15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੁਖਵਿੰਦਰ ਸਿੰਘ ਸਪਾਰੀਵਿੰਡੀਆ ਵਲੋਂ ਮੁਫ਼ਤ ਨਸ਼ਾ ਛੁਡਾਊ ਕੈਂਪ ਲਗਾਇਆ

ਅਜੀਤ ਡੈਸਕ 22-07-2026
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਫਤਿਆਬਾਦ ਵਿਖੇ ਬਾਬਾ ਦੀਪ ਸਿੰਘ ਜੀ ਆਯੁਰਵੈਦਿਕ ਦਵਾਖਾਨਾ ਚਲਾ ਰਹੇ ਬਾਬਾ ਦੀਪ ਸਿੰਘ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਸਪਾਰੀਵਿੰਡੀਆ ਵਲੋਂ ਮੁਫ਼ਤ ਨਸ਼ਾ ਛੁਡਾਊ ਤੇ ਸਰਵਾਈਕਲ ਦੇ ਮਰੀਜ਼ਾਂ ਲਈ ਆਯੂਰਵੈਦਿਕ ਕੈਂਪ ਬਾਬਾ ਜਵੰਦ ਸਿੰਘ ਜੀ ਦੇ ਨਗਰ ਭੰਗਵਾਂ ਵਿਖੇ 20 ਜੁਲਾਈ ਨੂੰ ਲਗਾਇਆ ਗਿਆ, ਜਿਸ ਵਿਚ 580 ਦੇ ਕਰੀਬ ਨਸ਼ਾ ਛੱਡਣ ਵਾਲਿਆਂ ਨੂੰ ਮੁਫਤ ਦਵਾਈ ਦਿੱਤੀ ਗਈ ਅਤੇ ਸਰਵਾਈਕਲ ਦੇ ਮਰੀਜ਼ਾਂ ਨੂੰ ਵੀ ਚੈਕ ਕਰ ਕੇ ਮਾਲਸ਼ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖ ਪ੍ਰਧਾਨ ਸਪਾਰੀਵਿੰਡੀਆ ਫਤਿਆਬਾਦ ਤੋਂ ਇਲਾਵਾ ਅਵਤਾਰ ਸਿੰਘ ਭੰਗੂ, ਰੁਪਿੰਦਰ ਸਿੰਘ ਛਾਪਾ, ਰਾਮ ਸਿੰਘ, ਸਰਪੰਚ ਸੂਬੇਦਾਰ ਸੁੱਚਾ ਸਿੰਘ, ਹਰਭਜਨ ਸਿੰਘ, ਗੁਰਮੇਜ ਸਿੰਘ, ਪ੍ਰਧਾਨ ਅਮਰੀਕ ਸਿੰਘ, ਯਾਦਵਿੰਦਰ ਸਿੰਘ ਭੰਗੂ, ਸਤਨਾਮ ਸਿੰਘ ਆਦਿ ਸ਼ਾਮਿਲ ਹੋਏ।
ਪਿਛਲੀ ਖ਼ਬਰ ਗੁਰਦੁਆਰਾ ਸ਼ਿਮਲਾ ਸਾਹਿਬ ਵਿਖੇ ਭਲਕੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਪਿੰਡ ਖੱਖ ਵਿਖੇ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਸੈਂਕੜੇ ਪਰਿਵਾਰ ‘ਆਪ’ ਅਤੇ ਅਕਾਲੀ ਦਲ ਛੱਡ ਕਾਂਗਰਸ ’ਚ ਸ਼ਾਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।