ-ਅਮਰੀਕਾ ਟਰੇਡ ਸਮਝੌਤੇ ਵਿਰੁੱਧ ਐਕਸ਼ਨ 22 ਨੂੰ-ਐਸ.ਕੇ.ਐਮ.

ਅਜੀਤ ਡੈਸਕ 03-07-2026
ਤਰਨ ਤਾਰਨ, 2 ਜੁਲਾਈ (ਪਰਮਜੀਤ ਜੋਸ਼ੀ)-ਸੇਰੋਂ ਖੰਡ ਮਿੱਲ ਮੋਰਚੇ ਦੇ 43ਵੇਂ ਦਿਨ ਐਸ.ਕੇ.ਐਮ. ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਕੇਂਦਰ ਦੀ ਬੀ.ਜੇ.ਪੀ. ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਅਧੀਨ ਟਰੇਡ ਸਮਝੌਤਾ ਕੀਤਾ ਗਿਆ ਤਾਂ 22 ਜੁਲਾਈ ਨੂੰ ਬੀ.ਜੇ.ਪੀ. ਲੀਡਰਸ਼ਿਪ ਦੇ ਘਰਾਂ ਅੱਗੇ ਪ੍ਰਦਰਸ਼ਨ ’ਤੇ ਟੋਲ ਪਲਾਜੇ ਫਰੀ ਕੀਤੇ ਜਾਣਗੇ । ਮੋਰਚੇ ’ਤੇ ਇਕੱਠੇ ਹੋਏ ਕਿਸਾਨ ਆਗੂਆਂ ਤਰਸੇਮ ਸਿੰਘ ਲੁਹਾਰ, ਗੁਰਸਾਹਿਬ ਸਿੰਘ ਡੱਲ, ਜੱਸਾ ਸਿੰਘ ਕੱਦਗਿੱਲ, ਨਛੱਤਰ ਸਿੰਘ ਪੰਨੂੰ, ਗੁਰਦਿਆਲ ਸਿੰਘ ਵਰਨਾਲਾ, ਸਤਬੀਰ ਸਿੰਘ, ਹਰਭਜਨ ਸਿੰਘ ਚੂਸਲੇਵੜ ਨੇ ਦੱਸਿਆ ਕਿ ਭਾਰਤ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਹੇਠ ਲਗਾਤਾਰ ਲੋਕ ਮਾਰੂ ਫੈਸਲੇ ਕਰ ਰਹੀ ਹੈ। ਅਮਰੀਕਾ ਦੇ ਡਰ ਥੱਲੇ ਕੌਮਾਂਤਰੀ ਮਾਰਕੀਟ ਵਿਚੋਂ ਸਸਤਾ ਤੇਲ ਛੱਡ ਕੇ ਮਹਿੰਗਾ ਤੇਲ ਖਰੀਦ ਰਹੀ ਹੈ। ਹੁਣ ਅਮਰੀਕਾ ਵਲੋਂ ਦਬਾਅ ਹੈ ਕਿ ਮੁਫ਼ਤ ਟਰੇਡ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ। ਅਮਰੀਕਾ ਇਹ ਐਲਾਨ ਕਰ ਰਿਹਾ ਹੈ ਕਿ ਇਸ ਸਮਝੌਤੇ ਲਈ ਭਾਰਤ ਸਹਿਮਤ ਹੈ ਅਤੇ ਜਲਦੀ ਸਮਝੌਤਾ ਨੇਪਰੇ ਚਾੜ੍ਹਿਆ ਜਾਵੇਗਾ, ਜਦੋਂ ਕਿ ਭਾਰਤ ਸਰਕਾਰ ਚੁੱਪ ਹੈ। ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਸੱਦਾ ਦਿੱਤਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਇਹ ਫੈਸਲਾ ਲੈਂਦੀ ਹੈ ਤਾਂ 22 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਦੇ ਬੀ.ਜੇ.ਪੀ. ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦਿਨ ਰੋਸ ਵਜੋਂ ਟੋਲ ਪਲਾਜ਼ਾ ਮੁਫ਼ਤ ਕੀਤੇ ਜਾਣਗੇ। ਯਾਦ ਰਹੇ ਕਿ ਜੇਕਰ ਇਹ ਸਮਝੌਤਾ ਨੇਪਰੇ ਚੜ੍ਹ ਗਿਆ ਤਾਂ ਭਾਰਤ ਦੇ ਛੋਟੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਸਮੇਤ ਹੋਰ ਛੋਟੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਅੜੀਅਲ ਰਵੱਈਆ ਛੱਡ ਕੇ ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਦਾ ਵਾਅਦਾ ਪੂਰਾ ਕਰਨ ਲਈ ਐਲਾਨ ਕਰੇ, ਤਾਂ ਕਿ ਇਸ ਜ਼ਿਲ੍ਹੇ ਦੇ ਕਿਸਾਨਾਂ-ਮਜ਼ਦੂਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਰੁਜ਼ਗਾਰ ਦਾ ਮੌਕਾ ਪ੍ਰਾਪਤ ਹੋ ਸਕੇ। ਇਸ ਮੌਕੇ ਅਮਰੀਕ ਸਿੰਘ ਸੇਰੋਂ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਝੀਤਾ, ਗੁਰਚਰਨ ਸਿੰਘ ਸਭਰਾ, ਸੁਖਬਾਜ ਸਿੰਘ ਸਿੱਧੂ, ਦਵਿੰਦਰ ਸੋਹਲ, ਪੰਜਾਬ ਸਿੰਘ ਕਸੇਲ, ਬਲਜਿੰਦਰ ਸਿੰਘ ਡੱਲ, ਕੁਲਵਿੰਦਰ ਸਿੰਘ ਅਹਿਮਦਪੁਰ, ਕੁਲਦੀਪ ਸਿੰਘ ਢੋਟਾ, ਗੁਰਲਾਲ ਸਿੰਘ ਕੋਟਲੀ, ਪ੍ਰਗਟ ਸਿੰਘ ਕੁਹਾੜਕਾ, ਸੁਖਦੇਵ ਸਿੰਘ ਤੁੜ, ਮੇਘ ਸਿੰਘ, ਰਾਣਾ ਬੰਡਾਲਾ, ਹਰਭਾਗ ਸਿੰਘ, ਹਰਬਿੰਦਰ ਸਿੰਘ ਕਸੇਲ, ਦਿਲਬਾਗ ਸਿੰਘ ਬੱਬੂ ਸਮੇਤ ਕਈ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ 7 ਵਿਅਕਤੀ ਗ੍ਰਿਫ਼ਤਾਰ—ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਵਾਰਡ ਨੰਬਰ 8 ਦੀਆਂ ਨਾਲੀਆਂ ਅਤੇ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਅੱਗੇ ਇਕੱਠਾ ਹੋਇਆ ਗੰਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।