11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਚੋਰਾਂ ਨੇ ਰਾਤ ਸਮੇਂ ਘਰ ’ਚੋਂ ਨਕਦੀ ਅਤੇ ਗਹਿਣੇ ਕੀਤੇ ਚੋਰੀ

ਅਜੀਤ ਡੈਸਕ 08-07-2026
ਤਰਨ ਤਾਰਨ, 7 ਜੁਲਾਈ (ਹਰਿੰਦਰ ਸਿੰਘ)—ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਚੋਰਾਂ ਵਲੋਂ ਰਾਤ ਸਮੇਂ ਇਕ ਘਰ ਵਿਚ ਦਾਖਲ ਹੋ ਕੇ ਨਕਦੀ ਅਤੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਰਜਵੰਤ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਗੁਲਾਲੀਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 2 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਸੀਂ ਘਰ ਵਿਚ ਸੁੱਤੇ ਹੋਏ ਸੀ ਅਤੇ ਜਦੋਂ ਅਗਲੀ ਸਵੇਰੇ ਉਠ ਕੇ ਦੇਖਿਆ ਕਿ ਸਾਡੇ ਕਮਰੇ ਦੇ ਨਾਲ ਲੱਗਦੇ ਸਟੋਰ ਵਿਚ ਰੱਖੀ ਹੋਈ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਸਾਮਾਨ ਅਤੇ ਕੱਪੜੇ ਖਿਲਰੇ ਹੋਏ ਸਨ। ਅਸੀਂ ਸਮਝ ਗਏ ਕਿ ਸਾਡੇ ਘਰ ਰਾਤ ਚੋਰੀ ਹੋ ਚੁੱਕੀ ਹੈ ਜੋ ਕਿ ਸਾਡਾ ਸਟੋਰ ਵਾਲਾ ਕਮਰੇ ਕੰਧ ਸੜਕ ਵਾਲੇ ਪਾਸੇ ਹੈ, ਜਿਸ ਵਿਚ ਰੌਸ਼ਨਦਾਨ ਵੀ ਹੈ, ਰੋਸ਼ਨਦਾਨ ਦੀ ਕੁੰਡੀ ਪੱਟ ਕੇ ਕੁੰਡੀ ਟੁੱਟੀ ਹੋਈ ਸੀ। ਸ਼ਾਇਦ ਇਸ ਰਾਹੀਂ ਦਾਖਲ ਹੋ ਕੇ ਚੋਰਾਂ ਨੇ ਸਾਡੇ ਘਰੋਂ ਗਹਿਣਾ ਚੋਰੀ ਕਰ ਲਿਆ ਜਿਸ ਵਿਚ ਚਾਰ ਛਾਪਾਂ, ਇਕ ਚੂੜੀ, ਇਕ ਕਾਟੇੰ ਦਾ ਜੋੜਾ ਅਤੇ 15 ਹਜ਼ਾਰ ਰੁਪਏ ਕੈਸ਼ ਸਨ ਅਤੇ ਅਲਮਾਰੀ ਵਿਚ ਰੱਖੀ ਹੋਈ ਛੋਟੀ ਗੋਲਕ ਵਿਚ ਇਕ ਹਜ਼ਾਰ ਰੁਪਏ ਵੀ ਸਨ ਜੋ ਕਿ ਸਭ ਚੋਰੀ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਕੰਵਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਝਗ਼ੜੇ ਦੌਰਾਨ ਚੱਲੀ ਗੋਲੀ ਨਾਲ ਇਕ ਵਿਅਕਤੀ ਜ਼ਖ਼ਮੀ, 5 ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਂਡੇ ਵੇਚਣ ਵਾਲੇ ਵਿਅਕਤੀ ਦਾ ਮੋਟਰਸਾਈਕਲ ਭਜਾ ਕੇ ਵਿਅਕਤੀ ਹੋਏ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।