07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਿੰਡ ਮਰਗਿੰਦਪੁਰਾ ਦੇ ਵਿਅਕਤੀ ਨੇ ਪੰਚਾਇਤ ਤੇ ਲਗਾਏ ਗਲਤ ਪਾਈਪ ਲਾਈਨ ਪਾਉਣ ਦੇ ਦੋਸ਼

ਅਜੀਤ ਡੈਸਕ 17-07-2026
ਭਿੱਖੀਵਿੰਡ, 16 ਜੁਲਾਈ (ਬੌਬੀ)-ਪਿੰਡ ਮਰਗਿੰਦਪੁਰਾ ਦੇ ਇਕ ਵਿਅਕਤੀ ਮਲੂਕ ਸਿੰਘ ਨੇ ਪਿੰਡ ਦੀ ਪੰਚਾਇਤ ਦੇ ਦੋਸ਼ ਲਗਾਏ ਹਨ ਕਿ ਪਿੰਡ ਦੀ ਪੰਚਾਇਤ ਵਲੋਂ ਗਲਤ ਤਰੀਕੇ ਨਾਲ ਪਾਈ ਗਈ ਪਾਈਪ ਲਾਈਨ ਕਾਰਨ ਉਸ ਦੇ ਮਕਾਨ ਦੀਆਂ ਕੰਧਾਂ ਡਿੱਗ ਪਈਆਂ ਤੇ ਨੀਂਹਾਂ ਬੈਠ ਗਈਆਂ ਹਨ। ਇਸ ਸੰਬੰਧੀ ਮਲੂਕ ਸਿੰਘ ਵਾਸੀ ਮਰਗਿੰਦਪੁਰਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਮੇਰੇ ਮਗਰ ਬਣੇ ਇਕ ਘਰ ਦਾ ਪਾਣੀ ਕੱਢਣ ਲਈ ਕਾਫੀ ਲੰਮੀ ਪਾਈਪ ਲਾਇਨ ਮੇਰੀ ਕੰਧ ਦੇ ਨਾਲ-ਨਾਲ ਓਪਨ ਵਿਚ ਹੀ ਪਾ ਦਿੱਤੀ ਗਈ ਹੈ, ਜਿਸ ਦਾ ਪਾਣੀ ਰਿਸਣ ਨਾਲ ਮੇਰੀਆਂ ਨੀਂਹਾਂ ਵਿਚ ਪੈ ਗਿਆ ਅਤੇ ਮੇਰੀਆਂ ਕੰਧਾਂ ਡਿੱਗ ਪਈਆਂ ਅਤੇ ਮਕਾਨ ਪਾੜ੍ਹ ਗਿਆ। ਇਸ ਸੰਬੰਧੀ ਮੈਂ ਪਿੰਡ ਦੀ ਪਿੰਡ ਦੇ ਸਰਪੰਚ ਨੂੰ ਕਈ ਵਾਰ ਦੱਸਿਆ, ਪਰ ਸਰਪੰਚ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮਲੂਕ ਸਿੰਘ ਦਾ ਕਹਿਣਾ ਸੀ ਕਿ ਜਦੋਂ ਮੇਰੀਆਂ ਕੰਧਾਂ ਬਿਲਕੁਲ ਸਹੀ ਸਨ, ਮੈਂ ਉਦੋਂ ਵੀ ਸਰਪੰਚ ਨੂੰ ਲਿਆ ਕੇ ਮੌਕਾ ਵਿਖਾਇਆ ਕਿ ਜੇ ਪਾਈਪਾਂ ਪਾਸੇ ਨਾ ਕੀਤੀਆਂ ਗਈਆਂ ਤਾਂ ਮੇਰੀਆਂ ਕੰਧਾਂ ਡਿੱਗ ਸਕਦੀਆਂ ਹਨ ਅਤੇ ਜਦੋਂ ਮੇਰੀਆਂ ਕੰਧਾਂ ਵਿਚ ਤਰੇੜ ਆਈ ਤਾਂ ਮੈਂ ਫਿਰ ਸਰਪੰਚ ਨੂੰ ਲਿਆ ਕੇ ਵਿਖਾਇਆ ਕਿ ਹੁਣ ਹੀ ਕੁਝ ਕਰ ਲਓ, ਮੇਰੀਆਂ ਕੰਧਾਂ ਬਚ ਜਾਣਗੀਆਂ, ਪਰ ਪਿੰਡ ਦੀ ਪੰਚਾਇਤ ਵਲੋਂ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਮੇਰੀਆਂ ਕੰਧਾਂ ਡਿੱਗ ਪਈਆਂ। ਇਸ ਸੰਬੰਧੀ ਮੈਂ ਵਾਰ-ਵਾਰ ਬੀ.ਡੀ.