08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਐੱਨ.ਐੱਸ.ਐੱਸ. ਵਲੰਟੀਅਰਾਂ ਨੂੰ ਖੋਜ-ਬਚਾਅ ਅਤੇ ਬੇਸਿਕ ਲਾਈਫ ਸਪੋਰਟ ਦੀ ਦਿੱਤੀ ਉੱਚ ਪੱਧਰੀ ਸਿਖਲਾਈ

ਅਜੀਤ ਡੈਸਕ 17-07-2026
ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ), ਚੰਡੀਗੜ੍ਹ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ਕਰਵਾਏ ਜਾ ਰਹੇ ਸੱਤ ਦਿਨਾਂ ਦੇ ਯੁਵਾ ਆਪਦਾ ਮਿੱਤਰ ਯੋਜਨਾ ਸਿਖਲਾਈ ਪ੍ਰੋਗਰਾਮ ਦੇ ਤੀਜੇ ਦਿਨ ਐਨ.ਐਸ.ਐਸ ਵਲੰਟੀਅਰਾਂ ਨੂੰ ਖੋਜ-ਬਚਾਅ ਅਤੇ ਬੇਸਿਕ ਲਾਈਫ ਸਪੋਰਟ ਸੰਬੰਧੀ ਵਿਸਤ੍ਰਿਤ ਪ੍ਰਯੋਗਾਤਮਕ ਸਿਖਲਾਈ ਦਿੱਤੀ ਗਈ। ਸਿਖਲਾਈ ਮਗਸੀਪਾ ਚੰਡੀਗੜ੍ਹ ਦੀ ਟੀਮ ਅੰਕੁਰ ਸ਼ਰਮਾ, ਸਚਿਨ ਸ਼ਰਮਾ ਆਯੁਸ਼ ਠਾਕੁਰ, ਜਾਨਸਨ, ਮਿਸ ਕੋਮਲ ਅਤੇ ਮਿਸ ਪ੍ਰੇਰਣਾ ਵਲੋਂ ਕਰਵਾਈ ਗਈ। ਤਕਨੀਕੀ ਸੈਸ਼ਨਾਂ ਦੌਰਾਨ ਵਲੰਟੀਅਰਾਂ ਨੂੰ ਖੋਜ-ਬਚਾਅ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਮਾਰਤਾਂ ਦੇ ਢਹਿ ਜਾਣ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮਲ੍ਹਬੇ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਉਣ ਦੀਆਂ ਆਧੁਨਿਕ ਤਕਨੀਕਾਂ ਅਤੇ ਰੈਸਕਿਊ ਟੀਮ ਦੀ ਸੁਰੱਖਿਆ ਸੰਬੰਧੀ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ ਗਏ। ਪ੍ਰਯੋਗਾਤਮਕ ਸਿਖਲਾਈ ਦੌਰਾਨ ਵਲੰਟੀਅਰਾਂ ਨੂੰ ਅਭਿਆਸ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਨੇ ਸੰਕਟ ਸਮੇਂ ਪ੍ਰਭਾਵਸ਼ਾਲੀ ਖੋਜ ਅਤੇ ਬਚਾਅ ਕਾਰਜਾਂ ਦੀਆਂ ਵਿਧੀਆਂ ਨੂੰ ਅਮਲੀ ਰੂਪ ਵਿਚ ਸਿੱਖਿਆ। ਇਸ ਤੋਂ ਇਲਾਵਾ ਬੇਸਿਕ ਲਾਈਫ ਸਪੋਰਟ ਦੇ ਸੈਸ਼ਨ ਵਿਚ ਵਲੰਟੀਅਰਾਂ ਨੂੰ ਬਾਲਗ ਅਤੇ ਸ਼ਿਸ਼ੂ ਲਈ ਹੰਗਾਮੀ ਸਥਿਤੀ ਵਿਚ ਜਾਨ ਬਚਾਉਣ ਵਾਲੀਆਂ ਮੁੱਢਲੀਆਂ ਤਕਨੀਕਾਂ ਦੀ ਪ੍ਰਯੋਗਾਤਮਕ ਸਿਖਲਾਈ ਦਿੱਤੀ ਗਈ।
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਕੀਤੀ ਭਰਵੀਂ ਮੀਟਿੰਗ ਅਗਲੀ ਖ਼ਬਰ ਸ੍ਰੀ ਹਰਿਗੋਬਿੰਦ ਸਾਹਿਬ ਸੀਨੀ. ਸੈਕੰ. ਸਕੂਲ ਵਿਖੇ ਹਾਊਸ ਇਨਵੈਸਟੀਚਰ ਸੈਰੇਮਨੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।