ਓ. ਦਫਤਰ ਭਿੱਖੀਵਿੰਡ ਜਾ ਰਿਹਾ ਹਾਂ, ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਮਲੂਕ ਸਿੰਘ ਨੇ ਮੰਗ ਕੀਤੀ ਕਿ ਮੈਂ ਇਕ ਗਰੀਬ ਵਿਅਕਤੀ ਹਾਂ ਤੇ ਬੜੀ ਮੁਸ਼ਕਿਲ ਨਾਲ ਆਪਣਾ ਘਰ ਬਣਾਇਆ ਸੀ, ਜੋ ਹੁਣ ਢਹਿ ਢੇਰੀ ਹੋਣ ਕਿਨਾਰੇ ਉਸਨੇ ਮੰਗ ਕੀਤੀ ਕਿ ਪੰਚਾਇਤ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਹੋਏ ਨੁਕਸਾਨ ਦੀ ਭਰਪਾਈ ਕਰਾਈ ਜਾਵੇ। ਇਸ ਸੰਬੰਧੀ ਪਿੰਡ ਦੇ ਮੌਜੂਦਾ ਸਰਪੰਚ ਅਵਤਾਰ ਸਿੰਘ ਨਾਲ ਫੋਨ ’ਤੇ ਗੱਲ ਕਰਨ ’ਤੇ ਅਵਤਾਰ ਸਿੰਘ ਨੇ ਕਿਹਾ ਕਿ ਇਕ ਘਰ ਦਾ ਪਾਣੀ ਕੱਢਣ ਵਾਸਤੇ ਕਾਫੀ ਲੰਮੀ ਪਾਈਪ ਲਾਈਨ ਪਾਉਣੀ ਪਈ, ਕਿਉਂਕਿ ਇਹ ਮਸਲਾ ਕਾਫੀ ਗੰਭੀਰ ਸੀ। ਇਕ ਘਰ ਦਾ ਪਾਣੀ ਦੂਜੀ ਪੱਤੀ ਵਾਲੇ ਆਪਣੀ ਪਾਈਪ ਲਾਈਨ ਵਿਚ ਨਹੀਂ ਪੈਣ ਦਿੰਦੇ ਸਨ, ਜਿਸ ਕਾਰਨ ਕਾਫੀ ਵੱਡਾ ਝਗੜਾ ਹੋ ਸਕਦਾ ਸੀ, ਜੋ ਮਸਲਾ ਪਿਛਲੀਆਂ ਪੰਚਾਇਤਾਂ ਤੋਂ ਵੀ ਲਮਕਦਾ ਆਇਆ ਅਤੇ ਅਸੀਂ ਇਹ ਮਸਲੇ ਨੂੰ ਹੱਲ ਕਰਨ ਲਈ ਕਾਫੀ ਪੈਸਾ ਖਰਚ ਕੀਤਾ ਤੇ ਕਾਫੀ ਲੰਮੀ ਪਾਈਪ ਲਾਈਨ ਓਪਨ ਵਿਚ ਪਾਈ, ਉਸ ਨੇ ਦੋਸ਼ ਲਗਾਇਆ ਕਿ ਮਲੂਕ ਸਿੰਘ ਬਿਲਕੁਲ ਝੂਠ ਬੋਲ ਰਿਹਾ ਹੈ। ਇਸ ਦਾ ਪਾਈਪ ਲਾਈਨ ਨਾਲ ਕੋਈ ਨੁਕਸਾਨ ਨਹੀਂ ਹੋਇਆ। ਮਲੂਕ ਸਿੰਘ ਨੇ ਫਿਰ ਮੰਗ ਕੀਤੀ ਕਿ ਮੇਰੇ ਘਰ ਦਾ ਮੌਕਾ ਵੇਖ ਕੇ ਮੈਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ ਤੇ ਪੰਚਾਇਤ ਦੇ ਖਿਲਾਫ਼ ਅਤੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਮੈਲਬੌਰਨ ਵਿਚ ਫੈਡਰਲ ਮੈਂਬਰ ਆਫ ਗਾਰਟਨ ਐਲਿਸ ਜਾਰਡਨ ਬੇਅਰਡ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਅਗਲੀ ਖ਼ਬਰ ਅਸ਼ਵਨੀ ਕੁਮਾਰ (ਨਾਮੇਸ਼ਾਹ) ਭਾਰਤੀਯ ਵਪਾਰ ਮੰਡਲ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।